ਅਬੋਹਰ(ਸੁਨੀਲ/ਰਹੇਜਾ) —ਉਪ ਮੰਡਲ 'ਚ ਅਵਾਰਾ ਪਸ਼ੂਆਂ ਦੀਆਂ ਵੱਧ ਰਹੀਆਂ ਸਮੱਸਿਆਵਾਂ ਨਾਲ ਲੋਕ ਮੌਤ ਦਾ ਸ਼ਿਕਾਰ ਹੋ ਰਹੇ ਹਨ। ਸਥਾਨਕ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਵਿਕਰਾਲ ਸਮੱਸਿਆ ਦੇ ਹੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਕਰੀਬ 2 ਲੱਖ ਦੀ ਆਬਾਦੀ ਵਾਲੇ ਸ਼ਹਿਰ 'ਚ ਵੱਧ ਰਹੇ ਅਵਾਰਾਲ ਪਸ਼ੂਆਂ ਦੀ ਸਮੱਸਿਆ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਬੀਤੀ ਰਾਤ 2 ਵੱਖ-ਵੱਖ ਥਾਵਾਂ 'ਤੇ ਆਵਾਰਾ ਪਸ਼ੂਆਂ ਨੇ 2 ਨੌਜਵਾਨਾਂ ਦੀ ਜਾਨ ਲੈ ਲਈ। ਆਵਾਰਾ ਪਸ਼ੂਆਂ ਦੀ ਸਮੱਸਿਆ ਵਧਦੀ ਜਾ ਰਹੀ ਹੈ ਪਰ ਪ੍ਰਸ਼ਾਸਨ ਨੇ ਅੱਜ ਤੱਕ ਇਸ ਸਮੱਸਿਆ ਦੇ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ 'ਚ ਰੱਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 8 ਵਜੇ ਸ਼੍ਰੀ ਗੰਗਾਨਗਰ ਰੋਡ ਸਥਿਤ ਧੀਂਗੜਾ ਫਾਰਮ ਨਿਵਾਸੀ ਸਮਾਈਲ ਫੁਟੇਲਾ ਪੁੱਤਰ ਵਰਿੰਦਰ ਫੁਟੇਲਾ ਮੋਗਾ ਤੋਂ ਆਪਣੀ ਨਵੀਂ ਵਿਆਹੁਤਾ ਪਤਨੀ ਅਮਨਦੀਪ ਕੌਰ ਦੇ ਨਾਲ ਮੋਟਰਸਾਈਕਲ 'ਤੇ ਅਬੋਹਰ ਆ ਰਿਹਾ ਸੀ ਕਿ ਪਿੰਡ ਬੱਲੂਆਨਾ ਦੇ ਨਜ਼ਦੀਕ ਉਸਦਾ ਮੋਟਰਸਾਈਕਲ ਅਚਾਨਕ ਆਵਾਰਾ ਸਾਨ੍ਹ ਨਾਲ ਟਕਰਾ ਗਿਆ, ਜਿਸ ਨਾਲ ਸਾਨ੍ਹ ਦਾ ਸੀਂਗ ਸਮਾਈਲ ਦੀ ਗਰਦਨ ਦੇ ਆਰ-ਪਾਰ ਹੋ ਗਿਆ। ਬਚਾਅ ਦੇ ਚੱਕਰ 'ਚ ਉਸਦੀ ਪਤਨੀ ਵੀ ਜ਼ਖਮੀ ਹੋ ਗਈ। ਨੇੜੇ-ਤੇੜੇ ਦੇ ਲੋਕਾਂ ਵੱਲੋਂ ਐਂਬੂਲੈਂਸ ਨੂੰ ਸੂਚਿਤ ਕਰਨ ਦੇ ਬਾਅਦ ਵੀ ਐਂਬੂਲੈਂਸ ਕਾਫੀ ਸਮੇਂ ਤੱਕ ਨਹੀਂ ਪਹੁੰਚੀ। ਮੌਕੇ 'ਤੇ ਹਸਪਤਾਲ ਨਾ ਪਹੁੰਚ ਸਕਣ ਕਾਰਨ ਸਮਾਈਲ ਨੇ ਉਥੇ ਹੀ ਦਮ ਤੋੜ ਦਿੱਤਾ। ਘਟਨਾ ਦੀ ਜਾਣਕਾਰੀ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਦੇ ਬਾਅਦ ਗੁੱਸੇ 'ਚ ਆਏ ਪਰਿਵਾਰਿਕ ਮੈਂਬਰਾਂ ਨੇ ਮਲੋਟ ਰੋਡ 'ਤੇ ਜਾਮ ਲੱਗਾ ਦਿੱਤਾ। ਧਰਨੇ ਦੌਰਾਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਜ਼ਦੀਕ ਹੀ ਨਾਕਾ ਲਗਾਕੇ ਖੜ੍ਹੀ ਪੁਲਸ ਵੀ ਮੌਕੇ 'ਤੇ ਨਹੀਂ ਪਹੁੰਚੀ। ਕਾਫੀ ਸਮੇਂ ਬਾਅਦ ਸੂਚਨਾ ਮਿਲਣ 'ਤੇ ਨਾਇਬ ਤਹਿਸੀਲਦਾਰ ਬਰਜਿੰਦਰ ਸਿੰਘ ਸੰਧੂ, ਡੀ. ਐੱਸ. ਪੀ. ਰਾਹੁਲ ਭਾਰਦਵਾਜ, ਡੀ. ਐੱਸ. ਪੀ. ਗੁਰਬਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਸਮਝਾ-ਬੁਝਾ ਕੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ 'ਚ ਰੱਖਵਾਇਆ। ਇਸੇ ਤਰ੍ਹਾਂ ਕਾਲੂ ਰਾਮ ਪੁੱਤਰ ਬੰਸੀ ਲਾਲ ਨਿਵਾਸੀ ਮੌਜਗੜ੍ਹ ਆਪਣੇ ਸਾਥੀ ਰਾਜਿੰਦਰ ਪੁੱਤਰ ਰਾਮ ਪ੍ਰਸਾਦ ਦੇ ਨਾਲ ਰਾਤ ਕਰੀਬ 8 ਵਜੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਖੂਈਆਂ ਸਰਵਰ ਤੋਂ ਆਪਣੇ ਪਿੰਡ ਆ ਰਿਹਾ ਸੀ। ਜਦੋਂ ਉਹ ਦੌਲਤਪੁਰਾ ਦੇ ਨੇੜੇ ਪਹੁੰਚੇ ਤਾਂ ਇਕ ਆਵਾਰਾ ਪਸ਼ੁ ਉਨ੍ਹਾਂ ਦੀ ਬਾਈਕ ਨਾਲ ਟਕਰਾਅ ਗਿਆ। ਹਾਦਸੇ ਵਿਚ ਰਾਜਿੰਦਰ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਾਲੂ ਰਾਮ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਨੇੜੇ-ਤੇੜੇ ਦੇ ਲੋਕਾਂ ਨੇ ਜ਼ਖਮੀ ਤੇ ਮ੍ਰਿਤਕ ਨੂੰ ਹਸਪਤਾਲ 'ਚ ਪਹੁੰਚਾਇਆ।
ਪਾਣੀ ਕਾਰਨ ਨਵੀਂ ਬਣੀ ਸੜਕ ਖਰਾਬ
NEXT STORY