ਪੱਟੀ (ਸੌਰਭ) : ਪੱਟੀ ਸ਼ਹਿਰ ਦੀ ਸਰਹਾਲੀ ਰੋਡ ਤੇ ਸਥਿਤ ਮਜ਼ਦੂਰ ਪਰਿਵਾਰ ਨਾਲ ਸਬੰਧਤ ਰਣਜੀਤ ਸਿੰਘ (28) ਪੁੱਤਰ ਬਲਕਾਰ ਸਿੰਘ ਦੀ ਨਸ਼ਾ ਕਰਨ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਉਸਦਾ ਮੁੰਡਾ ਰਣਜੀਤ ਸਿੰਘ ਪਿਛਲੇ ਕੁਝ ਸਾਲਾਂ ਤੋਂ ਨਸ਼ਾ ਕਰਦਾ ਆ ਰਿਹਾ ਸੀ ਅਤੇ ਕਰੀਬ 5-6 ਦਿਨ ਪਹਿਲਾਂ ਉਸਦੇ ਮੁੰਡੇ ਨੇ ਨਸ਼ੇ ਦਾ ਟੀਕਾ ਲਗਾਇਆ ਸੀ ਜਿਸ ਕਾਰਨ ਉਸਦੀ ਸਿਹਤ ਗੰਭੀਰ ਰੂਪ ’ਚ ਵਿਗੜ ਗਈ ਅਤੇ ਅੱਜ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਇੱਕ ਚਾਰ ਸਾਲ ਕੁੜੀ ਅਤੇ ਢਾਈ ਸਾਲਾ ਮੁੰਡਾ ਹੈ ਅਤੇ ਉਸ ਦੇ ਮੁੰਡੇ ਵੱਲੋਂ ਨਸ਼ਾ ਕਰਨ ਤੋਂ ਦੁਖੀ ਹੋ ਕੇ ਉਸਦੀ ਪਤਨੀ ਆਪਣੇ ਪੇਕੇ ਘਰ ਚਲੀ ਗਈ ਸੀ, ਜਿਸ ਕਾਰਨ ਨਸ਼ੇ ਨੇ ਉਸਦਾ ਘਰ ਬਰਬਾਦ ਕਰ ਦਿੱਤਾ ਹੈ। ਬਲਕਾਰ ਸਿੰਘ ਨੇ ਕਿਹਾ ਕਿ ਇਲਾਕੇ ਅੰਦਰੋਂ ਨਸ਼ਾ ਖ਼ਤਮ ਕਰਨ ਲਈ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਸਖ਼ਤ ਕਦਮ ਚੁੱਕੇ ਨਹੀਂ ਤਾਂ ਇਸ ਤਰ੍ਹਾਂ ਹੀ ਨੌਜਵਾਨ ਪੁੱਤ ਮਰਦੇ ਰਹਿਣਗੇ।
ਇਹ ਵੀ ਪੜ੍ਹੋ : ਹੜ੍ਹਾਂ ਦੀ ਤਬਾਹੀ 'ਚ ਭਾਰਤੀ ਫ਼ੌਜ ਨੇ ਸਾਂਭਿਆ ਮੋਰਚਾ, ਰਾਹਤ ਕਾਰਜਾਂ 'ਚ ਸੇਵਾ ਕਰ ਜਿੱਤਿਆ ਲੋਕਾਂ ਦਾ ਦਿਲ
ਉਨ੍ਹਾਂ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਨਸ਼ੇ ਵੇਚਣ ਵਾਲੇ ਹਾਲੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿਤੀ ਜਾਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪੱਟੀ ਸ਼ਹਿਰ ਦੇ ਆਗੂ ਸ਼ਮਸੇਰ ਸਿੰਘ ਨੇ ਕਿਹਾ ਕਿ ਉਸ ਵੱਲੋਂ ਕੁਝ ਦਿਨ ਪਹਿਲਾਂ ਸਰਹਾਲੀ ਰੋਡ ਦੀ ਮੁੱਖ ਸੜਕ ’ਤੇ ਆਪਣੇ ਖੇਤਾਂ ਅੰਦਰੋਂ ਚਾਰ ਨੌਜਵਾਨਾਂ ਨੂੰ ਨਸ਼ੇ ਦਾ ਟੀਕੇ ਲਗਾਉਦਿਆਂ ਭਜਾਇਆ ਗਿਆ ਸੀ।
ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ : ਮੇਲੇ ’ਚ ਸੇਵਾ ਕਰ ਰਹੇ 14 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ-ਹਿਮਾਚਲ ਦੀ ਹੱਦ ’ਤੇ ਬੇਖ਼ੌਫ਼ ਚੱਲ ਰਿਹੈ ਕਾਲਾ ਧੰਦਾ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ
NEXT STORY