ਜੋਧਾਂ (ਸਰੋਏ) : ਜੋਧਾਂ ਨਾਰੰਗਵਾਲ ਸੜਕ 'ਤੇ ਨਾਈਟਿੰਗੇਲ ਨਰਸਿੰਗ ਕਾਲਜ ਦੇ ਕੋਲ ਕੈਂਟਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪੁਲਸ ਥਾਣਾ ਜੋਧਾਂ ਵਿਖੇ ਮ੍ਰਿਤਕ ਨੌਜਵਾਨ ਮੁਹੰਮਦ ਸਲੀਮ ਦੇ ਭਰਾ ਮੁਹੰਮਦ ਖਲੀਲ ਪੁੱਤਰ ਸੁਲੇਮਾਨ ਵਾਸੀ ਜਮਾਲਪੁਰ ਦੇ ਬਿਆਨਾਂ 'ਤੇ ਅਣਪਛਾਤੇ ਕੈਂਟਰ ਡਰਾਈਵਰ ਖ਼ਿਲ਼ਾਫ ਮਾਮਲਾ ਦਰਜ ਕਰਕੇ ਦੋਸ਼ੀ ਕੈਂਟਰ ਡਰਾਈਵਰ ਦੀ ਭਾਲ ਜਾਰੀ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਮੁਹੰਮਦ ਖਲੀਲ ਨੇ ਦੱਸਿਆ ਕਿ ਉਸ ਦਾ ਭਰਾ ਮੁਹੰਮਦ ਸਲੀਮ ਜੋਧਾਂ ਵਿਖੇ ਪਾਰਕਾਂ 'ਚ ਘਾਹ ਅਤੇ ਬੂਟੇ ਲਗਾਉਣ ਦਾ ਕੰਮ ਕਰਦਾ ਸੀ। ਬੀਤੀ 19 ਅਪ੍ਰੈਲ ਦੀ ਦੁਪਿਹਰ ਨੂੰ ਜਦੋਂ ਉਹ ਆਪਣੇ ਮੋਟਰਸਾਈਕਲ ਤੇ ਜੋਧਾਂ ਤੋਂ ਵਾਪਸ ਜਾ ਰਿਹਾ ਸੀ ਤਾਂ ਨਾਰੰਗਵਾਲ ਨਰਸਿੰਗ ਕਾਲਜ ਦੇ ਕੋਲ ਕੈਂਟਰ ਦੇ ਡਰਾਈਵਰ ਨੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹੋਏ ਟੱਕਰ ਮਾਰ ਦਿੱਤੀ ਸੀ। ਜ਼ਿਆਦਾ ਜ਼ਖਮਾਂ ਦੇ ਕਾਰਨ ਮੁਹੰਮਦ ਸਲੀਮ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਇਸ ਦੇ ਚੱਲਦਿਆਂ ਪੁਲਸ ਥਾਣਾ ਜੋਧਾਂ ਵਿਖੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਖੜ ਦੇ ਮੁਕਾਬਲੇ ਨਵਜੋਤ ਸਿੱਧੂ ਦੀ ਅਨੁਸ਼ਾਸਨਹੀਣਤਾ ਨੂੰ ਲੈ ਕੇ ਕਿਉਂ ਗੰਭੀਰ ਨਹੀਂ ਕਾਂਗਰਸ ਹਾਈਕਮਾਨ?
NEXT STORY