ਤਪਾ ਮੰਡੀ (ਸ਼ਾਮ, ਗਰਗ) - ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਵੱਲੋਂ ਡਿਪੂ ਹੋਲਡਰਾਂ ਦੇ ਵਫਦ ਸਮੇਤ ਅਹੁਦੇਦਾਰਾਂ ਨਾਲ ਕੀਤੇ ਵਾਅਦੇ ਨੂੰ ਉਸ ਸਮੇਂ ਬੂਰ ਪੈਂਦਾ ਨਜ਼ਰ ਆਇਆ ਜਦੋਂ ਇਹ ਐਲਾਨ ਹੋਇਆ ਕਿ ਸੂਬੇ ਦੇ ਪੰਜ ਡਿਪੂ ਹੋਲਡਰਾਂ ਦੀ ਤਾਲਮੇਲ ਕਮੇਟੀ ਦਾ ਇਕ ਵਫਦ ਜਿਸ ’ਚ ਐਸੋਸੀਏਸ਼ਨ ਦੇ ਧਰਮ ਪਾਲ ਵਰਮਾ, ਸੰਗਰੂਰ ਤੋਂ ਸੁਖਵਿੰਦਰ ਸ਼ਰਮਾ, ਗੁਰਜਿੰਦਰ ਸਿੰਘ ਬਰਨਾਲਾ, ਚਰਨਜੀਤ ਸਿੰਘ ਲੁਧਿਆਣਾ, ਜਨਕ ਰਾਜ ਪਟਿਆਲਾ ਨੇ ਇਕਜੁੱਟ ਹੋ ਕੇ ਸੂਬੇ ਦੇ ਖੁਰਾਕ ਸਪਲਾਈ ਮੰਤਰੀ ਆਰਤ ਭੂਸ਼ਨ ਆਸ਼ੂ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ, ਜਿਸ ’ਚ ਮੰਗ ਕੀਤੀ ਗਈ ਕਿ ਕਣਕ ਅਤੇ ਰਾਸ਼ਨ ਦੀਅਾਂ ਵਸਤਾਂ ਦੀ ਸਪਲਾਈ ਹਰ ਮਹੀਨੇ ਯਕੀਨੀ ਬਣਾਈ ਜਾਵੇ, ਦੂਸਰੇ ਸੂਬਿਆਂ ਦੀ ਤਰਜ਼ ’ਤੇ ਡਿਪੂ ਹੋਲਡਰਾਂ ਨੂੰ ਤਨਖਾਹ ਦਿੱਤੀ ਜਾਵੇ, ਡਿਪੂ ਹੋਲਡਰਾਂ ਨੂੰ ਦੁਕਾਨਾਂ ਦਾ ਕਿਰਾਇਆ, ਬਿਜਲੀ ਬਿੱਲ ਅਤੇ ਸਟੇਸ਼ਨਰੀ ਦਿੱਤੀ ਜਾਵੇ, ਢੋਆ-ਢੁਆਈ ਦੇ ਖਰਚੇ ਇੰਸਪੈਕਟਰਾਂ ਦੀ ਬਜਾਏ ਡਿਪੂ ਹੋਲਡਰਾਂ ਨੂੰ ਦਿੱਤੇ ਜਾਣ, ਦੂਸਰੇ ਸੂਬਿਆਂ ਦੀ ਤਰ੍ਹਾਂ ਖਾਣ-ਪੀਣ ਦਾ ਸਾਮਾਨ ਵੀ ਡਿਪੂ ਹੋਲਡਰਾਂ ਨੂੰ ਸਸਤੇ ਭਾਅ ਦਿੱਤਾ ਜਾਵੇ, ਕਣਕ ’ਚੋਂ ਡਿਪੂ ਹੋਲਡਰਾਂ ਨੂੰ ਲੋਡਿੰਗ, ਅਣਲੋਡਿੰਗ ਅਤੇ ਸਟੇਸ਼ਨਰੀ ਦੇ ਖਰਚੇ ਕਣਕ ਦੇ ਪੈਸੇ ਜਮ੍ਹਾ ਕਰਵਾਉਣ ਸਮੇਂ ਹੀ ਅਡਵਾਂਸ ਦਿੱਤੇ ਜਾਣ, ਸਰਪੰਚ, ਨੰਬਰਦਾਰ ਦੀ ਤਰਜ਼ ’ਤੇ ਫਾਰਮ ਅਤੇ ਹੋਰ ਕਾਗਜ਼ ਤਸਦੀਕ ਕਰਨ ਲਈ ਡਿਪੂ ਹੋਲਡਰਾਂ ਨੂੰ ਅਧਿਕਾਰ ਦਿੱਤਾ ਜਾਵੇ, ਲੰਬੇ ਸਮੇਂ ਤੋਂ ਅਟੈਚ ਸਪਲਾਈਆਂ ਖਾਰਜ ਕੀਤੀਆਂ ਜਾਣ ਅਤੇ ਕੈਂਸਲ ਕੀਤੇ ਗਏ ਲਾਇਸੈਂਸ ਬਹਾਲ ਕੀਤੇ ਜਾਣ ਆਦਿ ਜਾਇਜ਼ ਮੰਗਾਂ ਵੱਲ ਧਿਆਨ ਦਿੱਤਾ ਜਾਵੇ।
ਮੰਤਰੀ ਜੀ ਨੇ ਡਿਪੂ ਹੋਲਡਰਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਬਕਾਇਆ ਰਹਿੰਦੀ ਕਮਿਸ਼ਨ 2 ਜੁਲਾਈ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਕੀਤੀ ਜਾਵੇਗੀ। ਅੱਗੇ ਤੋਂ ਕਮਿਸ਼ਨ ਐਡਵਾਂਸ ਵਿਚ ਕੱਟ ਕੇ ਡਿਪੂ ਹੋਲਡਰ ਪੈਸੇ ਜਮ੍ਹਾ ਕਰਵਾਏਗਾ । ਇਸ ਤੋਂ ਇਲਾਵਾ 2 ਜੁਲਾਈ ਨੂੰ ਕਮਿਸ਼ਨ ਦੇ ਵਾਧੇ ਦਾ ਐਲਾਨ ਵੀ ਮੁੱਖ ਮੰਤਰੀ ਦੁਆਰਾ ਕੀਤਾ ਜਾਵੇਗਾ। ਇਸ ਮੀਟਿੰਗ ’ਚ ਪੂਰੇ ਪੰਜਾਬ ਦੇ ਜ਼ਿਲਾ ਪ੍ਰਧਾਨ ਪਹੁੰਚੇ ਅਤੇ ਮੰਤਰੀ ਜੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਿੱਠੂ ਸਿੰਘ ਅਤੇ ਹੋਰ ਹਾਜ਼ਰ ਸਨ।
ਕੈਨੇਡਾ ਭੇਜਣ ਦੇ ਨਾਂ ’ਤੇ ਮਾਰੀ ਲੱਖਾਂ ਦੀ ਠੱਗੀ, ਕੇਸ ਦਰਜ
NEXT STORY