ਅੰਮ੍ਰਿਤਸਰ (ਦਲਜੀਤ) - ਡੇਂਗੂ ਦੇ ਮਰੀਜ਼ਾਂ ਦੀ ਠੀਕ ਗਿਣਤੀ ਨਾ ਦੇਣ ਵਾਲੇ ਪ੍ਰਾਈਵੇਟ ਹਸਪਤਾਲਾਂ ’ਤੇ ਹੁਣ ਸਿਹਤ ਵਿਭਾਗ ਸ਼ਿਕੰਜਾ ਕੱਸੇਗਾ। ਵਿਭਾਗ ਵਲੋਂ ਹਸਪਤਾਲਾਂ ਵਲੋਂ ਠੀਕ ਜਾਣਕਾਰੀ ਨਾ ਦੇਣ ਲਈ ਵਿਸ਼ੇਸ਼ ਚੈਕਿੰਗ ਟੀਮ ਦਾ ਗਠਨ ਕੀਤਾ ਹੈ। ਟੀਮ ਵਲੋਂ ਲਗਾਤਾਰ ਹਸਪਤਾਲਾਂ ’ਚ ਦਾਖਲ ਡੇਂਗੂ ਦੇ ਪਾਜ਼ੇਟਿਵ ਮਰੀਜ਼ਾਂ ਦੀ ਅਚਾਨਕ ਜਾਂਚ ਕੀਤੀ ਜਾਵੇਗੀ ਅਤੇ ਜਾਣਕਾਰੀ ਤੋਂ ਉਲਟ ਅੰਕੜੇ ਪਾਏ ਜਾਣ ’ਤੇ ਸਬੰਧਤ ਹਸਪਤਾਲ ’ਤੇ ਵਿਭਾਗ ਵਲੋਂ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁਝ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦਾ ਠੀਕ ਗਿਣਤੀ ਵਿਭਾਗ ਨੂੰ ਨਹੀਂ ਦੇ ਰਹੇ ਹਨ। ਇਸ ਲਈ ਵਿਭਾਗ ਵਲੋਂ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਉਚਿਤ ਹਸਪਤਾਲਾਂ ਦੀ ਜਾਂਚ ਕਰੇਗੀ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)
ਮੰਗਲਵਾਰ ਨੂੰ ਆਏ 18 ਨਵੇਂ ਮਾਮਲੇ :
ਜ਼ਿਲ੍ਹੇ ’ਚ 24 ਘੰਟਿਆਂ ’ਚ ਡੇਂਗੂ ਦੇ 18 ਨਵੇਂ ਮਾਮਲੇ ਰਿਪੋਰਟ ਹੋਏ ਹਨ। ਮਰੀਜ਼ਾਂ ਦੀ ਗਿਣਤੀ 16 ਤੋਂ ਪਾਰ ਹੋ ਗਈ ਹੈ। ਬੀਤੇ 5 ਸਾਲਾਂ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਇਸ ਸਾਲ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਬਰਨਾਲਾ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਫੈਲੀ ਸਨਸਨੀ (ਤਸਵੀਰਾਂ)
5 ਮਾਮਲੇ ਆਏ ਕੋਰੋਨਾ ਪਾਜ਼ੇਟਿਵ :
ਮੰਗਲਵਾਰ ਨੂੰ ਜ਼ਿਲ੍ਹੇ ’ਚ 5 ਇਨਫ਼ੈਕਟਿਡ ਰਿਪੋਰਟ ਹੋਏ ਹਨ, ਉਥੇ ਹੀ ਸਰਗਰਮ ਕੇਸਾਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ। ਹਾਲਾਂਕਿ ਬੀਤੇ ਇਕ ਹਫ਼ਤੇ ਤੋਂ ਕਿਸੇ ਇਨਫ਼ੈਕਟਿਡ ਦੀ ਮੌਤ ਨਹੀਂ ਹੋਈ ਤੇ ਕੋਰੋਨਾ ਦੀ ਵੱਧਦੀ ਰਫ਼ਤਾਰ ਚਿੰਤਾਜਨਕ ਹੈ। ਪਹਿਲੀ ਲਹਿਰ ਦੇ ਬਾਅਦ ਦੂਜੀ ਲਹਿਰ ’ਚ ਕੋਰੋਨਾ ਜਿਹੜਾ ਕਹਿਰ ਠਾਇਆ, ਉਹ ਕਿਸੇ ਤੋਂ ਲੁਕਿਆ ਨਹੀਂ। ਮਾਰਚ 2020 ਤੋਂ ਸ਼ੁਰੂ ਹੋਇਆ ਕੋਰੋਨਾ ਹੁਣ ਤੱਕ 47384 ਲੋਕਾਂ ਨੂੰ ਆਪਣੀ ਲਪੇਟ ’ਚ ਲੈ ਚੁੱਕਿਆ ਹੈ। ਇਨ੍ਹਾਂ ’ਚੋਂ 45764 ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ 1598 ਦੀ ਜਾਨ ਚੱਲੀ ਗਈ ।
ਪੜ੍ਹੋ ਇਹ ਵੀ ਖ਼ਬਰ - ਆਪਸੀ ਕਾਟੋ-ਕਲੇਸ਼ ’ਚ ਬੱਚਿਆਂ ਨੂੰ ‘ਸਮਾਰਟ ਫੋਨ’ ਦੇਣਾ ਫਿਰ ਭੁੱਲੀ ਕਾਂਗਰਸ ਸਰਕਾਰ
2850 ਨੂੰ ਲੱਗਾ ਕੋਰੋਨਾ ਟੀਕਾ :
ਜ਼ਿਲ੍ਹੇ ਦੇ 116 ਟੀਕਾਕਰਨ ਕੇਂਦਰਾਂ ’ਚ ਮੰਗਲਵਾਰ ਨੂੰ 2850 ਲੋਕਾਂ ਨੂੰ ਟੀਕਾ ਲੱਗਾ। ਇਨ੍ਹਾਂ ’ਚ 1347 ਨੇ ਪਹਿਲੀ ਡੋਜ਼ ਜਦੋਂਕਿ 1503 ਨੇ ਦੂਜੀ ਡੋਜ਼ ਲਗਵਾਈ। ਇਸ ਦੇ ਨਾਲ ਹੀ ਹੁਣ ਕੁਲ ਟੀਕਾਕਰਨ ਦੀ ਗਿਣਤੀ 1715665 ਹੋ ਚੁੱਕੀ ਹੈ ।
ਲੁਧਿਆਣਾ 'ਚ ਡੇਂਗੂ ਦੇ 150 ਤੋਂ ਵੱਧ ਮਰੀਜ਼, 38 ਮਰੀਜ਼ਾਂ ਦੀ ਪੁਸ਼ਟੀ
NEXT STORY