ਧਨੌਲਾ, (ਰਵਿੰਦਰ)- ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਕਰਜ਼ਾ ਮੁਆਫੀ ਦੇ ਕੀਤੇ ਗਏ ਵਾਅਦੇ ਮੁਤਾਬਕ ਕਿਸਾਨਾਂ ਨੂੰ ਭੇਜੇ ਗਏ ਚੈੱਕਾਂ ਸੰਬੰਧੀ ਪਿੰਡ ਬਡਬਰ ਦੇ ਕਿਸਾਨਾਂ ਨੇ ਕੋਆਪ੍ਰੇਟਿਵ ਸੁਸਾਇਟੀ 'ਚ ਇਕੱਤਰ ਹੋ ਕੇ ਅਕਾਲੀ ਦਲ ਦੇ ਆਗੂਆਂ ਅਰਵਿੰਦਰ ਸਿੰਘ ਨੀਲੂ ਸੇਖੋਂ ਤੇ ਸਰਪੰਚ ਜੁਗਿੰਦਰ ਸਿੰਘ ਝੱਬਰ ਦੀ ਅਗਵਾਈ 'ਚ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਚੈੱਕਾਂ 'ਚ ਕਾਣੀ ਵੰਡ ਕੀਤੀ ਗਈ ਹੈ। 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਦੇ ਨਾਂ ਕਰਜ਼ਾ ਮੁਆਫੀ ਦੀ ਸੂਚੀ 'ਚ ਨਹੀਂ ਹਨ, ਜਦਕਿ ਚਹੇਤੇ ਖਾਤਾਧਾਰਕਾਂ, ਜੋ 5 ਏਕੜ ਤੋਂ ਵੱਧ ਦੇ ਮਾਲਕ ਹਨ, ਦੇ ਨਾਂ ਉਕਤ ਸੂਚੀ 'ਚ ਹਨ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਨੇ ਕਿਸਾਨਾਂ ਨਾਲ ਵਿਤਕਰਾ ਕੀਤਾ ਹੈ।
ਇਸ ਮੌਕੇ ਕਿਸਾਨ ਆਗੂ ਜਵਾਲਾ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਰਾਮਦਾਸ, ਨਿਰਮਲ ਦਾਸ, ਮੋਹਨ ਸਿੰਘ, ਸੰਦੀਪ ਸਿੰਘ, ਗੁਰਚਰਨ ਸਿੰਘ ਨੰਬਰਦਾਰ, ਮਨਦੀਪ ਸਿੰਘ, ਪਲਵਿੰਦਰ ਸਿੰਘ, ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ, ਹਰਦੇਵ ਸਿੰਘ, ਜਗਦੀਪ ਸਿੰਘ, ਰਾਮ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।
ਸੁਸਾਇਟੀ ਵੱਲੋਂ ਦਿੱਤੀਆਂ ਗਈਆਂ ਸੂਚੀਆਂ ਮੁਤਾਬਕ ਹੀ ਆਏ ਹਨ ਚੈੱਕ : ਪਟਵਾਰੀ
ਇਸ ਮੌਕੇ ਸੰਬੰਧਤ ਪਟਵਾਰੀ ਰਾਮ ਸਿੰਘ ਨੇ ਕਿਹਾ ਕਿ ਸੁਸਾਇਟੀ ਵੱਲੋਂ ਕਰਜ਼ਾਈ ਕਿਸਾਨਾਂ ਦੀਆਂ ਜੋ ਸੂਚੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਮੁਤਾਬਕ ਹੀ ਚੈੱਕ ਆਏ ਹਨ। ਇਕੱਲੀ ਪਟਵਾਰੀ ਦੀ ਰਿਪੋਰਟ ਨਾਲ ਕਰਜ਼ਾ ਮੁਆਫੀ ਦੀ ਸੂਚੀ 'ਚ ਨਾਂ ਸ਼ਾਮਲ ਨਹੀਂ ਹੁੰਦਾ।
ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਡੀ. ਸੀ.
ਇਸ ਸੰਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਘਨਸ਼ਿਆਮ ਥੋਰੀ ਨੇ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਕਰਜ਼ਾ ਮੁਆਫੀ ਸੰਬੰਧੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਮਾਲੇਰਕੋਟਲਾ, (ਜ਼ਹੂਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਹਥਨ ਦੀ ਅਗਵਾਈ 'ਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀਆਂ ਲਾਈਆਂ ਗਈਆਂ ਸੂਚੀਆਂ ਤੋਂ ਖਫਾ ਹੋ ਕੇ ਇਥੇ ਵੀ ਰੋਸ ਪ੍ਰਦਰਸ਼ਨ ਕੀਤਾ। ਜਦੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਦੀ ਗੱਲ ਸੁਣਨ ਲਈ ਨਹੀਂ ਆਇਆ ਤਾਂ ਕਿਸਾਨਾਂ ਨੇ ਧਰਨਾ ਚੁੱਕ ਕੇ ਗੇਟ ਵਿਚਕਾਰ ਦੇ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ, ਜਿਸ ਨੂੰ ਦੇਖ ਕੇ ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ ਖਰੋਡ ਨੇ ਜਥੇਬੰਦੀ ਤੋਂ ਮੰਗ-ਪੱਤਰ ਲੈ ਕੇ ਵਿਸ਼ਵਾਸ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਜਿੰਦਰ ਸਿੰਘ ਹਥਨ ਤੇ ਨਾਹਰ ਸਿੰਘ ਹਥਨ ਨੇ ਕਿਹਾ ਕਿ ਸਰਕਾਰ ਪਿੰਡਾਂ 'ਚ ਲਾਈਆਂ ਸੂਚੀਆਂ 'ਤੇ ਇਤਰਾਜ਼ ਮੰਗ ਕੇ ਵੈਰ-ਵਿਰੋਧ ਪੈਦਾ ਕਰਨ ਦੀ ਨੀਤੀ ਅਪਣਾ ਰਹੀ ਹੈ, ਜੋ ਨਿੰਦਣਯੋਗ ਹੈ। ਇਸ ਮੌਕੇ ਕੁਲਵਿੰਦਰ ਸਿੰਘ ਭੂਦਨ, ਸ਼ਿਸ਼ਨਪਾਲ ਸਿੰਘ ਹਿੰਮਤਾਨਾ, ਨਾਇਬ ਸਿੰਘ ਭੈਣੀ ਕਲਾਂ, ਸ਼ੇਰ ਸਿੰਘ ਖੱਟੜਾ, ਨਿਰਮਲ ਸਿੰਘ ਹਥਨ, ਮਨੀਰ ਅਹਿਮਦ ਸੰਗਾਲੀ, ਮਿੱਠੂ ਸਿੰਘ ਸੰਗਾਲੀ ਆਦਿ ਹਾਜ਼ਰ ਸਨ।
ਪਾਬੰਦੀ ਦੇ ਬਾਵਜੂਦ ਵਿਕ ਰਹੀ ਹੈ ਚਾਈਨਾ ਡੋਰ
NEXT STORY