ਜਲੰਧਰ (ਵਰੁਣ)- ਜਲੰਧਰ 'ਚ ਅੰਗੀਠੀ ਦੇ ਧੂੰਏਂ ਨਾਲ ਦਮ ਘੁੱਟਣ ਕਰਕੇ ਇਕ ਔਰਤ ਦੀ ਮੌਤ ਹੋ ਗਈ ਹੈ ਜਦਕਿ ਔਰਤ ਦੇ ਦੋ ਬੱਚਿਆਂ ਅਤੇ ਪਤੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਾਰਾ ਪਰਿਵਾਰ ਕਮਰਾ ਬੰਦ ਕਰਕੇ ਅੰਗੀਠੀ ਬਾਲ ਕੇ ਸੁੱਤਾ ਪਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੁਹੱਲਾ ਗੋਬਿੰਦਗੜ੍ਹ ਦੀ ਹੈ। ਮ੍ਰਿਤਕ ਔਰਤ ਦੀ ਪਛਾਣ ਕਾਜਲ ਵਜੋਂ ਹੋਈ ਹੈ। ਪੂਰਾ ਪਰਿਵਾਰ ਮੂਲ ਰੂਪ ਨਾਲ ਨੇਪਾਲ ਦਾ ਰਹਿਣ ਵਾਲਾ ਹੈ। ਥਾਣਾ ਨਵੀਂ ਬਾਰਾਦਰੀ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਵਾਇਆ ਗਿਆ ਹੈ ਅਤੇ ਬਾਕੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।

ਪੂਰਾ ਪਰਿਵਾਰ ਨੇਪਾਲ ਦਾ ਰਹਿਣ ਵਾਲਾ ਹੈ। ਪਤੀ ਵਿਸ਼ਾਲ ਆਪਣੇ ਦੋ ਬੱਚਿਆਂ ਅਤੇ ਪਤਨੀ ਨਾਲ ਪਿਛਲੇ 3 ਮਹੀਨਿਆਂ ਤੋਂ ਮੁਹੱਲਾ ਗੋਬਿੰਦਗੜ ਸਥਿਤ ਘਰ ਵਿਚ ਰਹਿ ਰਹੇ ਹਨ। ਵਿਸ਼ਾਲ ਇਕ ਨਿੱਜੀ ਕਾਲਜ ਦੇ ਕੋਲ ਫਾਸਟ ਫੂਡ ਦੀ ਦੁਕਾਨ ਚਲਾਉਂਦਾ ਹੈ। ਉਸ ਦੇ ਕੋਲ ਦੋ ਕਰਮਚਾਰੀ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਜਲੰਧਰ 'ਚ ਨਸ਼ੇ 'ਚ ਟੱਲੀ ਦੋ ਕੁੜੀਆਂ ਦਾ ਬੱਸ ਸਟੈਂਡ 'ਤੇ ਹੰਗਾਮਾ, ਆਪਸ 'ਚ ਭਿੜੀਆਂ, ਛੁਡਾਉਣ ਗਏ ਲੋਕਾਂ ਨੂੰ ਵੱਢੇ ਦੰਦ

ਮਿਲੀ ਜਾਣਕਾਰੀ ਮੁਤਾਬਕ ਵਿਸ਼ਾਲ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਕਰਮਚਾਰੀ ਘਰ ਦੇ ਸਾਹਮਣੇ ਹੀ ਰਹਿੰਦੇ ਹਨ। ਸਵੇਰੇ ਕਰੀਬ 4 ਵਜੇ ਵਿਸ਼ਾਲ ਨੇ ਕਰਮਚਾਰੀਆਂ ਨੂੰ ਬੁਲਾਇਆ ਸੀ ਪਰ ਉਦੋਂ ਤੱਕ ਸਭ ਕੁਝ ਸਹੀ ਸੀ। ਜਦੋਂ ਸਵੇਰੇ 7 ਵਜੇ ਕਰਮਚਾਰੀ ਦੋਬਾਰਾ ਘਰ ਪਹੁੰਚੇ ਤਾਂ ਵੇਖਿਆ ਕਿ ਸਾਰਿਆਂ ਦੀ ਹਾਲਤ ਗੰਭੀਰ ਬਣੀ ਹੋਈ ਸੀ, ਜਿਸ ਵਿਚ ਮਹਿਲਾ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਜਲੰਧਰ 'ਚ ਨਸ਼ਾ ਸਮੱਗਲਰਾਂ ਤੇ ਹੋਰ ਦੋਸ਼ੀਆਂ ਦੀ ਫਰਜ਼ੀ ਜ਼ਮਾਨਤ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੱਧੀ ਰਾਤ ਨੂੰ ਕਾਰਾਂ ਦੀ ਰੇਸ ਲਗਾ ਮੌਤ ਨੂੰ ਮਖੌਲਾਂ ਕਰ ਰਹੇ ਸੀ ਮੁੰਡੇ, ਫਿਰ ਵਾਪਰ ਗਈ ਅਣਹੋਣੀ
NEXT STORY