ਬਠਿੰਡਾ (ਸੁਖਵਿੰਦਰ) : ਬਠਿੰਡਾ ਗੋਨਿਆਣਾ ਰੋਡ 'ਤੇ ਟਰਾਂਸਪੋਰਟ ਨਗਰ ਵਿਚ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ ਟਰਾਂਸਪੋਰਟ ਨਗਰ ਪਹੁੰਚੇ ਤਾਂ ਵਿਅਕਤੀ ਦੀ ਲਾਸ਼ ਬੈਂਚ 'ਤੇ ਪਈ ਸੀ।
ਪੁਲਸ ਜਾਂਚ ਤੋਂ ਬਾਅਦ ਸੰਸਥਾ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਦੇ ਕੋਲ ਇੱਕ ਮੋਬਾਇਲ ਫੋਨ ਬਰਾਮਦ ਹੋਇਆ ਹੈ, ਜਿਸ ਨੂੰ ਥਰਮਲ ਪੁਲਸ ਵਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ। ਪਤਾ ਲੱਗਾ ਹੈ ਕਿ ਮ੍ਰਿਤਕ ਸਹਾਰਨਪੁਰ ਦਾ ਰਹਿਣ ਵਾਲਾ ਸੀ ਅਤੇ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਤੀਜੇ ਦਿਨ ਵੀ ਵੈਂਟੀਲੇਟਰ ਸਪੋਰਟ 'ਤੇ ਹਨ ਪੰਜਾਬੀ ਗਾਇਕ ਜਵੰਦਾ : ਹਸਪਤਾਲ ਨੇ ਕਿਹਾ- ਹਾਲਤ ਅਜੇ ਵੀ ਨਾਜ਼ੁਕ
NEXT STORY