ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਹੋਲੇ ਮਹੱਲੇ ਦੌਰਾਨ ਲੱਗੇ ਝੂਲਿਆਂ ਕੋਲ ਅੱਜ ਇਕ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਅਚਾਨਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਸਥਿਤ ਸਰੋਵਰ ਕੋਲ ਲੱਗੇ ਝੂਲਿਆਂ ਕੋਲ ਇਕ ਨੌਜਵਾਨ ਅਚਾਨਕ ਡਿੱਗ ਪਿਆ ਅਤੇ ਦੇਖਦਿਆਂ ਹੀ ਬੇਹੋਸ਼ ਹੋ ਗਿਆ, ਜਿਸ ਨੂੰ ਤੁਰੰਤ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਦੀ ਟੀਮ ਨੇ ਉਕਤ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ 'ਤੇ ਇਕੱਤਰ ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਕਰੰਟ ਲੱਗਾ, ਜਿਸ ਕਰ ਕੇ ਉਹ ਅਚਾਨਕ ਬੇਹੋਸ਼ ਹੋ ਗਿਆ। ਜਦੋਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਨੂੰ ਕਰੰਟ ਲੱਗਣ ਸਬੰਧੀ ਉਸ ਦੇ ਸਰੀਰ 'ਤੇ ਕੋਈ ਨਿਸ਼ਾਨ ਨਹੀਂ ਸੀ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਘੂਗਬੇਟ ਜ਼ਿਲਾ ਕਪੂਰਥਲਾ ਵਜੋਂ ਹੋਈ ਹੈ।
ਅਫੀਮ ਖਾਣ ਦਾ ਆਦੀ ਹੈ ਮੁਲਜ਼ਮ
ਡੀ.ਐੱਸ.ਪੀ. ਮੁਖਤਿਆਰ ਰਾਏ ਨੇ ਦੱਸਿਆ ਕਿ ਹਾਲੇ ਤੱਕ ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਖਿਲਾਫ਼ ਪਹਿਲਾਂ ਕੋਈ ਪੁਲਸ ਮਾਮਲਾ ਦਰਜ ਨਹੀਂ ਹੈ । ਉਕਤ ਅਫੀਮ ਉਹ ਆਪਣੇ ਖਾਣ ਲਈ ਲਿਆਂਦਾ ਸੀ ਤੇ ਖਰਚ ਪਾਣੀ ਕੱਢਣ ਲਈ ਕੁੱਝ ਪੱਕੇ ਗਾਹਕਾਂ ਨੂੰ ਵੇਚ ਵੀ ਦਿੰਦਾ ਸੀ। ਮੁਲਜ਼ਮ ਸ਼ੂਗਰ ਦਾ ਮਰੀਜ਼ ਹੈ ਤੇ ਅਗਲੇ ਦਿਨਾਂ 'ਚ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਲਈ ਪਹਿਲਾਂ ਤੋਂ ਵੱਧ ਮਾਤਰਾ 'ਚ ਅਫੀਮ ਲਿਆਂਦਾ ਸੀ।
ਬਰੇਲੀ ਤੋਂ ਲਿਆਂਦੀ ਅਫੀਮ ਸਣੇ ਟਰਾਲਾ ਚਾਲਕ ਕਾਬੂ
NEXT STORY