ਅਲਾਵਲਪੁਰ, (ਬੰਗੜ)— ਸੋਮਵਾਰ ਦੇਰ ਰਾਤ ਅਲਾਵਲਪੁਰ ਵਿਖੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਉਸ ਸਮੇਂ ਹਫਤਾ-ਦਫੜੀ ਮਚ ਗਈ ਜਦੋਂ ਸ਼ੋਭਾ ਯਾਤਰਾ ਮੁਹੱਲਾ ਸਰੀਹਾਂ ਵਿਖੇ ਪੁੱਜੀ। ਉਸ ਸਮੇਂ ਸ਼ੋਭਾ ਯਾਤਰਾ ਦਾ ਰੱਥ ਇਕ ਬਿਜਲੀ ਦੀ ਤਾਰ ਜੋ ਲਟਕ ਰਹੀ ਸੀ, ਦੀ ਲਪੇਟ ਵਿਚ ਆ ਗਿਆ। ਰੱਥ ਵਿਚ ਸਵਾਰ ਰਾਧਾ-ਕ੍ਰਿਸ਼ਨ ਦੇ ਸਰੂਪ ਵਿਚ ਜੋ ਬੱਚੇ ਸੀ, ਉਨ੍ਹਾਂ ਨੂੰ ਤਾਂ ਰੱਥ ਚਾਲਕ ਨੇ ਆਪਣੀ ਸੂਝ-ਬੂਝ ਨਾਲ ਬਚਾ ਲਿਆ ਪਰ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਰੱਥ ਵਾਲੀ ਘੋੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰੱਥ ਚਾਲਕ ਸੁਰਿੰਦਰ ਸਿੰਘ ਦੀ ਹਿੰਮਤ ਨਾਲ ਵੱਡਾ ਹਾਦਸਾ ਹੋਣ ਤੋਂ ਤਾਂ ਟਲ ਗਿਆ ਪਰ ਉਹ ਆਪਣੀ ਕੀਮਤੀ ਘੋੜੀ ਨੂੰ ਨਹੀਂ ਬਚਾਅ ਸਕਿਆ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਇਸ ਤਾਰ ਸਬੰਧੀ ਕਈ ਵਾਰ ਬਿਜਲੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਸੀ ਪਰ ਵਿਭਾਗ ਵਲੋਂ ਇਸ ਦੀ ਮੁਰੰਮਤ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਇਹ ਹਾਦਸਾ ਵਾਪਰ ਗਿਆ ਹੈ। ਮੁਹੱਲਾ ਨਿਵਾਸੀਆਂ ਵਿਚ ਬਿਜਲੀ ਵਿਭਾਗ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ।
ਪੋਲ ਖੋਲ੍ਹ ਰੈਲੀਆਂ ਦਾ ਡਰਾਮਾ ਕਰਕੇ ਅਕਾਲੀ ਕਾਰਵਾਈ ਤੋਂ ਬਚ ਨਹੀਂ ਸਕਦੇ : ਮੇਜਰ ਭੈਣੀ
NEXT STORY