ਡੇਰਾਬੱਸੀ (ਜ. ਬ.) : ਪਿੰਡ ਬੇਹੜਾ 'ਚ ਸਾਢੇ 9 ਮਹੀਨੇ ਦੇ ਬੱਚੇ ਦੀ ਪਾਣੀ ਦੀ ਬਾਲਟੀ ’ਚ ਡੁੱਬਣ ਨਾਲ ਮੌਤ ਹੋ ਗਈ, ਜਦੋਂਕਿ ਉਸ ਦੇ ਮਾਤਾ-ਪਿਤਾ ਨਾਲ ਹੀ ਸੁੱਤੇ ਪਏ ਸਨ। ਪਤਾ ਲੱਗਣ ’ਤੇ ਬੱਚੇ ਨੂੰ ਬਾਲਟੀ ਤੋਂ ਬਾਹਰ ਕੱਢਿਆ ਗਿਆ। ਬੱਚੇ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਕਾਨੂੰਨੀ ਕਾਰਵਾਈ ਤੋਂ ਪਹਿਲਾਂ ਪੁੱਛ-ਪੜਤਾਲ ਕਰ ਰਹੀ ਹੈ।
ਖ਼ਬਰ ਇਹ ਵੀ : ਬਜਟ ਦੌਰਾਨ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ ਤਾਂ ਉਥੇ ਆਰਮੀ ਕੈਂਪ 'ਤੇ ਹੋਈ ਫਾਇਰਿੰਗ, ਪੜ੍ਹੋ TOP 10
ਜਾਣਕਾਰੀ ਮੁਤਾਬਕ ਹਾਦਸਾ ਦੁਪਹਿਰ ਕਰੀਬ 3 ਵਜੇ ਵਾਪਰਿਆ। ਪਿੰਡ ਬੇਹੜਾ ਵਿਖੇ ਬੀ. ਐੱਲ. ਟੈਕਸਟਾਈਲ ਕੰਪਨੀ ’ਚ ਜ਼ਿਲ੍ਹਾ ਹਰਦੋਈ ਯੂ. ਪੀ. ਤੋਂ ਪ੍ਰਦੀਪ ਕੁਮਾਰ ਕੰਮ ਕਰਦਾ ਹੈ। ਉਹ ਕੰਪਨੀ ਦੇ ਕੁਆਰਟਰਾਂ ’ਚ ਹੀ ਆਪਣੀ ਪਤਨੀ ਅਤੇ ਸਾਢੇ 9 ਮਹੀਨੇ ਦੇ ਬੱਚੇ ਅਦਿੱਤਿਆ ਨਾਲ ਰਹਿ ਰਿਹਾ ਹੈ। ਪ੍ਰਦੀਪ ਅਨੁਸਾਰ ਨਾਈਟ ਡਿਊਟੀ ਕਰਨ ਤੋਂ ਬਾਅਦ ਉਹ ਦੁਪਹਿਰ ਦਾ ਖਾਣਾ ਖਾ ਕੇ ਕਮਰੇ ’ਚ ਆਪਣੇ ਪਰਿਵਾਰ ਨਾਲ ਸੌਂ ਗਿਆ ਸੀ, ਨਾਲ ਹੀ ਇਕ ਬਾਲਟੀ ਪਾਣੀ ਦੀ ਭਰੀ ਰੱਖੀ ਹੋਈ ਸੀ।
ਇਹ ਵੀ ਪੜ੍ਹੋ : ਬਾਈਕ ਸਵਾਰ ਲੁਟੇਰਿਆਂ ਨੇ 15 ਮਿੰਟਾਂ 'ਚ ਲੁੱਟ ਦੀਆਂ 2 ਵਾਰਦਾਤਾਂ ਨੂੰ ਦਿੱਤਾ ਅੰਜਾਮ
ਪ੍ਰਦੀਪ ਨੇ ਦੱਸਿਆ ਕਿ ਕਰੀਬ 20 ਮਿੰਟ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚਾ ਪਾਣੀ ’ਚ ਡੁੱਬਿਆ ਹੋਇਆ ਸੀ ਅਤੇ ਉਸ ਦੇ ਪੈਰ ਉੱਪਰ ਵੱਲ ਹੋਏ ਪਏ ਸਨ। ਉਸ ਸਮੇਂ ਉਹ ਬੱਚੇ ਨੂੰ ਲੈ ਕੇ ਹਸਪਤਾਲ ਗਏ ਪਰ ਬੱਚਾ ਦਮ ਤੋੜ ਚੁੱਕਾ ਸੀ। ਪੁਲਸ ਵੱਲੋਂ ਸੀ. ਆਰ. ਪੀ. ਸੀ.-174 ਧਾਰਾ ਤਹਿਤ ਕਾਰਵਾਈ ਕੀਤੀ ਗਈ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
‘ਆਪ’ ਨੇ ਮੁੱਖ ਚੋਣ ਵਾਅਦਿਆਂ ਵਾਸਤੇ ਫੰਡ ਰਾਖਵੇਂ ਨਾ ਰੱਖ ਕੇ ਪੰਜਾਬੀਆਂ ਨਾਲ ਕੀਤਾ ਧੋਖਾ : SAD
NEXT STORY