ਜਲੰਧਰ (ਸ਼ੋਰੀ, ਸੋਨੂੰ)— ਇਥੋ ਦੇ ਤੇਜ ਮੋਹਨ ਨਗਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਇਕ ਪ੍ਰਾਪਰਟੀ ਡੀਲਰ 'ਤੇ ਅੱਧਾ ਦਰਜਨ ਹਮਲਾਵਰਾਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਖੂਨ ਨਾਲ ਲਥਪਥ ਉਕਤ ਨੌਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ 'ਚ ਲਿਜਾਇਆ ਗਿਆ ਸੀ ਪਰ ਹਾਲਤ ਨਾਜ਼ੁਕ ਵੇਖਦੇ ਹੋਏ ਪ੍ਰਾਈਵੇਟ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਇਹ ਸਾਰੀ ਘਟਨਾ ਥਾਣਾ ਨੰਬਰ 5 ਅਧੀਨ ਪੈਂਦੇ ਤੇਜ ਮੋਹਨ ਨਗਰ ਗਲੀ ਨੰਬਰ 4 'ਚ ਵਾਪਰੀ। ਨੌਜਵਾਨ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ: ਜ਼ਿਲ੍ਹਾ ਨਵਾਂਸ਼ਹਿਰ 'ਚ 4 ਹਫਤਿਆਂ ਦੀ ਬੱਚੀ ਹੋਈ ਕੋਰੋਨਾ ਦਾ ਸ਼ਿਕਾਰ, ਰਿਪੋਰਟ ਆਈ ਪਾਜ਼ੇਟਿਵ
ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਨੰਬਰ 5 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਜ਼ਖ਼ਮੀ ਤਰੁਣ ਕੁਮਾਰ ਲੱਲੀ ਵਾਸੀ ਤੇਜ ਮੋਹਨ ਨਗਰ ਨੂੰ ਉਸ ਦੇ ਦੋਸਤਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ
ਰਾਹ ਜਾਂਦੇ ਘੇਰ ਕੀਤਾ ਹਮਲਾ
ਜਲੰਧਰ ਕੈਂਟ ਦੇ ਰਹਿਣ ਵਾਲੇ ਮੱਟੂ ਨੇ ਦੱਸਿਆ ਕਿ ਉਹ ਆਪਣੇ ਪ੍ਰਾਪਰਟੀ ਡੀਲਰ ਦੋਸਤ ਤਰੁਣ ਉਰਫ ਲੱਲੀ ਨੂੰ ਮਿਲਣ ਤੇਜ ਮੋਹਨ ਨਗਰ 'ਚ ਆਇਆ ਸੀ। ਰਾਤ ਨੂੰ ਉਹ ਦੋਵੇਂ ਐਕਟਿਵਾ 'ਤੇ ਸਵਾਰ ਹੋ ਕੇ ਘਰ ਵੱਲ ਜਾ ਰਹੇ ਸਨ ਅਤੇ ਐਕਟਿਵਾ ਤਰੁਣ ਚਲਾ ਰਿਹਾ ਸੀ। ਇਸ ਦੌਰਾਨ ਤੇਜ ਮੋਹਨ ਨਗਰ ਦੀ ਗਲੀ 'ਚ ਕਰੀਬ ਅੱਧੀ ਦਰਜਨ ਨੌਜਵਾਨ ਹਥਿਆਰਾਂ ਨਾਲ ਲੈਸ ਖੜ੍ਹੇ ਸਨ। ਉਕਤ ਨੌਜਵਾਨਾਂ ਨੇ ਰਸਤੇ 'ਚ ਘੇਰ ਲਿਆ ਅਤੇ ਤਰੁਣ 'ਤੇ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਮੌਕੇ 'ਤੇ ਹਮਲਾਵਰ ਫਰਾਰ ਹੋ ਗਏ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, ਮੁੜ ਵੱਡੀ ਗਿਣਤੀ 'ਚ ਸਾਹਮਣੇ ਆਏ ਨਵੇਂ ਕੇਸ
ਉਥੇ ਹੀ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਤੇਜ ਮੋਹਨ ਨਗਰ ਗਲੀ ਨੰਬਰ-4 'ਚ ਲੜਾਈ-ਝਗੜਾ ਹੋ ਰਿਹਾ ਹੈ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਉਥੇ ਕੁਝ ਨਹੀਂ ਮਿਲਿਆ। ਬਾਅਦ 'ਚ ਪਤਾ ਲੱਗਾ ਕਿ ਹਸਪਤਾਲ 'ਚ ਜ਼ਖ਼ਮੀ ਤਰੁਣ ਉਰਫ ਲੱਲੀ ਆਈ.ਸੀ.ਯੂ. 'ਚ ਪਿਆ ਹੈ। ਤਰੁਣ ਦੇ ਦੋਸਤ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਡੇਅਰੀ ਫਾਰਮ ਤੇ ਗਊਸ਼ਾਲਾਵਾਂ ਨੂੰ ਚਲਾਉਣ ਲਈ ਲੈਣੀ ਪਵੇਗੀ ਇਜਾਜ਼ਤ, PPCB ਦੇ ਨਵੇਂ ਹੁਕਮ ਜਾਰੀ
ਡੀ. ਸੀ. ਨੇ ਕਿਸਾਨਾਂ ਨੂੰ ਯੂਰੀਆ ਦੀ ਜ਼ਿਆਦਾ ਵਰਤੋਂ ਕਰਨ 'ਤੇ ਦਿੱਤੀ ਚਿਤਾਵਨੀ
NEXT STORY