ਸੰਦੌੜ (ਰਿਖੀ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਇਸ ਸੰਘਰਸ਼ ’ਚ ਆਪਣਾ ਬਣਦਾ ਯੋਗਦਾਨ ਵੀ ਪਾਇਆ ਜਾ ਰਿਹਾ ਹੈ।ਇਸੇ ਤਹਿਤ ਪਿਛਲੇ ਲੰਮੇ ਸਮੇਂ ਤੋਂ ਦਸਤਾਰ ਦੇ ਖ਼ੇਤਰ ’ਚ ਕੰਮ ਕਰ ਰਹੀ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੀ ਟੀਮ ਨੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਦੀ ਅਗਵਾਈ ਹੇਠ ਦਿੱਲੀ ਜਾ ਕੇ ਕਿਸਾਨਾਂ ਦੇ ਲਈ ਦਸਤਾਰਾਂ ਦਾ ਲੰਗਰ ਲਾ ਦਿੱਤਾ।ਪ੍ਰਵਾਸੀ ਪੰਜਾਬੀਆਂ, ਬਰਾਈਟ ਫਿਊਚਰ ਮਾਲੇਰਕੋਟਲਾ ਅਤੇ ਕੇ. ਐੱਸ. ਕੰਬਾਇਨ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ’ਚ ਵੱਡੀ ਗਿਣਤੀ ’ਚ ਕਿਸਾਨਾਂ ਅਤੇ ਨੌਜਵਾਨਾਂ ਨੇ ਪਹੁੰਚ ਕੇ ਦਸਤਾਰ ਕੋਚਾਂ ਤੋਂ ਦਸਤਾਰਾਂ ਦੀ ਸਿਖਲਾਈ ਲਈ ਅਤੇ ਦਸਤਾਰ ਵੀ ਬੰਨ੍ਹੀਆਂ।
ਇਹ ਵੀ ਪੜ੍ਹੋ: ਇਨ੍ਹਾਂ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2020, ਵਿਦੇਸ਼ੀ ਧਰਤੀ ਨੇ ਉਜਾੜੇ ਕਈ ਪਰਿਵਾਰ
ਸੰਸਥਾ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਨੇ ਕਿਹਾ ਕਿ ਕਿਸਾਨੀ ਮੋਰਚੇ ਵਿਚ ਦਸਤਾਰਾਂ ਦਾ ਲੰਗਰ ਲਾਉਣ ਦਾ ਮੁੱਖ ਮੰਤਵ ਇਹੀ ਸੀ ਕਿ ਇਕ ਤਾਂ ਠੰਡ ਦਾ ਮੌਸਮ ਚੱਲ ਰਿਹਾ ਹੈ ਜਿਸ ਕਾਰਣ ਕਿਸਾਨਾਂ ਅਤੇ ਨੌਜਵਾਨਾਂ ਦੇ ਸਿਰਾਂ ’ਤੇ ਦਸਤਾਰਾਂ ਹੋਣੀਆਂ ਬਹੁਤ ਜ਼ਰੂਰੀ ਹਨ ਜਦਕਿ ਦੂਜੇ ਪਾਸੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਕੁਝ ਦਿਨ ਪਹਿਲਾਂ ਵੀ ਦਿੱਲੀ ਧਰਨੇ ’ਤੇ ਗਏ ਕਿਸਾਨਾਂ ਦੇ ਲਈ ਰਾਸ਼ਨ ਪਾਣੀ ਦੀ ਇਕ ਵੱਡੀ ਖੇਪ ਲਿਆਂਦੀ ਗਈ ਸੀ।
ਇਹ ਵੀ ਪੜ੍ਹੋ: ਬਠਿੰਡਾ ਦੀ ਲਾਡਲੀ ਨੇ ਦਿੱਲੀ ’ਚ ਜੱਜ ਬਣ ਕੇ ਚਮਕਾਇਆ ਮਾਪਿਆਂ ਦਾ ਨਾਂ
ਉਨ੍ਹਾਂ ਕਿਹਾ ਕਿ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਹਰ ਪੱਖੋਂ ਕਿਸਾਨਾਂ ਦੇ ਇਸ ਸੰਘਰਸ਼ ਦਾ ਸਮਰਥਨ ਕਰਦੀ ਹੈ ਅਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ’ਚ ਹਿੱਸਾ ਲਵੇਗੀ। ਇਸ ਮੌਕੇ ਬਰਾਈਟ ਫਿਊਚਰ ਮਾਲੇਰਕੋਟਲਾ ਦੇ ਐੱਮ. ਡੀ. ਜਗਜੀਤ ਸਿੰਘ, ਮੁਕੰਦ ਸਿੰਘ ਚੀਮਾ, ਮਨਵੀਰ ਸਿੰਘ ਧਲੇਰ, ਪ੍ਰਭਜੋਤ ਸਿੰਘ ਅਮਰਗੜ੍ਹ, ਮਨਜੀਤ ਸਿੰਘ ਖਾਲਸਾ, ਸੁੱਖਾ ਸਿੰਘ ਖਾਲਸਾ, ਪ੍ਰਭਜੋਤ ਸਿੰਘ ਧੂਰੀ, ਰੁਲਦਾ ਸਿੰਘ ਚੁਹਾਣੇ, ਹਰਪ੍ਰੀਤ ਸਿੰਘ ਚੀਮਾ ਤੇ ਗੁਰਸੇਵਕ ਸਿੰਘ ਦੁਲਮਾ ਆਦਿ ਹਾਜ਼ਰ ਸਨ।
ਕੈਨੇਡਾ, ਅਮਰੀਕਾ ’ਚ ਧੱਕ ਪਾ ਚੁੱਕੇ ਉੱਘੇ ਕਬੱਡੀ ਖਿਡਾਰੀ ਮਾਣਕ ਜੋਧਾਂ ਦੀ ਹਾਦਸੇ ’ਚ ਮੌਤ
NEXT STORY