ਜਲੰਧਰ (ਸੁਨੀਲ ਮਹਾਜਨ) : ਜਲੰਧਰ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਜਿਹੀ ਗੱਲ ਹੋ ਗਈ ਹੈ ਤੇ ਆਏ ਦਿਨ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਕ ਹੋਰ ਮਾਮਲਾ ਜਲੰਧਰ ਦੇ ਥਾਣਾ ਨੰਬਰ 4 ਦੀ ਹੱਦ 'ਚ ਸਾਹਮਣੇ ਆਇਆ, ਜਿੱਥੇ ਕਿ 2 ਬਾਈਕ ਸਵਾਰ ਲੁਟੇਰਿਆਂ ਨੇ 15 ਮਿੰਟਾਂ 'ਚ ਹੀ ਲੁੱਟ ਦੀਆਂ 2 ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ 2 ਬਾਈਕ ਸਵਾਰ ਨੌਜਵਾਨਾਂ ਨੇ ਸਭ ਤੋਂ ਪਹਿਲਾਂ ਸ਼ਕਤੀ ਨਗਰ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਤੋਂ ਬਾਅਦ ਰਤਨ ਸਿਨੇਮਾ ਦੀ ਬੈਕਸਾਈਡ ਰਤਨ ਨਗਰ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਖ਼ਬਰ ਇਹ ਵੀ : ਬਜਟ ਦੌਰਾਨ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ ਤਾਂ ਉਥੇ ਆਰਮੀ ਕੈਂਪ 'ਤੇ ਹੋਈ ਫਾਇਰਿੰਗ, ਪੜ੍ਹੋ TOP 10
ਜਾਣਕਾਰੀ ਦਿੰਦਿਆਂ ਸ਼ਕਤੀ ਨਗਰ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਪਹਿਲਾਂ ਵੀ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ 'ਚ ਵੀ ਚੋਰੀ ਹੋਈ ਸੀ, ਜਿਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਹੁਣ ਮੁੜ ਤੋਂ ਉਨ੍ਹਾਂ ਦੇ ਹੀ ਮੁਹੱਲੇ 2 ਬਾਈਕ ਸਵਾਰ ਲੁਟੇਰਿਆਂ ਨੇ ਇਕ ਹੋਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉੱਥੇ ਹੀ ਰਤਨ ਨਗਰ ਵਿਖੇ ਪੀੜਤ ਸਰਬਜੋਤ ਤੇ ਸੰਦੀਪ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਘਰ ਜਾ ਰਹੇ ਸਨ, ਜਦੋਂ ਉਹ ਫੁੱਟਬਾਲ ਚੌਕ ਕੋਲ ਪੁੱਜੇ ਤਾਂ ਉਸ ਤੋਂ ਬਾਅਦ ਉਹ ਰਤਨ ਨਗਰ ਵੱਲ ਨੂੰ ਮੁੜੇ ਤਾਂ ਪਿੱਛੋਂ 2 ਬਾਈਕ ਸਵਾਰ ਨੌਜਵਾਨ ਆਏ ਤੇ ਉਸ ਦੀ ਘਰਵਾਲੀ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦਾ ਪਿੱਛਾ ਵੀ ਕੀਤਾ ਸੀ ਪਰ ਲੁਟੇਰੇ ਭੱਜਣ 'ਚ ਕਾਮਯਾਬ ਹੋ ਗਏ, ਜਿਨ੍ਹਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਬਾਈਕ 'ਤੇ 2 ਲੁਟੇਰੇ ਸਵਾਰ ਸਨ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਜਰਮਨ ਚਾਂਸਲਰ ਸਕੋਲਜ਼ ਨਾਲ ਗੱਲਬਾਤ ਦੌਰਾਨ ਦੁਵੱਲੀ ਰਣਨੀਤਕ ਸਾਂਝੇਦਾਰੀ 'ਤੇ ਕੀਤੀ ਚਰਚਾ
ਮੌਕੇ 'ਤੇ ਆਏ ਥਾਣਾ 4 ਦੇ ਏ.ਐੱਸ.ਆਈ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਫਿਲਹਾਲ 2 ਲੁਟੇਰੇ ਸੀਸੀਟੀਵੀ ਫੁਟੇਜ ਵਿੱਚ ਆਏ ਹਨ ਪਰ ਉਨ੍ਹਾਂ ਦੀ ਬਾਈਕ ਦਾ ਨੰਬਰ ਨਹੀਂ ਦਿਸਿਆ ਤੇ ਉਹ ਕਿਸ ਦਿਸ਼ਾ ਨੂੰ ਮੁੜੇ ਹਨ, ਅੱਗੋਂ ਦੀਆਂ ਸੀਸੀਟੀਵੀ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : Breaking News : ਕੈਪਟਨ ਅਮਰਿੰਦਰ ਸਿੰਘ ਨੂੰ ਲੰਡਨ ਦੇ ਹਸਪਤਾਲ ਤੋਂ ਮਿਲੀ ਛੁੱਟੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਦਸੂਹਾ ਦੀ ਅਮਰਵੀਰ ਕੌਰ ਬਣੀ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਬਿਜ਼ਨੈੱਸ ਵੂਮੈਨ
NEXT STORY