ਲੁਧਿਆਣਾ (ਰਾਮ) : ਇੱਥੇ ਭਾਮੀਆ-ਜਮਾਲਪੁਰ ਰੋਡ 'ਤੇ ਸਥਿਤ ਜੈਨ ਕਾਲੋਨੀ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਲੋਕਾਂ ਨੇ ਇਕ ਨੈਨੋ ਗੱਡੀ ਨੂੰ ਅੱਗ ਲੱਗੀ ਦੇਖੀ। ਇਸ ਗੱਡੀ 'ਚ ਇਕ ਨੌਜਵਾਨ ਸਵਾਰ ਸੀ, ਜਿਸ ਨੂੰ ਲੋਕਾਂ ਨੇ ਰੌਲਾ ਪਾ ਕੇ ਬਾਹਰ ਕੱਢ ਲਿਆ। ਇਸ ਤੋਂ ਬਾਅਦ ਗੱਡੀ ਧੂੰ-ਧੂੰ ਕਰਕੇ ਅੱਗ ਦੀਆਂ ਲਪਟਾਂ 'ਚ ਆ ਗਈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਵਿਧਾਨ ਸਭਾ ਚੋਣਾਂ ਨੂੰ ਲੈ ਕੇ 'ਕਾਂਗਰਸ' ਅਜੇ ਨਹੀਂ ਖੋਲ੍ਹੇਗੀ ਆਪਣੇ ਪੱਤੇ
ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਥਾਣਾ ਜਮਾਲਪੁਰ ਪੁਲਸ ਨੂੰ ਸੂਚਿਤ ਕੀਤਾ। ਜਦੋਂ ਤੱਕ ਮੌਕੇ 'ਤੇ ਫਾਇਰ ਬ੍ਰਿਗੇਡ ਅਤੇ ਪੁਲਸ ਪੁੱਜੀ, ਉਦੋਂ ਤੱਕ ਨੇੜੇ ਸਥਿਤ ਇਕ ਜਿੰਮ ਦੇ ਨੌਜਵਾਨਾਂ ਨੇ ਪਾਣੀ ਨਾਲ ਅੱਗ ਘੱਟ ਕਰ ਦਿੱਤੀ।
ਇਹ ਵੀ ਪੜ੍ਹੋ : ਗੁਰਪਤਵੰਤ ਪੰਨੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਬਦਨੌਰ ਨੂੰ ਗਿੱਦੜ ਭਬਕੀ, ਆਡੀਓ ਵਾਇਰਲ
ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। ਕਾਰ ਚਾਲਕ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਕਾਰ ਚਲਾ ਰਿਹਾ ਸੀ ਤਾਂ ਅਚਾਨਕ ਜੈਨ ਕਾਲੋਨੀ ਨੇੜੇ ਲੋਕਾਂ ਨੇ ਰੌਲਾ ਪਾ ਕੇ ਉਸ ਨੂੰ ਰੋਕ ਲਿਆ। ਜਦੋਂ ਉਸ ਨੇ ਗੱਡੀ ਤੋਂ ਬਾਹਰ ਆ ਕੇ ਦੇਖਿਆ ਤਾਂ ਗੱਡੀ ਦੇ ਪਿਛਲੇ ਹਿੱਸੇ ਨੂੰ ਅੱਗ ਲੱਗੀ ਹੋਈ ਸੀ, ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਗੱਡੀ ਨੂੰ ਆਪਣੀ ਲਪੇਟ 'ਚ ਲੈ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਸਤੰਬਰ' ਮਹੀਨੇ ਬੁਲਾਇਆ ਜਾ ਸਕਦੈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਮਾਨਸੂਨ ਇਜਲਾਸ
NEXT STORY