ਪਟਿਆਲਾ (ਇੰਦਰਜੀਤ ਬਖਸ਼ੀ): ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਰਨ ਪੂਰੇ ਦੇਸ਼ ਭਰ 'ਚ ਲਾਕਡਾਊਨ ਲੱਗਿਆ ਹੋਇਆ ਹੈ ਅਤੇ ਲੋਕ ਇਕ ਜਗ੍ਹਾ ਤੋਂ ਦੂਜੀ ਥਾਂ 'ਤੇ ਨਹੀਂ ਆ ਜਾ ਸਕਦੇ। ਇਹੀ ਕਾਰਨ ਹੈ ਕਿ ਜ਼ਿੰਦਗੀ ਦੇ ਕੁਝ ਖਾਸ ਪਲਾਂ ਨੂੰ ਸੈਲੀਬ੍ਰੇਟ ਕਰਨ ਲਈ ਲੋਕਾਂ ਹੁਣ ਪੰਜਾਬ ਪੁਲਸ ਦੀ ਮਦਦ ਲੈਣੀ ਪੈ ਰਹੀ ਹੈ। ਤਾਜ਼ਾ ਮਾਮਲਾ ਪਟਿਆਲਾ ਦਾ ਸਾਹਮਣੇ ਆਇਆ ਹੈ ਜਿੱਥੇ ਕੁੱਝ ਪੁਲਸ ਮੁਲਾਜ਼ਮਾਂ ਦੀ ਪੂਰੀ ਟੀਮ ਨੇ ਡਾਕਟਰ ਦਾ ਜਨਮ ਦਿਨ ਮਨਾਉਣ ਦੇ ਲਈ ਉਨ੍ਹਾਂ ਨੂੰ ਕੇਕ ਉਨ੍ਹਾਂ ਦੇ ਘਰ ਦੇ ਕੇ ਆਏ। ਇਹ ਸਭ ਕੁਝ ਇਕ ਟਵੀਟ ਤੋਂ ਬਾਅਦ ਹੋਇਆ।
ਦਸਅਸਲ ਦਿੱਲੀ ਦੇ ਰਹਿਣ ਵਾਲੇ ਨਰਿੰਦਰ ਛਾਬੜਾ ਨੇ ਪਟਿਆਲਾ ਪੁਲਸ ਨੂੰ ਇਕ ਟਵੀਟ ਕੀਤਾ ਕਿ ਉਨ੍ਹਾਂ ਦੀ ਭਤੀਜੀ ਪਟਿਆਲਾ ਵਿਖੇ ਰਹਿੰਦੀ ਹੈ ਅਤੇ ਉਨ੍ਹਾਂ ਦਾ ਜਨਮ ਦਿਨ ਹੈ ਕਿ ਤੁਸੀਂ ਮੇਰੇ ਬਦਲੇ ਉਸ ਨੂੰ ਵਿਸ਼ ਕਰ ਸਕਦੇ ਹੋ। ਉਨ੍ਹਾਂ ਨੇ ਆਪਣੀ ਭਤੀਜੀ ਦਾ ਨੰਬਰ ਦੇ ਦਿੱਤਾ। ਇਸ ਦੇ ਬਾਅਦ ਪਟਿਆਲਾ ਦੇ ਐੱਸ.ਐੱਸ.ਪੀ. ਨੇ ਆਪਣੀ ਪੁਲਸ ਪਾਰਟੀ ਨੂੰ ਨਰਿੰਦਰ ਛਾਬੜਾ ਦੀ ਭਤੀਜੀ ਜੋ ਡਾਕਟਰ ਹੈ ਦੇ ਕੋਲ ਕੇਕ ਸਮੇਤ ਉਨ੍ਹਾਂ ਦਾ ਮਸੈਜ ਭੇਜ ਦਿੱਤਾ। ਜਿਸ ਤੋਂ ਬਾਅਦ ਜਨਮ ਦਿਨ 'ਤੇ ਕੇਕ ਮਿਲਣ 'ਤੇ ਮਹਿਲਾ ਡਾਕਟਰ ਨੇ ਖੁਸ਼ੀ ਜਤਾਈ ਅਤੇ ਕਿਹਾ ਕਿ ਉਨ੍ਹਾਂ ਦੇ ਚਾਚਾ ਜੀ ਹਰ ਸਾਲ ਉਨ੍ਹਾਂ ਨੂੰ ਸਰਪ੍ਰਾਈਜ਼ ਦਿੰਦੇ ਹਨ ਪਰ ਇਸ ਵਾਰ ਦਾ ਸਰਪ੍ਰਾਈਜ਼ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਨੇ ਪਟਿਆਲਾ ਪੁਲਸ ਦਾ ਵੀ ਧੰਨਵਾਦ ਕੀਤਾ।
ਮਨ ਪੜ੍ਹਨ ਦੀ ਮਸ਼ੀਨ
NEXT STORY