ਪੰਜਾਬ ਡੈਸਕ– ਪੰਜਾਬ ਤੋਂ ਬੀ. ਜੇ. ਪੀ. ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੇ ਇਕ ਟਵੀਟ ਕਾਰਨ ਸੁਰਖ਼ੀਆਂ ’ਚ ਬਣੇ ਹੋਏ ਹਨ। ਦਰਅਸਲ ਇਹ ਟਵੀਟ ਸੁਨੀਲ ਜਾਖੜ ਵਲੋਂ ਰਾਘਵ ਚੱਢਾ ਦੀ ਗੈਰ-ਮੌਜੂਦਗੀ ’ਤੇ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ੁਭਦੀਪ ਦੇ ਜਨਮ ’ਤੇ ਬੱਬੂ ਮਾਨ ਨੇ ਮੂਸੇ ਵਾਲਾ ਦੇ ਮਾਪਿਆਂ ਨੂੰ ਦਿੱਤੀਆਂ ਵਧਾਈਆਂ, ਨਵ-ਜਨਮੇ ਨੂੰ ਦਿੱਤਾ ਪਿਆਰ
ਇਸ ਟਵੀਟ ’ਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਜਵਾਬ ਦੇ ਚੁੱਕੇ ਹਨ ਤੇ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਵੀ ਸੁਨੀਲ ਜਾਖੜ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।
ਬਖਸ਼ ਦਿਓ ਪੰਜਾਬ ਨੂੰ ਜਨਾਬ : ਦੀਪਕ ਬਾਲੀ
ਦੀਪਕ ਬਾਲੀ ਨੇ ਐਕਸ (ਪਹਿਲਾਂ ਟਵਿਟਰ) ’ਤੇ ਟਵੀਟ ਕਰਦਿਆਂ ਲਿਖਿਆ, ‘‘ਤਿੰਨ ਪੀੜ੍ਹੀਆਂ ਤੋਂ ਕਾਂਗਰਸ ’ਚ ਰਹਿ ਕੇ ਸੱਤਾ ਦਾ ਸੁੱਖ ਭੋਗਣ ਮਗਰੋਂ ਮੁੱਖ ਮੰਤਰੀ ਵਜੋਂ ਨਾਂਅ ਨਾ ਪੇਸ਼ ਹੋਣ ਕਾਰਨ ਜਾਅਲੀ ਇਖਲਾਕ ਦੇ ਮਾਲਕ ਸਿਆਸਤਦਾਨ ਸੁਨੀਲ ਜਾਖੜ ਜੀ ਤੁਰੰਤ ਬੀ. ਜੇ. ਪੀ. ’ਚ ਚਲੇ ਗਏ ਤੇ ਹੁਣ ਜਦੋ ਇਖਲਾਕ ਦੀ ਗੱਲ ਕਰਦੇ ਹਨ ਤਾਂ ਬੇਹੱਦ ਹੈਰਾਨੀ ਹੁੰਦੀ ਹੈ, ਬਖਸ਼ ਦਿਓ ਪੰਜਾਬ ਨੂੰ ਜਨਾਬ।’’
ਕੀ ਕਿਹਾ ਸੀ ਸੁਨੀਲ ਜਾਖੜ ਨੇ?
ਦੱਸ ਦੇਈਏ ਕਿ ਇਹ ਚਰਚਾ ਜਿਸ ਟਵੀਟ ਨੂੰ ਲੈ ਕੇ ਸ਼ੁਰੂ ਹੋਈ ਹੈ, ਉਸ ’ਚ ਸੁਨੀਲ ਜਾਖੜ ਨੇ ਲਿਖਿਆ ਸੀ, ‘‘ਸਿਆਸੀ ਤੌਰ ’ਤੇ ਗਰਮਾਏ ਇਸ ਮਾਹੌਲ ’ਚ ਇਸ ਮੋੜ ’ਤੇ ਰਾਘਵ ਚੱਢਾ ਦੀ ਗੈਰ-ਮੌਜੂਦਗੀ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਇਸ ’ਤੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਚੁੱਪੀ ਨੇ ਵੀ ਅਜਿਹੀਆਂ ਚਰਚਾਵਾਂ ਨੂੰ ਹੋਰ ਬਲ ਦਿੱਤਾ ਹੈ। ਹੁਣ ਇਕ ਖ਼ਬਰ ਸਾਹਮਣੇ ਆਈ ਹੈ ਕਿ ਰਾਘਵ ਚੱਢਾ ਅੱਖਾਂ ਦੇ ਇਲਾਜ ਲਈ ਲੰਡਨ ਗਏ ਹੋਏ ਹਨ। ਜੇਕਰ ਅਜਿਹਾ ਹੈ ਤਾਂ ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੰਜਾਬ ’ਚ ਰੂਹ ਕੰਬਾਊ ਘਟਨਾ, ਸਾਢੇ 3 ਸਾਲਾ ਬੱਚੀ ਦਾ ਜਬਰ-ਜ਼ਿਨਾਹ ਮਗਰੋਂ ਕੀਤਾ ਬੇਰਹਿਮੀ ਨਾਲ ਕਤਲ
NEXT STORY