ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲਾ ਇਕਾਈ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਫਰੰਟ ਦੇ ਕਨਵੀਨਰ ਅਜੇ ਖਟਕੜ, ਸਕੱਤਰ ਕੁਲਦੀਪ ਸਿੰਘ ਤੇ ਪ੍ਰੈੱਸ ਸਕੱਤਰ ਅਜੇ ਕੁਮਾਰ ਚਾਹੜਮਜਾਰਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਪੰਜਾਬ ਸਰਕਾਰ ਢਿੱਲਾ ਰਵੱਈਆ ਅਪਣਾ ਰਹੀ ਹੈ। ਅਧਿਆਪਕਾਂ ਦੀਆਂ ਮੰਗਾਂ ਸਬੰਧੀ ਕਈ ਵਾਰ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ ਅਤੇ ਇਸ ਸਬੰਧ 'ਚ ਸਿੱਖਿਆ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਗਈ ਪਰ ਅਧਿਆਪਕਾਂ ਨੂੰ ਭਰੋਸਿਆਂ ਤੋਂ ਸਿਵਾਏ ਕੁਝ ਵੀ ਹਾਸਲ ਨਹੀਂ ਹੋਇਆ। ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ।
ਇਸ ਮੌਕੇ ਸੁਰਿੰਦਰ ਨਾਈਮਜਾਰਾ, ਬਲਵੀਰ ਸਿੰਘ ਰੱਖੜ, ਗੁਰਪ੍ਰੀਤ ਮਾਨ, ਮਨੋਹਰ ਰਾਹੋਂ, ਗਗਨਦੀਪ ਸ਼ਰਮਾ, ਰਾਮ ਕਿਸ਼ਨ ਪੱਲੀਝਿੱਕੀ, ਸੁਰਜੀਤ ਰਾਮ, ਕੁਲਵਿੰਦਰ ਰਾਮ ਤੇ ਜਸਵਿੰਦਰ ਸਿੰਘ ਔੜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਚੌਕ ਤੋਂ ਡੀ. ਸੀ. ਕੰਪਲੈਕਸ ਗੇਟ ਤੱਕ ਰੋਸ ਮਾਰਚ ਵੀ ਕੀਤਾ।
12ਵੀਂ ਜਮਾਤ ਦੀ ਵਿਦਿਆਰਥਣ ਨੇ ਨਿਗਲਿਆ ਜ਼ਹਿਰ
NEXT STORY