ਚੰਡੀਗੜ੍ਹ (ਸੁਸ਼ੀਲ)— ਹੋਲੀ ਦੇ ਤਿਉਹਾਰ 'ਤੇ ਰਾਮਦਰਬਾਰ 'ਚ ਬੇਟੇ ਨਾਲ ਲੜਾਈ ਕਰਨ ਵਾਲੇ ਨੌਜਵਾਨ ਨੇ ਉਸ ਦੀ ਮਾਂ ਦੀ ਗੋਦ 'ਚ ਖੇਡ ਰਹੀ ਸੱਤ ਮਹੀਨੇ ਦੀ ਬੱਚੀ ਦੇ ਸਿਰ 'ਤੇ ਚਾਕੂ ਮਾਰ ਦਿੱਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਬੱਚੀ ਨੂੰ ਜੀ. ਐੱਮ. ਸੀ. ਐੱਚ.-32 'ਚ ਦਾਖਲ ਕਰਵਾਇਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਮਲਾਵਰ ਨੌਜਵਾਨ ਰਾਮਦਰਬਾਰ ਨਿਵਾਸੀ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ। ਰਾਮਦਰਬਾਰ ਨਿਵਾਸੀ ਸੁਨੀਤਾ ਦੀ ਸ਼ਿਕਾਇਤ 'ਤੇ ਪੋਤੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਵਾਲੇ ਰਾਹੁਲ 'ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਰਾਮਦਰਬਾਰ ਨਿਵਾਸੀ 50 ਸਾਲਾ ਸੁਨੀਤਾ ਨੇ ਪੁਲਸ ਨੂੰ ਦੱਸਿਆ ਕਿ ਹੋਲੀ ਦੇ ਤਿਉਹਾਰ 'ਤੇ ਸ਼ਾਮ ਨੂੰ ਬੇਟੇ ਅਮਨ ਦੀ ਪਤਨੀ ਵਰਖਾ ਉਸ ਨੂੰ ਸੱਤ ਮਹੀਨੇ ਦੀ ਬੱਚੀ ਸੀਰਤ ਨੂੰ ਫੜਾ ਕੇ ਮਾਰਕੀਟ ਤੋਂ ਸਾਮਾਨ ਲੈਣ ਗਈ ਸੀ। ਉਨ੍ਹਾਂ ਦੇ ਘਰ ਸਾਹਮਣੇ ਛੋਟਾ ਪੁੱਤਰ ਅਕਾਸ਼ ਰਹਿੰਦਾ ਹੈ। ਅਕਾਸ਼ ਦੀ ਹੋਲੀ ਦੇ ਤਿਉਹਾਰ 'ਤੇ ਰਾਹੁਲ ਨਾਲ ਲੜਾਈ ਹੋ ਗਈ। ਉਹ ਅਕਾਸ਼ ਨੂੰ ਆਪਣੇ ਘਰ ਲੈ ਕੇ ਆ ਗਈ।
ਸੁਨੀਤਾ ਨੇ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਰਾਹੁਲ ਚਾਕੂ ਲੈ ਕੇ ਉਸ 'ਤੇ ਅਤੇ ਉਸ ਦੇ ਬੇਟੇ ਅਕਾਸ਼ 'ਤੇ ਜਾਨਲੇਵਾ ਹਮਲਾ ਕਰਨ ਲਈ ਘਰ ਆ ਗਿਆ। ਰਾਹੁਲ ਨੇ ਉਸ 'ਤੇ ਵਾਰ ਕੀਤਾ ਤਾਂ ਉਹ ਪਿੱਛੇ ਹੱਟ ਗਈ ਅਤੇ ਚਾਕੂ ਬੱਚੀ ਦੇ ਸਿਰ 'ਚ ਲੱਗ ਗਿਆ, ਉਨ੍ਹਾਂ ਨੇ ਰੌਲਾ ਪਾਇਆ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਮੌਕੇ 'ਤੇ ਪਹੁੰਚੀ ਅਤੇ ਬੱਚੀ ਨੂੰ ਜੀ. ਐੱਮ. ਸੀ. ਐੱਚ.-32 ਲੈ ਕੇ ਗਈ। ਸੈਕਟਰ-31 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਬਜ਼ੁਰਗ ਔਰਤ ਸੁਨੀਤਾ ਦੇ ਬਿਆਨ ਦਰਜ ਕਰਕੇ ਮੁਲਜ਼ਮ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ। ਸੈਕਟਰ-31 ਥਾਣਾ ਪੁਲਸ ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਇਸਤੇਮਾਲ ਹੋਇਆ ਚਾਕੂ ਵੀ ਬਰਾਮਦ ਕਰ ਲਿਆ। ਸੈਕਟਰ-31 ਥਾਣਾ ਪੁਲਸ ਮਾਮਲੇ ਦੀ ਜਾਂਚ ਕਰਨ 'ਚ ਲੱਗੀ ਹੋਈ ਹੈ।
ਗੈਂਗਸਟਰ ਨੀਟਾ ਦੀ ਨਿਸ਼ਾਨਦੇਹੀ 'ਤੇ ਜੇਲ 'ਚੋਂ 3 ਹੋਰ ਮੋਬਾਇਲ ਬਰਾਮਦ
NEXT STORY