ਧਰਮਕੋਟ/ਫਤਿਹਗੜ੍ਹ ਪੰਜਤੂਰ (ਅਕਾਲੀਆਂਵਾਲਾ): ਪਿਛਲੇ ਕਈ ਮਹੀਨਿਆਂ ਤੋਂ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹੁਣ ਤੱਕ ਤਕਰੀਬਨ 550 ਤੋਂ ਵੱਧ ਕਿਸਾਨਾਂ ਬਲੀ ਚੜ੍ਹ ਚੁੱਕੇ ਹਨ ਪਰ ਮੋਦੀ ਸਰਕਾਰ ਆਪਣੇ ਅੜੀਅਲ ਰਵੱਈਆ ’ਤੇ ਹੀ ਅੜੀ ਹੋਈ ਹੈ।
ਇਹ ਵੀ ਪੜ੍ਹੋ : ਅਬੋਹਰ ਵਿਖੇ ਆਂਗਣਵਾੜੀ ਵਰਕਰ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਲਿਖੇ 18 ਲੋਕਾਂ ਦੇ ਨਾਂ
ਅੱਜ ਵੀ ਜ਼ਿਲ੍ਹਾ ਮੋਗਾ ਦੇ ਪਿੰਡ ਮੌਜੇਵਾਲਾ ਦਾ ਕਿਸਾਨ ਰੇਸ਼ਮ ਸਿੰਘ ਵਿਰਕ ਜੋ ਕਿ ਮਿਤੀ 30 ਜੁਲਾਈ ਨੂੰ ਦਿੱਲੀ ਕਿਸਾਨ ਸੰਘਰਸ਼ ਵਿਚੋਂ ਵਾਪਸ ਆਏ ਸਨ ਅਤੇ ਆਉਣ ਸਾਰ ਹੀ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ, ਜਿਨ੍ਹਾਂ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਆਖ਼ਰ ਅੱਜ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਉਨ੍ਹਾਂ ਨੇ ਸਵਾਸ ਤਿਆਗ ਦਿੱਤੇ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਦੀ ਘਾਟ ਪੰਜਾਬ ਦੇ ਲੋਕਾਂ ਲਈ ਬਣ ਸਕਦੀ ਐ ਵੱਡੀ ਮੁਸੀਬਤ: ਹਰਪਾਲ ਚੀਮਾ
ਲੁਧਿਆਣਾ 'ਚ ਚੱਲਦੀ ਨੈਨੋ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਚਾਲਕ (ਤਸਵੀਰਾਂ)
NEXT STORY