ਭਵਾਨੀਗੜ੍ਹ (ਕਾਂਸਲ) :- ਸਥਾਨਕ ਪਿੰਡ ਬਾਲਦ ਕਲਾਂ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 3-4 ਦਿਨ ਪਹਿਲਾਂ ਪੀ.ਆਰ.ਟੀ.ਸੀ. ਦਾ ਇਕ ਨੌਜਵਾਨ ਕੰਡਕਟਰ ਲਾਪਤਾ ਹੋ ਗਿਆ ਸੀ। ਉਸ ਨੂੰ ਲੱਭਣ ਲਈ ਕਾਫ਼ੀ ਜ਼ੋਰ ਲਗਾਇਆ ਜਾ ਰਿਹਾ ਸੀ, ਜਿਸ ਦੀ ਭਾਲ ਕਰਨ ਮਗਰੋਂ ਹੁਣ ਉਸ ਦੀ ਲਾਸ਼ ਭੇਤਭਰੀ ਹਾਲਤ 'ਚ ਨਹਿਰ 'ਚੋਂ ਬਰਾਮਦ ਹੋ ਗਈ ਹੈ, ਜਿਸ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਛਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪਰਮਜੀਤ ਸਿੰਘ ਦੇ ਭਰਾ ਗੁਰਚਰਨ ਸਿੰਘ ਪੁੱਤਰ ਹਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਤਿੰਨ ਚਾਰ ਦਿਨ ਪਹਿਲਾਂ ਘਰੋਂ ਤਿਆਰ ਹੋ ਕੇ ਆਪਣੀ ਡਿਊਟੀ ’ਤੇ ਗਿਆ ਸੀ। ਪਰ ਜਦੋਂ ਉਹ ਘਰ ਵਾਪਸ ਨਹੀਂ ਆਇਆ ਤਾਂ ਪਤਾ ਚੱਲਿਆ ਕਿ ਉਹ ਡਿਊਟੀ ’ਤੇ ਨਹੀਂ ਗਿਆ ਹੈ। ਜਿਸ ਸਬੰਧੀ ਪਰਿਵਾਰ ਵਲੋਂ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਸ ਨੂੰ ਦਿੱਤੀ ਗਈ ਤੇ ਉਸ ਦੀ ਫੋਟੋ ਨਾਲ ਲਾਪਤਾ ਹੋਣ ਸਬੰਧੀ ਸ਼ੋਸਲ ਮੀਡੀਆ 'ਤੇ ਵੀ ਪੋਸਟ ਸਾਂਝੀ ਕੀਤੀ ਗਈ ਸੀ।
ਗੁਰਚਰਨ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦੀ ਭਾਲ ਦੌਰਾਨ ਉਸ ਦੀ ਲਾਸ਼ ਸੂਲਰ ਘਰਾਟ ਨੇੜੇ ਨੀਲੋਵਾਲ ਨਹਿਰ ਵਿਚੋਂ ਮਿਲੀ ਹੈ, ਜਦੋਂ ਕਿ ਉਸ ਦਾ ਕੰਡਕਟਰ ਵਾਲਾ ਬੈਗ ਉਸ ਦੇ ਲਾਪਤਾ ਹੋਣ ਤੋਂ ਬਾਅਦ ਬੀਤੇ ਦਿਨੀ ਬਾਲਦ ਕੈਂਚੀਆਂ ਨੇੜਿਓ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ- Welcome Home Champion ਸਾਬ੍ਹ ! ਪੰਜਾਬ ਪੁੱਜਣ 'ਤੇ ਅਰਸ਼ਦੀਪ ਸਿੰਘ ਦਾ ਹੋਇਆ ਸ਼ਾਨਦਾਰ ਸੁਆਗਤ
ਇਸ ਸਬੰਧੀ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਬਠਿੰਡਾ ਡਿਪੂ ’ਚ ਬਤੌਰ ਕੰਡਕਟਰ ਨੌਕਰੀ ਕਰਦੇ ਪਰਮਜੀਤ ਸਿੰਘ ਦੀ ਲਾਸ਼ ਨਹਿਰ ਵਿਚੋਂ ਮਿਲਣ ਉਪਰੰਤ ਪੁਲਸ ਵਲੋਂ ਕਾਰਵਾਈ ਕਰਦਿਆਂ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਈ ਪਰਿਵਾਰ ਵਲੋਂ ਪਰਮਜੀਤ ਸਿੰਘ ਦੇ ਲਾਪਤਾ ਹੋਣ ਸਬੰਧੀ ਦਿੱਤੀ ਸੂਚਨਾ ਤੋਂ ਬਾਅਦ ਪੁਲਸ ਵਲੋਂ ਹੁਣ ਤੱਕ ਕੀਤੀ ਜਾਂਚ ਅਨੁਸਾਰ ਪਰਮਜੀਤ ਸਿੰਘ ਲਾਪਤਾ ਹੋਣ ਵਾਲੇ ਦਿਨਾਂ ਵਿਚ ਆਪਣੀ ਭੂਆ ਕੋਲ ਭਲਵਾਨ ਵਿਖੇ ਗਿਆ ਹੋਇਆ ਸੀ।
ਉਥੋਂ ਵਾਪਸ ਆ ਕੇ ਉਕਤ ਨੇ ਬਾਲਦ ਕੈਂਚੀਆਂ ਵਿਖੇ ਇਕ ਸਲੂਨ ’ਤੇ ਆਪਣੀ ਕਟਿੰਗ ਵੀ ਕਰਵਾਈ ਜਿਸ ਤੋਂ ਬਾਅਦ ਇਸ ਦਾ ਕੰਡਕਟਰ ਵਾਲਾ ਪੈਸਿਆਂ ਵਾਲਾ ਬੈਗ ਵੀ ਬਾਲਦ ਕੈਂਚੀਆਂ ਨੇੜੇ ਹੀ ਡਿੱਗਿਆ ਹੋਇਆ ਮਿਲਿਆ ਸੀ ਤੇ ਹੁਣ ਇਸ ਦੀ ਨਹਿਰ ਵਿਚੋਂ ਲਾਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਇਸ ਦੀ ਪੂਰੀ ਸੱਚਾਈ ਜਾਣਨ ਲਈ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ਼ਰਾਬ ਪੀਣ ਦੇ ਆਦੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਖਬੀਰ ਦੀ ਪ੍ਰਧਾਨਗੀ ਹੇਠ ਇਕਜੁੱਟ ਹੈ ਪਾਰਟੀ, ਬਗ਼ਾਵਤ ਕਰਨ ਵਾਲਿਆਂ ਪਿੱਛੇ ਵੱਡੀਆਂ ਪਾਰਟੀਆਂ ਦੀ ਸਾਜਿਸ਼ : ਸੇਖੋਂ
NEXT STORY