ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਡੀਕਲ ਖੇਤਰ ਵਿਚ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਵਿਚ ਉਦੋਂ ਇਕ ਵਿਸ਼ਾਲ ਵਿਸਥਾਰ ਹੋਇਆ, ਜਦੋਂ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਐਂਡੋਸਕੋਪੀ ਮਸ਼ੀਨ ਦੇ ਟੈਸਟਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਅਤੇ ਇਸਦੇ ਨਾਲ ਹੀ ਮਿੰਨੀ ਆਪ੍ਰੇਸ਼ਨ ਥੀਏਟਰ ਵੀ ਸ਼ੁਰੂ ਕੀਤਾ ਗਿਆ ਜਿਸਦਾ ਅਰਦਾਸ ਤੋਂ ਬਾਅਦ ਉਦਘਾਟਨ ਹੋਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹਨਾਂ ਟੈਸਟਾਂ ਦੀ ਸ਼ੁਰੂਆਤ ਵਾਸਤੇ ਸਾਡੇ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਦੇ ਚੇਅਰਮੈਨ ਭੁਪਿੰਦਰ ਸਿੰਘ ਭੁੱਲਰ ਤੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਉਹਨਾਂ ਦੱਸਿਆ ਕਿ ਕਮੇਟੀ ਨੂੰ ਇਸ ਮਾਮਲੇ ਵਿਚ ਹਰਜੀਤ ਸਿੰਘ ਗੁਗਲਾਨੀ, ਉਹਨਾਂ ਦੇ ਧਰਮ ਪਤਨੀ ਭੁਪਿੰਦਰ ਕੌਰ ਗੁਗਲਾਨੀ ਤੇ ਰਮਨਜੀਤ ਕੌਰ ਸਮੇਤ ਸਮੁੱਚੇ ਗੁਗਲਾਨੀ ਪਰਿਵਾਰ ਦਾ ਬਹੁਤ ਵੱਡਾਮੁੱਲਾ ਸਹਿਯੋਗ ਮਿਲਿਆ ਹੈ, ਜਿਸ ਸਦਕਾ ਇਹ ਸੇਵਾਵਾਂ ਸ਼ੁਰੂ ਹੋ ਸਕੀਆਂ ਹਨ। ਉਹਨਾਂ ਦੱਸਿਆ ਕਿ ਮਾਰਕੀਟ ਵਿਚ ਜਿਹੜਾ ਟੈਸਟ 10 ਹਜ਼ਾਰ ਰੁਪਏ ਤੇ ਹਸਪਤਾਲਾਂ ਵਿਚ 20 ਹਜ਼ਾਰ ਰੁਪਏ ਵਿਚ ਹੁੰਦਾ ਹੈ, ਉਹ ਇਥੇ ਸਿਰਫ ਇਕ ਹਜ਼ਾਰ ਰੁਪਏ ਵਿਚ ਕਰਵਾਇਆ ਜਾ ਸਕੇਗਾ।
ਇਹ ਵੀ ਪੜ੍ਹੋ : ਸ਼ਿਕਾਇਤ ਦੀ ਜਾਂਚ ਕਰਨ ਪੁੱਜੀ ਪੁਲਸ ਟੀਮ ’ਤੇ ਜਾਨਲੇਵਾ ਹਮਲਾ, ਮੁਲਾਜ਼ਮ ਲਹੂ-ਲੁਹਾਨ
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਸੀਂ ਸਿਰਫ 50 ਰੁਪਏ ਵਿਚ ਸੀਟੀ ਸਕੈਨ, ਐਮ ਆਰ ਆਈ ਆਦਿ ਟੈਸਟ ਕਰਦੇ ਹਾਂ ਤੇ ਹੁਣ ਟੈਸਟਾਂ ਦੇ ਅਗਲੇ ਪੜਾਅ ਵਿਚ ਇਹ ਨਵੀਂ ਸ਼ੁਰੂਆਤ ਹੋਈ ਹੈ। ਇਸ ਤੋਂ ਪਹਿਲਾਂ ਪੈਟ ਸਕੈਨ ਟੈਸਟ ਸ਼ੁਰੂ ਹੋਏ ਸਨ। ਉਹਨਾਂ ਕਿਹਾ ਕਿ ਇਹ ਐਂਡੋਸਕੋਪੀ ਮਸ਼ੀਨ ਲੱਗਣ ਨਾਲ ਗੈਸਟਰੋਸਕੋਪੀ ਤੇ ਕਲੋਸਕੋਪੀ ਆਦਿ ਟੈਸਟ ਵੀ ਹੋ ਸਕਣਗੇ। ਉਹਨਾਂ ਦੱਸਿਆ ਕਿ ਅਸੀਂ ਇਕ ਮਿੰਨੀ ਅਪਰੇਸ਼ਨ ਥੀਏਟਰ ਚਾਲੂ ਕੀਤਾ ਹੈ ਜਿਸ ਵਿਚ 25 ਤੋਂ 26 ਕਿਸਮ ਦੇ ਆਪ੍ਰੇਸ਼ਨ ਹੋਣਗੇ। ਉਹਨਾਂ ਕਿਹਾ ਕਿ ਸੰਗਤ ਵਿਚ ਵਿਸ਼ਵਾਸ ਹੈ ਕਿ ਇਥੇ ਲਗਾਇਆ ਦਸਵੰਧ ਸਹੀ ਤਰੀਕੇ ਵਰਤੋਂ ਵਿਚ ਆ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਸਮੁੱਚੇ ਕਾਰਜਾਂ ਵਾਸਤੇ ਬਾਬਾ ਬਚਨ ਸਿੰਘ ਦੀ ਸੰਪਰਦਾਇ ਅਤੇ ਬਾਬਾ ਸਤਨਾਮ ਸਿੰਘ ਦੇ ਧੰਨਵਾਦੀ ਹਾਂ। ਇਸ ਮੌਕੇ ਪੋਲੀਕਲੀਨਿਕ ਦੇ ਚੇਅਰਮੈਨ ਭੁਪਿੰਦਰ ਸਿੰਘ ਭੁੱਲਰ, ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਬਰੋਨੋਸਕੋਪੀ ਦੇ ਟੈਸਟ ਵੀ ਇਥੇ ਹੋ ਸਕਣਗੇ। ਉਹਨਾਂ ਕਿਹਾ ਕਿ ਅਲਟਰਾ ਸਾਊਂਡ ਦੇ ਨਾਲ-ਨਾਲ ਕਲਰ ਡੋਪਲਰ ਟੈਸਟ ਤੇ ਈਕੋ ਟੈਸਟ ਵੀ ਸ਼ੁਰੂ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਅੱਖਾਂ ਦੇ ਆਪਰੇਸ਼ਨ ਵੀ ਨਾਮਮਾਤਰ ਰੇਟ ’ਤੇ ਹੋਣਗੇ ਜਿਸਦਾ ਲਾਭ ਸੰਗਤਾਂ ਨੂੰ ਮਿਲੇਗਾ। ਉਹਨਾਂ ਕਿਹਾ ਕਿ ਅਸੀਂ ਸੰਗਤਾਂ ਨੂੰ ਮੈਡੀਕਲ ਖੇਤਰ ਵਿਚ ਵੱਧ ਤੋਂ ਵੱਧ ਸਹੂਲਤਾਂ ਦੇਣ ਵਾਸਤੇ ਵਚਨਬੱਧ ਹਾਂ ਅਤੇ ਇਸ ਮਾਮਲੇ ਵਿਚ ਹੋਰ ਮਿਹਨਤ ਕਰਦੇ ਰਹਾਂਗੇ। ਇਸ ਮੌਕੇ ਜਸਵਿੰਦਰ ਸਿੰਘ ਜੌਲੀ, ਡਾਕਟਰ ਸੱਗੂ ਅਤੇ ਡਾਕਟਰ ਲੰਬਾ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮੇਰਾ ਨਾਂ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਚਾਹੀਦੈ', ਮਜੀਠੀਆ ਦੇ ਬਿਆਨ 'ਤੇ ਬੰਟੀ ਬੈਂਸ ਦਾ ਪਲਟਵਾਰ
NEXT STORY