ਸਰਦੂਲਗੜ੍ਹ (ਰਮਨਦੀਪ, ਚੋਪੜਾ) : ਤਕਰੀਬਨ ਪਿਛਲੇ ਢਾਈ ਮਹੀਨਿਆਂ ਤੋਂ ਦਿੱਲੀ ਕਿਸਾਨੀ ਸੰਘਰਸ਼ ਦੌਰਾਨ ਆਪਣੀ ਡਿਊਟੀ ਨਿਭਾਅ ਰਹੇ ਹਲਕਾ ਸਰਦੂਲਗੜ੍ਹ ਦੇ ਪਿੰਡ ਭੂੰਦੜ ਦੇ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦਈਏ ਕਿ ਹਲਕਾ ਸਰਦੂਲਗੜ੍ਹ ਦੇ ਪਿੰਡ ਭੂੰਦੜ ਦੇ ਕਿਸਾਨ ਰਣਜੀਤ ਸਿੰਘ ਪੁੱਤਰ ਰਾਮ ਸਿੰਘ ਬੀਮਾਰ ਹੋਣ ਕਾਰਨ ਉੱਥੋਂ ਪਿੰਡ ਆ ਗਏ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਗੁਰਤੇਜ ਸਿੰਘ ਟਿੱਬੀ ਹਰੀ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਪਿਛਲੇ ਢਾਈ-ਤਿੰਨ ਮਹੀਨਿਆਂ ਤੋਂ ਦਿੱਲੀ ਬਾਰਡਰ ’ਤੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਹੋਏ ਸਨ ਪਰ ਪਿਛਲੇ ਦਿਨੀਂ ਦਿੱਲੀ ਸੰਘਰਸ਼ ਦੌਰਾਨ ਹੀ ਉਨ੍ਹਾਂ ਦੇ ਪੇਟ ਵਿਚ ਇਨਫੈਕਸ਼ਨ ਹੋ ਗਈ ਸੀ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਲੈ ਕੇ ਵੱਡੇ ਫੈਸਲੇ ਲੈਣ ਲਈ ਤਿਆਰ ਕੈਪਟਨ ਸਰਕਾਰ
ਜਿਸ ਤੋਂ ਬਾਅਦ ਉਹ 25 ਜੁਲਾਈ ਨੂੰ ਆਪਣੇ ਪਿੰਡ ਭੂੰਦੜ ਵਿਖੇ ਪਹੁੰਚਿਆ ਸੀ, ਪਰਿਵਾਰਕ ਮੈਂਬਰਾਂ ਨੇ ਉਸ ਦਾ ਇਲਾਜ ਕਰਵਾਇਆ ਪਰ ਕੱਲ ਉਸ ਦੀ ਮੌਤ ਹੋ ਗਈ। ਜਿਸ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੂੰਦੜ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ। ਉਸ ਦੇ ਦੋ ਮੁੰਡੇ ਅਤੇ ਇਕ ਕੁੜੀ ਹੈ, ਜੋ ਵਿਆਹੇ ਹੋਏ ਹਨ।
ਇਹ ਵੀ ਪੜ੍ਹੋ : ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ ਕਰਨ ਦੇ ਮਾਮਲੇ ’ਚ ਪਤੀ ਅਤੇ ਜੇਠ ਨੂੰ ਉਮਰ ਕੈਦ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਹਰਪਾਲ ਚੀਮਾ ਨੇ ਬਿਜਲੀ ਸਮਝੌਤਿਆਂ 'ਤੇ ਘੇਰੀ ਕੈਪਟਨ ਸਰਕਾਰ, ਨਵਜੋਤ ਸਿੱਧੂ ਨੂੰ ਵੀ ਕੀਤਾ ਚੈਲੰਜ
NEXT STORY