ਬੱਧਨੀ ਕਲਾਂ (ਮਨੋਜ): ਕਾਂਗਰਸ ਹਾਈ ਕਮਾਂਡ ਦਿੱਲੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ 18 ਨਿਰਦੇਸ਼ਾਂ ਵਿਚ ਇਕ ਨਿਰਦੇਸ਼ ਇਹ ਵੀ ਦਿੱਤਾ ਗਿਆ ਹੈ ਕਿ ਉਹ (ਕੈਪਟਨ) ਪੰਜਾਬ ਦੇ ਸਾਰੇ ਟਕਸਾਲੀ ਕਾਂਗਰਸੀਆਂ ਨੂੰ ਅਹੁਦੇ ਦੇਣ ਅਤੇ ਬਣਦਾ ਮਾਣ ਸਨਮਾਨ ਦੇਣ, ਇਸ ਨਿਰਦੇਸ਼ ਨਾਲ ਜਿੱਥੇ ਘਰਾਂ ਵਿਚ ਬੈਠੇ ਟਕਸਾਲੀ ਕਾਂਗਰਸੀਆਂ ਲਈ ਚੰਗੀ ਖਬਰ ਹੈ, ਉਥੇ ਵੱਖ-ਵੱਖ ਪਾਰਟੀਆਂ ਵਿਚੋਂ ਆ ਕੇ ਕਾਂਗਰਸੀ ਟਿਕਟਾਂ ਲੈ ਕੇ ਸੱਤਾ ਦਾ ਸੁੱਖ ਮਾਣ ਰਹੇ ਲੋਕਾਂ ਲਈ ਇਕ ਤਰ੍ਹਾਂ ਦੀ ਚਿਤਾਵਨੀ ਹੈ। ਪੰਜਾਬ ਕਾਂਗਰਸ ਵਿਚ ਪਿਛਲੇ ਲੰਮੇ ਸਮੇਂ ਤੋਂ ਕਾਟੋ ਕਲੇਸ਼ ਚੱਲ ਰਿਹਾ ਸੀ।
ਇਹ ਵੀ ਪੜ੍ਹੋ: ਕੈਪਟਨ 'ਤੇ ਵਰ੍ਹੇ ਕੁਲਤਾਰ ਸੰਧਵਾ, ਕਿਹਾ- ਬੇਅਦਬੀ ਮੁੱਦੇ 'ਤੇ ਬਾਦਲਾਂ ਨੂੰ ਬਚਾਉਣ 'ਚ ਲੱਗੀ ਪੰਜਾਬ ਸਰਕਾਰ
ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਆਗੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਾਜ ਤੋਂ ਨਾ ਖੁਸ਼ ਚੱਲ ਰਹੇ ਸਨ ਅਤੇ ਉਨ੍ਹਾਂ ਵੱਲੋਂ ਵਾਰ-ਵਾਰ ਕੈਪਟਨ ਸਰਕਾਰ ਖਿਲਾਫ ਬਿਆਨ ਦਿੱਤੇ ਜਾਂਦੇ ਰਹੇ ਹਨ। ਪੰਜਾਬ ਦੇ 2 ਵਿਧਾਇਕਾਂ ਦੇ ਸਪੁੱਤਰਾਂ ਨੂੰ ਨੌਕਰੀਆਂ ਦੇਣ ਦਾ ਮਾਮਲਾ ਵੀ ਕਾਫੀ ਗਰਮਾਇਆ ਸੀ, ਜਿਸ ’ਤੇ ਕਾਂਗਰਸ ਸਮੇਤ ਵਿਰੋਧੀਆਂ ਨੇ ਵੀ ਸਵਾਲ ਚੁੱਕੇ ਸਨ। ਕਾਂਗਰਸ ਦੀ ਚੱਲ ਰਹੀ ਆਪਸੀ ਲੜਾਈ ਨੂੰ ਦੇਖਦੇ ਹੋਏ ਦਿੱਲੀ ਬੈਠੀ ਹਾਈਕਮਾਂਡ ਨੇ ਹੱਲ ਕਰਨ ਲਈ ਬਣਾਈ 3 ਮੈਂਬਰੀ ਕਮੇਟੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਬਾਗੀ ਅਤੇ ਸੱਤਾਧਾਰੀ ਗਰੁੱਪ ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿਚ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਮੀਟਿੰਗ ਵਿਚ ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਸਰਕਾਰ ਨੂੰ 18 ਨਿਰਦੇਸ਼ ਦਿੱਤੇ, ਹਨ ਤਾਂ ਜੋ ਲੋਕਾਂ ਵਿਚ ਕਾਂਗਰਸ ਦੀ ਛਵੀਂ ਸੁਧਰ ਸਕੇ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਬੇਸਬਾਲਾਂ ਨਾਲ ਦੁਕਾਨ ਮਾਲਕ ਤੇ ਪੁੱਤਰਾਂ ’ਤੇ ਕੀਤਾ ਹਮਲਾ
ਪੰਜਾਬ ਦੇ ਬਹੁਤ ਸਾਰੇ ਟਕਸਾਲੀ ਕਾਂਗਰਸੀ ਵੀ ਕਾਂਗਰਸ ਦੀ ਫੁੱਟ ਕਰ ਕੇ ਘਰਾਂ ਵਿਚ ਬੈਠ ਗਏ ਸਨ ਅਤੇ ਵਿਰੋਧੀ ਪਾਰਟੀਆਂ ਵਿੱਚੋਂ ਥੋੜਾ ਸਮਾਂ ਪਹਿਲਾਂ ਕਾਂਗਰਸ ਵਿਚ ਆ ਕੇ ਨਵੇਂ-ਨਵੇਂ ਕਾਂਗਰਸੀ ਬਣੇ ਲੋਕ, ਟਕਸਾਲੀ ਆਗੂਆਂ ’ਤੇ ਚੌਧਰਾਂ ਜਮਾਉਣ ਲੱਗ ਪਏ ਸਨ, ਪਰ ਦਿੱਲੀ ਦੀ ਕਾਂਗਰਸ ਹਾਈਕਮਾਂਡ ਵੱਲੋਂ ਟਕਸਾਲੀ ਕਾਂਗਰਸੀਆਂ ਨੂੰ ਬਣਦਾ ਹੱਕ ਦੇਣ ਦੇ ਨਿਰਦੇਸ਼ਾਂ ਨੇ ਜਿੱਥੇ ਟਕਸਾਲੀ ਕਾਂਗਰਸੀਆਂ ਦੇ ਹੌਂਸਲੇ ਵਧਾਏ ਹਨ, ਉਥੇ ਵੱਖ-ਵੱਖ ਪਾਰਟੀਆਂ ਵਿਚੋਂ ਆਏ ਲੋਕਾਂ ਨੂੰ ਚਿਤਾਵਨੀ ਵੀ ਹੈ। ਇਸੇ ਤਰ੍ਹਾਂ ਨਗਰ ਪੰਚਾਇਤ ਬੱਧਨੀ ਕਲਾਂ ਦੀ ਪ੍ਰਧਾਨਗੀ ਵੀ ਟਕਸਾਲੀ ਕਾਂਗਰਸੀ ਅਤੇ ਹੋਰਨਾਂ ਪਾਰਟੀਆਂ ਵਿਚ ਆ ਕੇ ਕਾਂਗਰਸੀ ਟਿਕਟ ’ਤੇ ਐੱਮ. ਸੀ. ਬਣਿਆ ਦੀ ਆਪਸੀ ਫੁੱਟ ਕਰ ਕੇ ਪਿਛਲੇ ਚਾਰ ਮਹੀਨਿਆਂ ਤੋਂ ਲਟਕੀ ਹੋਈ ਹੈ। ਪ੍ਰਧਾਨ ਨਾ ਬਣਨ ਕਰ ਕੇ ਜਿਥੇ ਆਮ ਲੋਕਾਂ ਦੇ ਬਹੁਤ ਸਾਰੇ ਨਿੱਜੀ ਕੰਮ ਰੁਕੇ ਹੋਏ ਹਨ, ਉਥੇ ਕਸਬੇ ਦੇ ਵਿਕਾਸ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ।
ਇਹ ਵੀ ਪੜ੍ਹੋ: ਕਾਂਗਰਸ ਦੀ ਖਾਨਾਜੰਗੀ ਅਤੇ ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ’ਚ ਐਂਟਰੀ ਨੇ ਪੰਜਾਬ ਦੀ ਸਿਆਸਤ ਹਿਲਾਈ
ਨਗਰ ਪੰਚਾਇਤ ਦੀ 13 ਮੈਂਬਰੀ ਇਸ ਕਮੇਟੀ ਵਿੱਚੋਂ 9 ਮੈਂਬਰ ਕਾਂਗਰਸ ਦੇ ਹਨ, ਜਿਨ੍ਹਾਂ ਵਿੱਚੋਂ ਜਗਜੀਤ ਸਿੰਘ ਦੀਸ਼ਾ ਅਤੇ ਕੁਲਦੀਪ ਸਿੰਘ ਮਿਆਣਾ ਟਕਸਾਲੀ ਕਾਂਗਰਸੀ ਪਰਿਵਾਰਾਂ ਵਿੱਚੋਂ ਹਨ, ਜਿਨ੍ਹਾਂ ਨੇ ਕਸਬੇ ਵਿਚ ਕਾਂਗਰਸ ਪਾਰਟੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਦਿਨ-ਰਾਤ ਇਕ ਕੀਤਾ। ਪਾਰਟੀ ਦੀ ਹਾਈਕਮਾਂਡ ਵੀ ਟਕਸਾਲੀ ਪਰਿਵਾਰਾਂ ਨੂੰ ਹੀ ਕਸਬੇ ਦੀ ਨਗਰ ਪੰਚਾਇਤ ਦੀ ਪ੍ਰਧਾਨਗੀ ਦੇਣ ਦੇ ਹੱਕ ਵਿਚ ਹੈ, ਪਰ ਵੱਖ-ਵੱਖ ਪਾਰਟੀਆਂ ’ਚੋਂ ਨਵੇਂ-ਨਵੇਂ ਕਾਂਗਰਸ ਵਿਚ ਆਏ ਕੁਝ ਲੋਕ ਐੱਮ. ਸੀ. ਬਣਕੇ ਜਿੱਥੇ ਪ੍ਰਧਾਨਗੀ ਦੀ ਚੋਣ ਵਿਚ ਅੜਿੱਕਾ ਪਾ ਰਹੇ ਹਨ, ਉਥੇ ਕਸਬੇ ਦੇ ਵਿਕਾਸ ਕਾਰਜ ਵੀ ਰੋਕਣ ਲਈ ਟੇਢੇ ਢੰਗ ਨਾਲ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕੁਝ ਸਮੇਂ ਬਾਅਦ ਵਿਧਾਨ ਸਭਾ ਚੋਣਾਂ ਕਰ ਕੇ ਪੰਜਾਬ ਵਿਚ ਚੋਣ ਜਾਬਤਾ ਲੱਗ ਜਾਣਾ ਹੈ ਅਤੇ ਨਵੀਂ ਸਰਕਾਰ ਦੇ ਗਠਨ ਤੱਕ ਸਾਰੇ ਵਿਕਾਸ ਕਾਰਜ ਬੰਦ ਹੋ ਜਾਣੇ ਹਨ।ਇਸ ਤਰ੍ਹਾਂ ਇਹ ਕਸਬਾ ਉਨ੍ਹਾਂ ਐੱਮ. ਸੀਆਂ. ਦੀ ਬਦੌਲਤ ਵਿਕਾਸ ਪੱਖੋਂ ਇਕ ਸਾਲ ਲਈ ਹੋਰ ਪਛੜ ਜਾਵੇਗਾ। ਹੁਣ ਪੰਜਾਬ ਦੀ ਕਾਂਗਰਸ ਹਾਈਕਮਾਂਡ ਅਤੇ ਪੰਜਾਬ ਸਰਕਾਰ ਦਿੱਲੀ ਹਾਈਕਮਾਂਡ ਤੋਂ ਮਿਲੇ ਨਿਰਦੇਸ਼ਾਂ ਅਨੁਸਾਰ ਕੰਮ ਕਰੇਗੀ ਅਤੇ ਲਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਨਗਰ ਪੰਚਾਇਤ ਬੱਧਨੀ ਕਲਾਂ ਦੀ ਪ੍ਰਧਾਨਗੀ ਦਾ ਸਿਹਰਾ ਕਿਸੇ ਟਕਸਾਲੀ ਕਾਂਗਰਸੀ ਆਗੂ ਦੇ ਸਿਰ ਸਜੇਗਾ।
ਇਹ ਵੀ ਪੜ੍ਹੋ: ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ: ਹਰੀਸ਼ ਰਾਵਤ
ਫਿਲੌਰ: ਨਾਜਾਇਜ਼ ਮਾਈਨਿੰਗ ਤੋਂ ਖਫ਼ਾ ਕਿਸਾਨਾਂ ਨੇ ਕੈਪਟਨ ਨੂੰ ਲਿਖੀ ਚਿੱਠੀ, ਦਿੱਤੀ ਖ਼ੁਦਕੁਸ਼ੀ ਕਰਨ ਦੀ ਧਮਕੀ
NEXT STORY