ਜਲੰਧਰ (ਰਾਜੇਸ਼)— ਜਲੰਧਰ ਦੇ ਡੀ.ਏ.ਵੀ. ਕਾਲਜ ਫਲਾਈ ਓਵਰ ਨੇੜੇ ਇਕ ਸਫੈਦੇ ਦੇ ਦਰੱਖਤ ਦੇ ਡਿੱਗ ਜਾਣ ਕਾਰਨ ਉਸ ਹੇਠਾਂ ਖੜ੍ਹਾ ਵਿਅਕਤੀ ਦੱਬਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ 'ਚ 2 ਵਿਦਿਆਰਥੀਆਂ ਸਣੇ 4 ਹੋਰ ਜ਼ਖਮੀ ਹੋ ਗਏ। ਉਥੇ ਹੀ ਨੇੜੇ ਇਕ ਛੋਲੇ ਭਟੂਰੇ ਵੇਚਣ ਵਾਲੇ ਨੂੰ ਵੀ ਸੱਟਾਂ ਲੱਗੀਆਂ ਤੇ ਉਸ ਦੀ ਰੇਹੜੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਵੀ ਪਛਾਣ ਚੰਦਰ ਪ੍ਰਕਾਸ਼ (60) ਦੇ ਰੂਪ 'ਚ ਹੋਈ ਹੈ। ਹਾਦਸੇ ਦੇ ਤੁਰੰਤ ਬਾਅਦ ਦਰੱਖਤ ਹੇਠਾਂ ਦੱਬੇ ਚੰਦਰ ਨੂੰ ਲੋਕਾਂ ਨੇ ਬਾਹਰ ਕੱਢਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਗਈ ਸੀ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰ ਮੈਂਬਰ ਮੌਕੇ 'ਤੇ ਪਹੁੰਚੇ। ਥਾਣਾ ਨੰਬਰ 1 ਦੀ ਪੁਲਸ ਮੁਤਾਬਕ ਪੀੜਤ ਪਰਿਵਾਰ ਨੇ ਘਟਨਾ ਸਬੰਧੀ ਕੋਈ ਕਾਰਵਾਈ ਨਹੀਂ ਕਰਵਾਈ ਹੈ। ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
24 ਮਹੀਨਿਆਂ ਤੋਂ ਨਿਰਮਾਣ ਨੂੰ ਤਰਸ ਰਿਹੈ 24 ਮੀਟਰ ਦਾ ਰਸਤਾ
NEXT STORY