ਬਟਾਲਾ, (ਬੇਰੀ)- ਆਲ ਪੰਜਾਬ ਆਂਗਣਵਾਡ਼ੀ ਕਰਮਚਾਰੀ ਯੂਨੀਅਨ ਜ਼ਿਲਾ ਗੁਰਦਾਸਪੁਰ ਦੀ ਮੀਟਿੰਗ ਜ਼ਿਲਾ ਪ੍ਰਧਾਨ ਕੁਲਮੀਤ ਕੌਰ ਕਰਵਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਵਰਕਰਾਂ ਵੱਲੋਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੇਕਰ 12 ਜੂਨ ਨੂੰ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਵੱਲੋਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨਾਲ ਕੀਤੀ ਜਾਣ ਵਾਲੀ ਮੀਟਿੰਗ ’ਚ ਵਰਕਰਾਂ ਅਤੇ ਹੈਲਪਰਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ 13 ਜੂਨ ਨੂੰ ਜ਼ਿਲਾ ਪੱਧਰ ਰੋਸ ਪ੍ਰਦਰਸ਼ਨ ਕਰ ਕੇ ਮੁੱਖ ਮੰਤਰੀ ਪੰਜਾਬ ਦੀ ਮਹਿਲਾ ਮਿੱਤਰ ਅਰੁਸਾ ਆਲਮ ਦੇ ਨਾਮ ਖੂਨ ਨਾਲ ਮੰਗ ਪੱਤਰ ਲਿਖ ਕੇ ਭੇਜੇਗੀ। ਬੁਲਾਰਿਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਵਰਕਰਾਂ ਅਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਨਹੀਂ ਮਿਲਦਾ ਅਤੇ ਸੈਂਟਰਾਂ ਦੇ ਖੋਏ ਬੱਚੇ ਵਾਪਸ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
®ਇਸ ਮੌਕੇ ਗੁਰਪ੍ਰੀਤ ਕੌਰ ਅਤੇ ਸੁਨਿਰਮਲਾ ਗੁਰਦਾਸਪੁਰ, ਸਤਿੰਦਰ ਕੌਰ ਕਲਾਨੌਰ, ਜਸਬੀਰ ਕੌਰ, ਰਜਵੰਤ ਕੌਰ ਡੇਰਾ ਬਾਬਾ ਨਾਨਕ, ਰਾਜਵਿੰਦਰ ਕੌਰ ਅਤੇ ਸਵੀਟੀ ਧਾਰੀਵਾਲ, ਦਵਿੰਦਰ ਕੌਰ ਅਤੇ ਜਤਿੰਦਰ ਕੌਰ ਕਾਹਨੂੰਵਾਨ, ਬਲਵਿੰਦਰ ਕੌਰ ਅਤੇ ਜੋਤੀ ਕਾਦੀਆਂ, ਸਰਬਜੀਤ ਕੌਰ ਅਤੇ ਹਰਪਿੰਦਰ ਕੌਰ ਸ੍ਰੀ ਹਰਗੋਬਿੰਦਪੁਰ, ਅਰਮਿੰਦਰਜੀਤ ਕੌਰ, ਰਜਵੰਤ ਕੌਰ ਜੌਲ, ਮਨਜਿੰਦਰ ਕੌਰ, ਸੁਖਜਿੰਦਰ ਕੌਰ, ਗੁਰਸ਼ਰਨ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ।
ਚਾਲੂ ਭੱਠੀ, ਲਾਹਣ ਤੇ ਨਾਜਾਇਜ਼ ਸ਼ਰਾਬ ਸਣੇ ਕਾਬੂ
NEXT STORY