ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : ਅੱਜ ਸਿਹਤ ਮਹਿਕਮੇ ਦੀ ਟੀਮ ਨੇ ਮੁਹੱਲਾ ਨਵੀਂ ਅਬਾਦੀ ਵਿਖੇ 4 ਵੱਖ-ਵੱਖ ਘਰਾਂ ਦੀ ਚੈਕਿੰਗ ਕਰਕੇ 6 ਥਾਵਾਂ ਤੋਂ ਡੇਂਗੂ ਲਾਰਵਾ ਡਿਟੈਕਟ ਕਰਕੇ ਮੌਕੇ ’ਤੇ ਨਸ਼ਟ ਕੀਤਾ। ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਹਰਵਿੰਦਰ ਸਿੰਘ ਅਤੇ ਬੀ. ਈ. ਈ. ਤਰਸੇਮ ਲਾਲ ਨੇ ਦੱਸਿਆ ਕਿ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਜਗਦੀਪ ਦੀ ਅਗਵਾਈ ਹੇਠ ਅੱਜ ਸਿਹਤ ਮਹਿਕਮੇ ਦੀ ਟੀਮ ਨੇ ਮੁਹੱਲਾ ਸ਼ਿਵ ਨਗਰ ਅਤੇ ਨਿਊ ਪ੍ਰੇਮ ਨਗਰ ਦੇ ਵੱਖ-ਵੱਖ ਘਰਾਂ ਦੇ 3 ਕੂਲਰਾਂ, 1 ਬਾਲਟੀ ਅਤੇ 2 ਡੱਬਿਆਂ ’ਚੋਂ ਡੇਂਗੂ ਲਾਰਵਾ ਡਿਟੈਕਟ ਕਰਕੇ ਮੌਕੇ ’ਤੇ ਨਸ਼ਟ ਕੀਤਾ।
ਡਾ. ਜਗਦੀਪ ਨੇ ਦੱਸਿਆ ਕਿ ਡੇਂਗੂ ਦੀ ਪੈਦਾਇਸ਼ ਸਾਫ ਪਰ ਕੁਝ ਦਿਨ੍ਹਾਂ ਤੋਂ ਖੜ੍ਹੇ ਪਾਣੀ ’ਚ ਹੁੰਦੀ ਹੈ, ਜਿਸ ਦੇ ਚੱਲਦੇ ਡੇਂਗੂ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਕਿਸੇ ਵੀ ਥਾਂ ’ਤੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਇਸ ਦੌਰਾਨ ਲੋਕਾਂ ਨੂੰ ਦਸਤ ਰੋਕੂ ਪੰਦਰਵਾੜੇ ਤਹਿਤ ਬੱਚਿਆਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਜਾਣੂੰ ਕਰਵਾਇਆ ਗਿਆ।
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਕੁਲਵਿੰਦਰ ਦੀ ਯਾਦ 'ਚ ਬਣਨ ਵਾਲੇ ਮਾਰਗ ਦਾ ਰੱਖਿਆ ਗਿਆ ਨੀਂਹ ਪੱਥਰ
NEXT STORY