ਸਾਹਨੇਵਾਲ/ਕੁਹਾੜਾ (ਟੱਕਰ, ਵਿਪਨ, ਜਗਰੂਪ) : ਪੁਰਾਣੀ ਰੰਜਿਸ਼ ਕਾਰਨ ਇਕ ਭੋਗ ਸਮਾਰੋਹ ’ਤੇ ਇਕੱਠੇ ਹੋਏ ਰਿਸ਼ਤੇਦਾਰ ਆਪਣੇ ਹੀ ਇੱਕ ਦੂਰ ਦੇ ਰਿਸ਼ਤੇਦਾਰ ਦੇ ਵੈਰੀ ਬਣ ਗਏ ਅਤੇ ਮੌਕ ਤਾੜ ਕੇ ਉਨ੍ਹਾਂ ਨੇ ਵੱਡਾ ਕਾਰਾ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਾਰਾ ਸਿੰਘ (40) ਵਾਸੀ ਮੁਹੱਲਾ ਹਿੰਮਤ ਨਗਰ, ਸਮਰਾਲਾ ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੇ ਭਰਾ ਬਹਾਦਰ ਸਿੰਘ ਪੁੱਤਰ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਪਿੰਡ ਬਲੀਏਵਾਲ ਵਿਖੇ ਆਪਣੇ ਮ੍ਰਿਤਕ ਫੁੱਫੜ ਦੇ ਭੋਗ ਸਮਾਰੋਹ ’ਚ ਆਏ ਸਨ।
ਇਹ ਵੀ ਪੜ੍ਹੋ : ਪੰਜਾਬ 'ਚ 'ਅਸਲਾ' ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
ਇਸ ਦੌਰਾਨ ਉਸ ਦਾ ਭਰਾ ਦਾਰਾ ਸਿੰਘ ਜਾਰਡੇ ਪਿੰਡ ਤੋਂ ਆਏ ਕੁੱਝ ਹੋਰ ਰਿਸ਼ਤੇਦਾਰਾਂ ਗੋਬਿੰਦਾ, ਸਾਗਰ ਅਤੇ ਗੇਲੀ ਦੇ ਨਾਲ ਤਾਸ਼ ਖੇਡਣ ਲੱਗ ਗਿਆ। ਤਾਸ਼ ਖੇਡਦੇ ਹੋਏ ਹੀ ਉਨ੍ਹਾਂ ਦੀ ਆਪਸ ’ਚ ਤਕਰਾਰ ਹੋ ਗਈ ਅਤੇ ਇਹ ਤਕਰਾਰ ਲੜਾਈ-ਝਗੜੇ ’ਚ ਬਦਲ ਗਈ, ਜਿਸ ਤੋਂ ਬਾਅਦ ਗੋਬਿੰਦਾਂ ਨੇ ਆਪਣੇ ਕੁੱਝ ਹੋਰ ਸਾਥੀਆਂ ਨੂੰ ਮੌਕੇ ’ਤੇ ਬੁਲਾ ਕੇ ਦਾਰੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਉਸ ਨੂੰ ਸਮਰਾਲਾ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਉੱਪ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਕੀਤਾ ਗਿਆ ਜ਼ਬਰੀ ਸੇਵਾਮੁਕਤ, ਜਾਣੋ ਕਾਰਨ
ਮ੍ਰਿਤਕ ਦਾਰਾ ਆਪਣੇ ਪਿੱਛੇ ਪਤਨੀ, 3 ਧੀਆਂ ਅਤੇ ਇਕ ਪੁੱਤ ਛੱਡ ਗਿਆ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਥਾਣਾ ਕੂੰਮਕਲਾਂ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਬਹਾਦਰ ਸਿੰਘ ਦੇ ਬਿਆਨ ਦਰਜ ਕਰ ਕੇ ਗੋਬਿੰਦਾ, ਸਾਗਰ ਅਤੇ ਗੁਰਮੇਲ ਸਿੰਘ ਗੇਲੀ, ਬਲਜੀਤ ਸਿੰਘ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ 'ਸਨਅਤ' ਲਈ ਪਾਵਰਕਾਮ ਦਾ ਨਵਾਂ ਤਾਨਾਸ਼ਾਹੀ ਫਰਮਾਨ
ਪਹਿਲਾਂ ਵੀ ਤਾਸ਼ ਖੇਡਦੇ ਹੋਇਆ ਸੀ ਝਗੜਾ
ਮ੍ਰਿਤਕ ਦੇ ਭਰਾ ਬਹਾਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਗੋਬਿੰਦਾ ਨਾਲ ਪਹਿਲਾਂ ਵੀ ਤਾਸ਼ ਖੇਡਦੇ ਹੋਏ ਕਥਿਤ ਤੌਰ ’ਤੇ ਝਗੜਾ ਹੋ ਚੁੱਕਾ ਸੀ। ਇਸੇ ਰੰਜਿਸ਼ ਕਾਰਨ ਗੋਬਿੰਦਾ ਨੇ ਮੌਕਾ ਤਾੜ ਕੇ ਆਪਣੇ ਹੋਰ ਸਾਥੀ ਬੁਲਾ ਦਾਰੇ ਦਾ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।
ਪੰਜਾਬ 'ਚ 'ਅਸਲਾ' ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
NEXT STORY