ਜਲੰਧਰ : ਅੱਜ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਦਿਆਂ ਲਈ ਵੱਡੇ ਐਲਾਨ ਕੀਤੇ। ਉਥੇ ਪਠਾਨਕੋਟ ਦੇ ਮਿਰਥਲ ਸਥਿਤ ਫੌਜੀ ਕੈਂਪ 'ਚ ਫੌਜ ਦੇ ਜਵਾਨ ਵੱਲੋਂ ਆਪਣੇ 2 ਸਾਥੀਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤੇ ਜਾਣ ਦੀਆਂ ਅਫਵਾਹਾਂ ਵੀ ਸਾਰਾ ਦਿਨ ਉਡਦੀਆਂ ਰਹੀਆਂ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਪੰਜਾਬ ਬਜਟ 2022 : ਪੰਜਾਬੀਆਂ ਨੂੰ 'ਸਿਹਤ ਸਹੂਲਤਾਂ' ਦੇਣ ਲਈ ਖਜ਼ਾਨਾ ਮੰਤਰੀ ਨੇ ਕੀਤੇ ਵੱਡੇ ਐਲਾਨ
ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਬਜਟ ਪੇਸ਼ ਕਰਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੇ ਐਲਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਸਿਹਤ ਸੈਕਟਰ ਨੂੰ ਇਸ ਬਜਟ 'ਚ ਸਭ ਤੋਂ ਵੱਧ ਤਰਜ਼ੀਹ ਦਿੱਤੀ ਗਈ ਹੈ।
ਪਠਾਨਕੋਟ : ਫੌਜ ਦੇ ਕੈਂਪ ’ਚ ਚੱਲੀਆਂ ਗੋਲ਼ੀਆਂ, 2 ਫੌਜੀਆਂ ਨੂੰ ਉਤਾਰਿਆ ਮੌਤ ਦੇ ਘਾਟ
ਪਠਾਨਕੋਟ ਦੇ ਮਿਰਥਲ ਸਥਿਤ ਫੌਜ ਦੇ ਕੈਂਪ ਵਿਚ ਫੌਜ ਦੇ ਜਵਾਨ ਵਲੋਂ ਆਪਣੇ ਦੋ ਸਾਥੀਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਗੋਲ਼ੀਆਂ ਮਾਰਣ ਤੋਂ ਬਾਅਦ ਮੁਲਜ਼ਮ ਜਵਾਨ ਮੌਕੇ ਤੋਂ ਫਰਾਰ ਹੋ ਗਿਆ।
ਅੰਮ੍ਰਿਤਸਰ ਪੁਲਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ, ਭਲਕੇ ਅਦਾਲਤ ’ਚ ਕੀਤਾ ਜਾਵੇਗਾ ਪੇਸ਼
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਤਿਹਾੜ ਜੇਲ੍ਹ ਤੋਂ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦੇਰ ਰਾਤ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ। ਅੰਮ੍ਰਿਤਸਰ ਪੁਲਸ ਨੇ ਮੁਕਤਸਰ ਅਦਾਲਤ ਤੋਂ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ।
ਸੁਖਬੀਰ ਸਿੰਘ ਬਾਦਲ ਵਲੋਂ ਅਸਤੀਫ਼ੇ ਦੀ ਖ਼ਬਰਾਂ ਦਰਮਿਆਨ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ, ਆਇਆ ਵੱਡਾ ਬਿਆਨ
ਸੁਖਬੀਰ ਬਾਦਲ ਵਲੋਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ੇ ਦਿੱਤੇ ਜਾਣ ਦੀ ਖ਼ਬਰਾਂ ਦਰਮਿਆਨ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਨੂੰ ਮਹਿਜ਼ ਅਫਵਾਹ ਕਰਾਰ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੁਖਬੀਰ ਬਾਦਲ ਵਲੋਂ ਅਸਤੀਫਾ ਦਿੱਤੇ ਜਾਣ ਵਰਗੀ ਕੋਈ ਗੱਲ ਨਹੀਂ ਹੈ।
ਪੰਜਾਬ ਬਜਟ : ਭਗਵੰਤ ਮਾਨ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਹੁਲਾਰਾ ਦੇਣ ਲਈ 11, 560 ਕਰੋੜ ਰੁੁਪਏ ਦਾ ਐਲਾਨ
ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ’ਚ ਵੱਡੇ ਐਲਾਨ ਕੀਤੇ ਗਏ। ਇਸ ਬਜਟ ’ਚ ਸਿਹਤ ਸਹੂਲਤਾਂ ਤੇ ਸਿੱਖਿਆ ਨੂੰ ਲੈ ਕੇ ਖ਼ਜ਼ਾਨਾ ਮੰਤਰੀ ਚੀਮਾ ਵੱਲੋਂ ਜਿਥੇ ਵੱਡੇ ਐਲਾਨ ਕੀਤੇ ਗਏ, ਉਥੇ ਹੀ ਖੇਤੀਬਾੜੀ ਸੈਕਟਰ ਲਈ ਸਰਕਾਰ ਦੀ ਤਰਜੀਹ ਨੂੰ ਦਰਸਾਉਂਦਿਆਂ ਵਿੱਤੀ ਸਾਲ 2022-23 ’ਚ 11560 ਕਰੋੜ ਰੁਪਏ ਰਾਖਵੇਂ ਰੱਖੇ ਗਏ।
ਪੰਜਾਬ ਬੋਰਡ ਦੇ ਅੱਜ ਜਾਰੀ ਹੋਣ ਵਾਲੇ 12ਵੀਂ ਜਮਾਤ ਦੇ ਨਤੀਜੇ ਨੂੰ ਲੈ ਕੇ ਜ਼ਰੂਰੀ ਖ਼ਬਰ
ਅੱਜ ਸਵੇਰ ਤੋਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ 12ਵੀਂ ਦਾ ਨਤੀਜਾ ਜਾਰੀ ਹੋਣ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਨੂੰ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਨਤੀਜੇ ਦੇ ਐਲਾਨ ਦਾ ਸਮਾਂ ਨੇੜੇ ਆਉਂਦੇ ਹੀ ਬੋਰਡ ਨੇ ਨਤੀਜੇ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲੈ ਲਿਆ।
ਮੂਸੇਵਾਲਾ ਦੇ ਗੀਤ ਤੋਂ ਬਾਅਦ ਕਿਸਾਨਾਂ 'ਤੇ ਐਕਸ਼ਨ, ਹੁਣ ਬੈਨ ਕੀਤੇ ਇਹ ਦੋ ਟਵਿੱਟਰ ਅਕਾਊਂਟ
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਐੱਸ.ਵਾਈ.ਐੱਲ. ਗੀਤ ਤੋਂ ਬਾਅਦ ਕਿਸਾਨ ਅੰਦੋਲਨ ਦੇ ਸਮੇਂ ਬਣੇ ਟਵਿੱਟਰ ਅਕਾਊਂਟ 'ਤੇ ਐਕਸ਼ਨ ਹੋਇਆ ਹੈ। ਭਾਰਤੀ ਕਾਨੂੰਨਾਂ ਦੇ ਅਧੀਨ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿੱਟਰ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਸਥਾਪਿਤ ਕੀਤੇ ਜਾਣਗੇ 'ਸਾਈਬਰ ਕ੍ਰਾਈਮ ਕੰਟਰੋਲ ਰੂਮ'
ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ 'ਚ ਪੁਲਸ ਬਲਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ ਅਤੇ ਅਪਰਾਧ ਨਾਲ ਨਜਿੱਠਣ ਲਈ ਨਵੀਨਤਮ ਸਮਾਨ ਅਤੇ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ।
ਪੰਜਾਬ 'ਚ ਸੜਕ ਹਾਦਸੇ ਦੇ ਪੀੜਤਾਂ ਦਾ ਮੁਫ਼ਤ ਹੋਵੇਗਾ ਇਲਾਜ, ਪੰਜਾਬ ਸਰਕਾਰ ਚੁੱਕੇਗੀ ਖ਼ਰਚਾ
ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਹਰ ਵਿਅਕਤੀ ਨੂੰ ਫਰਿਸ਼ਤੇ ਸਕੀਮ ਤਹਿਤ ਬਚਾਇਆ ਜਾ ਸਕੇਗਾ।
ਪੰਜਾਬ ਦੇ ਭੱਠਿਆਂ ’ਤੇ ਅਗਲੇ ਸੀਜ਼ਨ ’ਚ ਨਹੀਂ ਬਣਨਗੀਆਂ ਹੁਣ ਇੱਟਾਂ, ਜਾਣੋ ਕੀ ਹੈ ਕਾਰਨ
ਪੰਜਾਬ ’ਚ ਅਗਲੇ ਸੀਜ਼ਨ ਤੋਂ ਇੱਟਾਂ ਦੇ ਭੱਠਿਆਂ ’ਤੇ ਇੱਟਾਂ ਨਹੀਂ ਬਣਾਈਆਂ ਜਾਣਗੀਆਂ। ਇਹ ਫ਼ੈਸਲਾ ਇੱਟ ਭੱਠਿਆਂ 'ਤੇ ਸਰਕਾਰ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਦੇਸ਼ ਭਰ ਦੇ ਭੱਠਾ ਮਾਲਕਾਂ ਵਲੋਂ ਕੀਤਾ ਗਿਆ ਹੈ।
ਡੇਅਰੀ ਫਾਰਮਿੰਗ ’ਚ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਦੀ ਸਮਰੱਥਾ : ਕੁਲਦੀਪ ਧਾਲੀਵਾਲ
NEXT STORY