ਲੁਧਿਆਣਾ (ਵੈੱਬ ਡੈਸਕ, ਰਾਜ) : ਲੁਧਿਆਣਾ 'ਚ ਉਸ ਸਮੇਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ, ਜਦੋਂ ਮਰੇ ਹੋਏ ਇਕ ਪੁਲਸ ਮੁਲਾਜ਼ਮ ਦੀ ਅਚਾਨਕ ਨਬਜ਼ ਚੱਲਣ ਲੱਗ ਪਈ। ਫਿਲਹਾਲ ਪਰਿਵਾਰ ਵੱਲੋਂ ਤੁਰੰਤ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਅਤੇ ਹਰ ਕੋਈ ਇਸ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਹੈਰਾਨ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਰਾਮ ਜੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਨਪ੍ਰੀਤ ਸਿੰਘ ਪੁਲਸ ਮੁਲਾਜ਼ਮ ਹੈ ਅਤੇ ਕਚਿਹਰੀ 'ਚ ਨਾਇਬ ਕੋਰਟ 'ਚ ਤਾਇਨਾਤ ਹੈ। ਮਨਪ੍ਰੀਤ ਦੇ ਹੱਥ 'ਤੇ ਕੋਈ ਜ਼ਹਿਰੀਲਾ ਕੀੜਾ ਲੜ ਗਿਆ ਸੀ।
ਇਹ ਵੀ ਪੜ੍ਹੋ : ਅਗਲੇ ਸਾਲ JEE Main, Neet ਤੇ NTA ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ
ਇਸ ਤੋਂ ਬਾਅਦ ਉਸ ਦੇ ਸਰੀਰ 'ਚ ਇਨਫੈਕਸ਼ਨ ਵੱਧਣ ਕਾਰਨ ਪਰਿਵਾਰ ਨੇ ਉਸ ਨੂੰ 15 ਸਤੰਬਰ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ। ਰਾਮ ਜੀ ਦਾ ਕਹਿਣਾ ਹੈ ਕਿ ਹਸਪਤਾਲ 'ਚ ਡਾਕਟਰਾਂ ਨੇ ਮਨਪ੍ਰੀਤ ਦੀ ਬਾਂਹ 'ਤੇ ਕੋਈ ਦਵਾਈ ਲਾਈ ਤਾਂ ਉਸ ਨੂੰ ਜਲਣ ਹੋਣ ਲੱਗੀ ਅਤੇ ਬਾਅਦ 'ਚ ਬਾਂਹ ਫੁੱਲ ਗਈ। ਉਸ ਦੀ ਹਾਲਤ ਇੰਨੀ ਵਿਗੜ ਗਈ ਕਿ ਅਗਲੀ ਸਵੇਰ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ 'ਤੇ ਪਾ ਦਿੱਤਾ। ਪਰਿਵਾਰ ਮੁਤਾਬਕ ਮਨਪ੍ਰੀਤ ਨੂੰ 2 ਤੋਂ 3 ਦਿਨ ਤੱਕ ਵੈਂਟੀਲੇਟਰ 'ਤੇ ਰੱਖਿਆ ਗਿਆ। 18 ਸਤੰਬਰ ਨੂੰ ਪਰਿਵਾਰ ਨੇ ਡਾਕਟਰ ਨੂੰ ਕਿਹਾ ਕਿ ਜੇਕਰ ਪੁੱਤ ਦਾ ਇਲਾਜ ਨਹੀਂ ਹੋ ਰਿਹਾ ਹੈ ਤਾਂ ਉਹ ਉਸ ਨੂੰ ਰੈਫ਼ਰ ਕਰ ਦੇਣ ਤਾਂ ਜੋ ਉਹ ਪੁੱਤ ਨੂੰ ਪੀ. ਜੀ. ਆਈ. ਲਿਜਾ ਸਕਣ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ 'ਮਾਨਵ ਸੇਵਾ ਦਿਵਸ' ਮੌਕੇ ਭਾਈ ਘਨੱਈਆ ਜੀ ਨੂੰ ਕੀਤਾ ਦਿਲੋਂ ਪ੍ਰਣਾਮ
ਇਸ ਤੋਂ ਬਾਅਦ ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਮਨਪ੍ਰੀਤ ਦੀ ਮੌਤ ਹੋ ਗਈ ਹੈ। ਪੁੱਤ ਦੀ ਮੌਤ ਦੀ ਖ਼ਬਰ ਸੁਣਦਿਆਂ ਪਰਿਵਾਰ ਅਤੇ ਰਿਸ਼ਤੇਦਾਰਾਂ 'ਚ ਚੀਕ-ਚਿਹਾੜਾ ਪੈ ਗਿਆ। ਘਰ 'ਚ ਮਾਤਮ ਦਾ ਮਾਹੌਲ ਛਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਹ ਹਸਪਤਾਲ ਮਨਪ੍ਰੀਤ ਦੀ ਲਾਸ਼ ਲੈਣ ਗਏ ਤਾਂ ਅਚਾਨਕ ਉਸ ਦੀ ਨਬਜ਼ ਚੱਲਣ ਲੱਗ ਪਈ। ਇਹ ਸਭ ਦੇਖ ਕੇ ਜਿੱਥੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ, ਉੱਥੇ ਹੀ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਨਪ੍ਰੀਤ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹੁਣ ਮਨਪ੍ਰੀਤ ਦੀ ਹਾਲਤ ਸਥਿਰ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਨਪ੍ਰੀਤ ਨੂੰ ਮ੍ਰਿਤਕ ਐਲਾਨ ਨਹੀਂ ਕੀਤਾ ਸੀ, ਸਗੋਂ ਪਰਿਵਾਰਕ ਮੈਂਬਰਾਂ ਦੇ ਕਹਿਣ 'ਤੇ ਰੈਫ਼ਰ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ: ਡੌਂਕੀ ਲੁਆਉਣ ਦੇ ਨਾਂ 'ਤੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲਾ ਗਿਰੋਹ ਬੇਪਰਦ, 38 ਲੱਖ ਦੀ ਨਕਦੀ ਸਣੇ 2 ਗ੍ਰਿਫ਼ਤਾਰ
NEXT STORY