ਮੁਕਤਸਰ ਸਾਹਿਬ,ਦੋਦਾ, (ਲਖਵੀਰ ਸ਼ਰਮਾ)- ਪਿੰਡ ‘ਧੂਲਕੋਟ’ ਦੇ ਅਤਿ ਗਰੀਬ ਗੁਰਦੇਵ ਸਿੰਘ ਦੇ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦ ਉਨ੍ਹਾਂ ਦਾ 32 ਸਾਲਾ ਨੌਜਵਾਨ ਪੁੱਤਰ ਜੋ ਰੋਟੀ-ਰੋਜ਼ੀ ਦੀ ਭਾਲ ’ਚ ਬਹਿਰੀਨ ਗਏ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਬਿੱਟੂ ਸਿੰਘ ਦੇ ਪਿਤਾ ਗੁਰਦੇਵ ਸਿੰਘ ਅਤੇ ਉਸਦੀ ਪਤਨੀ ਰਾਜਵਿੰਦਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਬਿੱਟੂ ਸਿੰਘ ਬਹੁਤ ਮਿਹਨਤੀ ਸੀ ਅਤੇ ਹਮੇਸ਼ਾ ਆਪਣੇ ਪਰਿਵਾਰ ਨੂੰ ਗਰੀਬੀ ਤੋਂ ਛੁਟਕਾਰਾ ਦੁਆਉਣ ਬਾਰੇ ਸੋਚਦਾ ਰਹਿੰਦਾ ਸੀ, ਜਿਸ ਕਾਰਣ ਉਹ ਪਿਛਲੇ ਲਗਭਗ 7 ਸਾਲਾਂ ਤੋਂ ਬਹਿਰੀਨ ਦੇਸ਼ ’ਚ ਲੇਬਰ ਦਾ ਕੰਮ ਕਰ ਰਿਹਾ ਸੀ ਅਤੇ ਸਮੇਂ-ਸਮੇਂ ਉਹ ਇਧਰ ਆਉਂਦਾ ਰਹਿੰਦਾ ਸੀ। ਉਨ੍ਹਾਂ ਅੱਗੇ ਦੱਸਿਆ ਇਸ ਵਾਰ ਲਗਭਗ 7 ਮਹੀਨੇ ਪਹਿਲਾਂ ਉਹ ਵਾਪਸ ਆਪਣੇ ਕੰਮ ’ਤੇ ਭਾਰਤ ਤੋਂ ਬੈਹਰੀਨ ਗਿਆ ਸੀ ਅਤੇ ਜਿਸ ਦਿਨ ਉਸ ਦੀ ਮੌਤ ਹੁੰਦੀ ਹੈ, ਉਸ ਨੇ ਸੁਭਾ ਗਿਆਰਾਂ ਵਜੇ ਦੇ ਕਰੀਬ ਘਰ ਆਪਣੇ ਪੂਰੇ ਪਰਿਵਾਰ ਨਾਲ ਗੱਲ ਵੀ ਕੀਤੀ ਹੈ ਪਰ ਸ਼ਾਮ ਲਗਭਗ 4 ਵਜੇ ਉੱਥੇ ਹੀ ਉਸ ਦੇ ਨਾਲ ਕੰਮ ਕਰਦੇ ਪਿੰਡ ਦੇ ਹੀ ਨੌਜਵਾਨ ਵਲੋਂ ਫੋਨ ’ਤੇ ਦੱਸਿਆ ਗਿਆ ਕਿ ਉਸਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਆਪਣੀ ਪਤਨੀ ਅਤੇ ਤਿੰਨ ਕੁ ਸਾਲਾਂ ਦੀ ਧੀ ਨੂੰ ਰੋਂਦਿਆਂ ਛੱਡ ਗਿਆ। ਮ੍ਰਿਤਕ ਦੇ ਅਤਿ ਗਰੀਬ ਅਤੇ ਬਜ਼ੁਰਗ ਮਾਤਾ-ਪਿਤਾ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਬਿੱਟੂ ਸਿੰਘ ਦੀ ਮ੍ਰਿਤਕ ਦੇਹ ਵਾਪਸ ਭਾਰਤ ਲਿਆਉਣ ਦੀ ਗੁਹਾਰ ਲਾਈ ਹੈ ਤਾਂ ਜੋ ਪੂਰਾ ਪਰਿਵਾਰ ਉਸ ਦਾ ਆਖਰੀ ਸਮੇਂ ਮੂੰਹ ਵੇਖ ਸਕਣ।
ਮੋਹਾਲੀ 'ਚ ਅੱਜ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ
NEXT STORY