ਸਿੱਧਵਾਂ ਬੇਟ(ਚਾਹਲ)-ਬਲਾਕ ਸਿੱਧਵਾਂ ਬੇਟ ਨਾਲ ਸਬੰਧਿਤ 59 ਪਿੰਡਾਂ ਦੀ ਵਿਸ਼ੇਸ਼ ਮੀਟਿੰਗ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪਾਰਟੀ ਵਰਕਰਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ 'ਤੇ ਹੀ ਉਨ੍ਹਾਂ ਦਾ ਹੱਲ ਕੀਤਾ ਗਿਆ ਤੇ ਕਈਆਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੇਜਰ ਸਿੰਘ ਭੈਣੀ ਨੇ ਅਕਾਲੀ ਦਲ ਵਲੋਂ ਸ਼ੁਰੂ ਕੀਤੀਆਂ ਪੋਲ ਖੋਲ੍ਹ ਰੈਲੀਆਂ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਉਸ ਦੀ ਪਾਰਟੀ ਦੇ ਆਗੂਆਂ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਨਾਜਾਇਜ਼ ਮਾਈਨਿੰਗ, ਨਸ਼ਾ ਸਮੱਗਲਿੰਗ ਸਮੇਤ ਹਰ ਕਾਰੋਬਾਰ 'ਤੇ ਧੱਕੇ ਨਾਲ ਕਬਜ਼ਾ ਕਰਕੇ ਬੇਤਹਾਸ਼ਾ ਲੁੱਟ-ਮਾਰ ਕੀਤੀ। ਲੋਕਾਂ ਖਿਲਾਫ ਗਲਤ ਮੁਕੱਦਮੇ ਦਰਜ ਕੀਤੇ ਅਤੇ ਵਿਕਾਸ ਕੰਮਾਂ ਵਿਚ ਵੱਡੀ ਪੱਧਰ 'ਤੇ ਧਾਂਦਲੀਆਂ ਕੀਤੀਆਂ, ਜਿਸ ਦੀ ਕੈਪਟਨ ਸਰਕਾਰ ਵਲੋਂ ਕੀਤੀ ਜਾ ਰਹੀ ਪੜਤਾਲ ਅਤੇ ਸੰਭਾਵੀ ਕਾਰਵਾਈ ਤੋਂ ਬਚਣ ਅਕਾਲੀ ਲੀਡਰਸ਼ਿਪ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਦਲ ਵਲੋਂ 10 ਸਾਲਾਂ ਅੰਦਰ ਕੀਤੀਆਂ ਧੱਕੇਸ਼ਾਹੀਆਂ ਤੇ ਭ੍ਰਿਸ਼ਟਾਚਾਰ ਦੀ ਉਹ ਪਿੰਡ-ਪਿੰਡ ਜਾ ਕੇ ਪੋਲ ਖੋਲ੍ਹਣਗੇ। ਇਸ ਸਮੇਂ ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਪ੍ਰਧਾਨ ਗੁਰਜੀਤ ਸਿੰਘ ਜੰਡੀ, ਜਸਵੰਤ ਸਿੰਘ ਪੁੜੈਣ ਮੈਂਬਰ ਸ਼੍ਰੋਮਣੀ ਕਮੇਟੀ, ਸਰਪੰਚ ਵਰਿੰਦਰ ਸਿੰਘ ਮੁਦਾਰਪੁਰਾ, ਸਰਪੰਚ ਹੇਮ ਰਾਜ ਸਿੰਗਲਾ, ਸਰਪੰਚ ਗੁਰਮੇਲ ਸਿੰਘ ਮੋਰਕਰੀਮਾ, ਗੁਲਵੰਤ ਸਿੰਘ ਜੰਡੀ, ਪਰਮਜੀਤ ਸਿੰਘ ਪੱਪੀ, ਬਚਿੰਤ ਜੇਠੀ ਪੁੜੈਣ, ਗੁਰਬਖਸ਼ ਸਿੰਘ ਰਾਊਵਾਲ, ਬਲਵਿੰਦਰ ਸਿੰਘ ਤੂਰ, ਹਰਪ੍ਰੀਤ ਸਿੰਘ ਧਾਲੀਵਾਲ, ਸਤਨਾਮ ਸਿੰਘ ਮੋਰਕਰੀਮਾਂ, ਸਾਬਕਾ ਸਰਪੰਚ ਛਿੰਦਰ ਸਿੰਘ, ਜਸਵੰਤ ਸਿੰਘ ਭੱਟੀਆਂ, ਸੁਖਜਿੰਦਰ ਸਿੰਘ ਗੋਰਸੀਆਂ, ਬਲਰਾਜ ਸਿੰਘ ਮਲਸੀਹਾਂ ਭਾਈਕੇ, ਸੁਖਵਿੰਦਰ ਸਿੰਘ ਭੱਠਾ ਧੂਆ, ਪ੍ਰੀਤਮ ਸਿੰਘ ਬਾਸੀਆਂ ਬੇਟ, ਹਰਨੇਕ ਸਿੰਘ ਸਦਰਪੁਰਾ, ਜਗਰੂਪ ਸਿੰਘ ਬੰਗਸੀਪੁਰਾ, ਹਰਚੰਦ ਸਿੰਘ ਮਹਿਮੀ ਜੰਡੀ, ਹਰਪ੍ਰੀਤ ਸਿੰਘ ਭਰੋਵਾਲ, ਜਸਮੇਲ ਸਿੰਘ ਜੱਸਾ, ਸੁਖਵਿੰਦਰ ਸੁੱਖੀ, ਤਾਰਾ ਸਿੰਘ, ਰਾਕੇਸ਼ ਖੰਨਾ, ਸੰਤੋਖ ਸਿੰਘ ਬੰਗਸੀਪੁਰਾ, ਅਮਰਜੀਤ ਸਿੰਘ ਹੇਰਾ, ਸਾਬਕਾ ਸਰਪੰਚ ਗੁਰਮੀਤ ਸਿੰਘ, ਪਰਮਜੀਤ ਸਿੰਘ ਸਦਰਪੁਰਾ, ਹਰਜੀਤ ਸਿੰਘ ਲੀਹਾਂ,ਸਤਪਾਲ ਸਿੰਘ ਪੰਚ ਭੂੰਦੜੀ, ਗੁਰਚਰਨ ਸਿੰਘ ਅਕੂਵਾਲ, ਗੁਰਮੁਖ ਸਿੰਘ ਗੱਗ ਕਲਾਂ, ਪ੍ਰੀਤਮ ਸਿੰਘ ਬਾਸੀਆਂ, ਬਲਦੇਵ ਸਿੰਘ ਬੰਤਾ, ਸੁੱਚਾ ਸਿੰਘ ਭੂੰਦੜੀ, ਸਰਪੰਚ ਸੁਖਦੇਵ ਸਿੰਘ, ਸੁਖਦੀਪ ਸਿੰਘ ਚੱਕ ਕਲਾਂ, ਲਖਵੀਰ ਸਿੰਘ ਬੀਰਮੀ ਆਦਿ ਮੌਜੂਦ ਸਨ।
ਲਾਪਤਾ ਵਿਦਿਆਰਥੀ ਦੀ ਲਾਸ਼ ਨਹਿਰ 'ਚੋਂ ਮਿਲੀ
NEXT STORY