ਫ਼ਿਰੋਜ਼ਪੁਰ(ਕੁਮਾਰ)-ਫਿਰੋਜ਼ਪੁਰ ਵਿਚ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧ ਨਾ ਹੋਣ, ਸ਼ਹਿਰ ਤੇ ਸਲੱਮ ਬਸਤੀਆਂ ਵਿਚ ਗੰਦਗੀ ਦੇ ਢੇਰ ਹੋਣ ਕਾਰਨ ਜਾਨਲੇਵਾ ਮੱਛਰ ਵੱਧ ਰਿਹਾ ਹੈ ਅਤੇ ਇਸ ਮੱਛਰ ਕਾਰਨ ਫਿਰੋਜ਼ਪੁਰ ਵਿਚ ਡੇਂਗੂ ਦਾ ਪ੍ਰਕੋਪ ਵੱਧਣ ਲੱਗਾ ਹੈ। ਗੋਪੀ ਨਗਰ 'ਚ ਵੀ ਡੇਂਗੂ ਦਾ ਪ੍ਰਕੋਪ ਵੱਧਣ ਨਾਲ ਲੋਕ ਡੇਂਗੂ ਦੇ ਸ਼ਿਕਾਰ ਹੋ ਰਹੇ ਹਨ। ਜਾਣਕਾਰੀ ਦਿੰਦੇ ਅਰੁਨ ਕੁਮਾਰ ਨੇ ਦੱਸਿਆ ਕਿ ਗੋਪੀ ਨਗਰ ਫਿਰੋਜ਼ਪੁਰ ਸ਼ਹਿਰ ਵਿਚ ਪਿਛਲੇ ਕੁਝ ਦਿਨਾਂ ਵਿਚ ਡੇਂਗੂ ਦੇ 4 ਮਰੀਜ਼ਾਂ ਦੀ ਪਛਾਣ ਹੋਈ ਹੈ, ਜਿਨ੍ਹਾਂ ਵਿਚੋਂ 3 ਮੈਂਬਰ ਇਕ ਹੀ ਪਰਿਵਾਰ ਦੇ ਹਨ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ। ਸ਼੍ਰੀ ਅਰੁਨ ਕੁਮਾਰ ਨੇ ਦੱਸਿਆ ਕਿ ਮਾਲ ਰੋਡ ਫਿਰੋਜ਼ਪੁਰ ਸ਼ਹਿਰ ਤੇ ਗੋਪੀ ਨਗਰ ਦੇ ਅੱਗੇ ਪੈਟਰੋਲ ਪੰਪ ਦੇ ਕੋਲ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਭਰਿਆ ਰਹਿੰਦਾ ਹੈ, ਜਿਸ ਨਾਲ ਪੈਦਾ ਹੁੰਦਾ ਮੱਛਰ ਲੋਕਾਂ ਦੇ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਬੇਖਬਰ ਹੋ ਕੇ ਏ. ਸੀ. ਵਾਲੇ ਕਮਰਿਆਂ ਵਿਚ ਬੈਠੇ ਹੋਏ ਹਨ। ਉਨ੍ਹਾਂ ਡੀ. ਸੀ. ਫਿਰੋਜ਼ਪੁਰ, ਸਿਵਲ ਸਰਜਨ ਅਤੇ ਕਾਰਜਕਾਰੀ ਅਧਿਕਾਰੀ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਤੁਰੰਤ ਸੜਕ 'ਤੇ ਗੰਦੇ ਪਾਣੀ ਦੀ ਨਿਕਾਸੀ ਲਈ ਉਚਿਤ ਪ੍ਰਬੰਧ ਕੀਤੇ ਜਾਣ । ਮਾਲ ਰੋਡ, ਗੋਪੀ ਨਗਰ ਤੇ ਹਾਊਸਿੰਗ ਬੋਰਡ ਕਾਲੋਨੀ ਆਦਿ ਦੇ ਏਰੀਆ ਵਿਚ ਮੱਛਰ ਮਾਰਨ ਲਈ ਤੁਰੰਤ ਸਪ੍ਰੇਅ ਕਰਵਾਇਆ ਜਾਵੇ।
ਐਕਟਿਵਾ ਚੋਰੀ ਕਰਨ ਵਾਲਾ ਨੌਜਵਾਨ ਕਾਬੂ
NEXT STORY