ਸੰਗਰੂਰ (ਬੇਦੀ): ਕਾਲੇ ਕਨੂੰਨਾਂ ਦੀ ਵਾਪਸੀ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਚੱਲ ਰਹੇ ਕਿਸਾਨ ਅੰਦੋਲਨਾਂ ’ਚ ਹੁਣ ਤੱਕ ਸੈਂਕੜੇ ਕਿਸਾਨ ਤੇ ਮਜ਼ਦੂਰ ਲੋਕ ਆਪਣੀਆਂ ਸ਼ਹਾਦਤਾਂ ਦੇ ਚੁੱਕੇ ਹਨ। ਪਿਛਲੇ ਦਿਨੀਂ ਸੰਗਰੂਰ ਦੇ ਵਸਨੀਕ ਅਮਰਜੀਤ ਸਿੰਘ (55)ਪੁੱਤਰ ਈਸ਼ਰ ਸਿੰਘ ਕ੍ਰਿਸ਼ਨਾ ਬਸਤੀ ਪਟਿਆਲਾ ਗੇਟ ਵੀ ਕਿਸਾਨ ਅੰਦੋਲਨ ’ਚੋਂ ਪਰਤੇ ਸਨ ਤੇ ਕੁਝ ਬੀਮਾਰ ਰਹਿਣ ਬਾਅਦ ਸਵਰਗ ਸਿਧਾਰ ਗਏ।
ਇਹ ਵੀ ਪੜ੍ਹੋ: ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ
ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਦਿੱਲੀ ਕਿਸਾਨ ਅੰਦੋਲਨ ’ਚ ਕਾਫੀ ਦਿਨ ਬਿਤਾਉਣ ਮੰਗਰੋਂ ਘਰ ਪਰਤੇ ਸਨ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਜਿਸ ਕਾਰਨ ਇਲਾਜ ਲਈ ਸਿਵਲ ਹਸਪਤਾਲ ਸੰਗਰੁਰ ਵਿਚ ਭਰਤੀ ਕਰਵਾਇਆ ਗਿਆ ਪਰ ਸਿਹਤ ਦੀ ਨਾਜੁਕਤਾ ਨੂੰ ਵੇਖਦਿਆਂ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਪਰ ਉਥੇ ਉਨ੍ਹਾਂ ਦੀ ਜਾਨਲੇਵਾ ਬੀਮਾਰੀ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ ਭਰ ’ਚ ਢਾਂਚਾ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰੇ ਵਿਦਿਆਰਥੀ ਵਿੰਗ: ਸੁਖਬੀਰ ਬਾਦਲ
ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆ
NEXT STORY