ਮੁਕਤਸਰ (ਇੰਟ.)-ਐੱਸ.ਓ.ਆਈ. ਦੇ ਨਵੇਂ ਪ੍ਰਧਾਨ ਰੌਬਿਨ ਬਰਾੜ ਅਤੇ 150 ਵਿਰੁੱਧ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਉਨ੍ਹਾਂ ਵਿਰੁੱਧ ਇਹ ਐੱਫ.ਆਈ.ਆਰ. ਕੋਰੋਨਾ ਸਬੰਧੀ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਦੀ ਉਲੰਘਣਾ ਕਰਨ 'ਤੇ ਦਰਜ ਕੀਤੀ ਗਈ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਬੁੱਧਵਾਰ ਦੇਰ ਸ਼ਾਮ ਲੰਬੀ ਪੁਲਸ ਵਲੋਂ ਰੌਬਿਨ ਬਰਾੜ ਅਤੇ 150 ਹੋਰਾਂ ਵਿਰੁੱਧ ਕੋਰੋਨਾ ਵਾਇਰਸ ਸਬੰਧੀ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਦੀ ਉਲੰਘਣਾ ਕਰਨ ਦਾ ਪਰਚਾ ਦਰਜ ਕਰ ਲਿਆ ਗਿਆ। ਜੋ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਵਲੋਂ ਜਾਰੀ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਭਰ ’ਚ ਢਾਂਚਾ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰੇ ਵਿਦਿਆਰਥੀ ਵਿੰਗ: ਸੁਖਬੀਰ ਬਾਦਲ
ਦਰਅਸਲ ਬੁੱਧਵਾਰ ਸਵੇਰੇ ਲੰਬੀ ਵਿਖੇ ਬਾਦਲ ਪਿੰਡ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਐਕਟੀਵਿਸਟ ਤੇ ਸਟੂਡੈਂਟ ਵਿੰਗ-ਸਟੂਡੈਂਟ ਓਰਗਨਾਈਜ਼ੇਸ਼ਨ ਆਫ ਇੰਡੀਆ (SOI) ਦੇ ਨਵੇਂ ਥਾਪੇ ਗਏ ਪ੍ਰਧਾਨ ਰੌਬਿਨ ਬਰਾੜ ਸੁਖਬੀਰ ਬਾਦਲ ਦੀ ਰਿਹਾਇਸ਼ 'ਤੇ ਇਕੱਠੇ ਹੋਏ। ਜੋ ਕਿ ਸੁਖਬੀਰ ਬਾਦਲ ਵਲੋਂ ਰੋਬਿਨ ਬਰਾੜ ਨੂੰ ਐੱਸ.ਓ.ਆਈ. ਦੇ ਨਵਾਂ ਪ੍ਰਧਾਨ ਨਿਯੁਕਤ ਕਰਨ 'ਤੇ ਉਨ੍ਹਾਂ ਦੇ ਧੰਨਵਾਦ ਲਈ ਉਥੇ ਇਕੱਠੇ ਹੋਏ ਸਨ।
ਇਸ ਦੌਰਾਨ ਵੱਡੀ ਗਿਣਤੀ ਵਿਚ ਵਰਕਰਾਂ ਦੇ ਇਕੱਠ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਇਹ ਵੀ ਦੇਖਿਆ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਵਰਕਰਾਂ ਨੂੰ ਸੰਬੋਧਨ ਕਰ ਰਹੇ ਹਨ। ਰੌਬਿਨ ਬਰਾੜ ਵਰਕਰਾਂ ਨੂੰ ਇਹ ਵੀ ਕਹਿ ਰਹੇ ਹਨ ਕਿਸੇ ਤਰ੍ਹਾਂ ਦੀ ਵੀਡੀਓ ਜਾਂ ਤਸਵੀਰ ਨਾ ਲਈ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ। ਖਬਰ ਮੁਤਾਬਕ ਕਿਸੇ ਵਲੋਂ ਮਾਸਕ ਨਹੀਂ ਪਹਿਨਿਆ ਹੋਇਆ ਸੀ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਕੋਵਿਡ-19 : ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਤੇ ਆਮ ਲੋਕਾਂ ਲਈ ਜਾਗਰੂਕਤਾ ਮੁਹਿੰਮ ਦਾ ਆਗਾਜ਼
NEXT STORY