ਬਠਿੰਡਾ(ਬਲਵਿੰਦਰ)-ਅੱਜ ਇਥੇ ਇਕ ਵਿਦਿਆਰਥਣ ਨੇ ਜ਼ਹਿਰ ਨਿਗਲ ਲਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਪਾਵਰ ਹਾਊਸ ਰੋਡ ਦੀ ਗਲੀ ਨੰ. 1 ਨੇੜੇ ਇਕ ਐਕਟਿਵਾ ਸਵਾਰ ਵਿਦਿਆਰਥਣ ਨੇ ਜ਼ਹਿਰ ਨਿਗਲ ਲਿਆ, ਜੋ ਬੇਹੋਸ਼ੀ ਦੀ ਹਾਲਤ 'ਚ ਉਥੇ ਹੀ ਡਿੱਗ ਪਈ। ਸੂਚਨਾ ਮਿਲਣ 'ਤੇ ਸਹਾਰਾ ਜਨਸੇਵਾ ਬਠਿੰਡਾ ਦੇ ਵਰਕਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤੇ ਇਲਾਜ ਦੇ ਪ੍ਰਬੰਧ ਕੀਤੇ। ਡਾਕਟਰਾਂ ਨੇ ਉਕਤ ਦੀ ਹਾਲਤ ਗੰਭੀਰ ਕਰਾਰ ਦਿੰਦਿਆਂ ਉਸ ਨੂੰ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ, ਜਿਸ ਦੀ ਸ਼ਨਾਖਤ ਪ੍ਰੀਤੀ ਜੈਨ ਵਾਸੀ ਬਠਿੰਡਾ ਵਜੋਂ ਹੋਈ ਹੈ। ਜੋ ਕਿ ਸ਼ਹਿਰ ਦੇ ਇਕ ਪ੍ਰਸਿੱਧ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਸਿਵਲ ਹਸਪਤਾਲ ਦੇ ਡਾ. ਉਮੇਸ਼ ਕੁਮਾਰ ਨੇ ਦੱਸਿਆ ਕਿ ਜ਼ਹਿਰ ਕਾਫੀ ਮਾਤਰਾ 'ਚ ਲਿਆ ਗਿਆ, ਇਸ ਲਈ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ। ਥਾਣਾ ਸਿਵਲ ਲਾਈਨ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਜਮਹੂਰੀ ਕਿਸਾਨ ਸਭਾ ਨੇ ਫੂਕੀ ਕੇਂਦਰ ਤੇ ਸੂਬਾ ਸਰਕਾਰ ਦੀ ਅਰਥੀ
NEXT STORY