ਬਨੂੜ (ਗੁਰਪਾਲ) : ਬਨੂੜ ਇਲਾਕੇ ਵਿਚ ਡੇਂਗੂ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਬੀਤੇ ਦਿਨ ਨੇੜਲੇ ਪਿੰਡ ਕਰਾਲਾ ਦੀ 36 ਸਾਲਾ ਗਰਭਵਤੀ ਜਨਾਨੀ ਸੁਮਨ ਰਾਣੀ ਪਤਨੀ ਬਲਕਾਰ ਸਿੰਘ ਤੇ ਪਿੰਡ ਮੋਟੇਮਾਜਰਾ ਦੇ 30 ਸਾਲਾ ਨੌਜਵਾਨ ਧਰਮਿੰਦਰ ਸਿੰਘ ਦੀ ਡੇਂਗੂ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਪਿੰਡ ਕਰਾਲਾ ਦੇ ਸਰਪੰਚ ਗੁਰਦੀਪ ਸਿੰਘ ਤੇ ਮ੍ਰਿਤਕ ਜਨਾਨੀ ਦੇ ਪਤੀ ਬਲਕਾਰ ਸਿੰਘ ਨੇ ਦੱਸਿਆ ਕਿ ਸੁਮਨ ਰਾਣੀ ਨੂੰ ਪਿਛਲੇ ਇਕ ਹਫ਼ਤੇ ਤੋਂ ਬੁਖ਼ਾਰ ਹੋ ਰਿਹਾ ਸੀ ਤੇ ਉਹ ਆਪਣਾ ਇਲਾਜ ਨਿੱਜੀ ਹਸਪਤਾਲ 'ਚੋਂ ਕਰਵਾ ਰਹੀ ਸੀ।
ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਦੌਰਾਨ 'ਟਰੇਨਾਂ' ਫੁੱਲ, ਵੇਟਿੰਗ 100 ਤੋਂ ਜ਼ਿਆਦਾ ਹੋਣ ਕਾਰਨ ਮੁਸਾਫ਼ਰ ਪਰੇਸ਼ਾਨ
ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਉਸ ਦੇ ਖੂਨ ਦੀ ਜਾਂਚ ਦੇ ਸੈਂਪਲ ਲੈ ਕੇ ਲੈਬਾਰਟਰੀ ’ਚ ਭੇਜੇ, ਜਿਸ ਦੀ ਡੇਂਗੂ ਰਿਪੋਰਟ ਪਾਜ਼ੇਟਿਵ ਆਈ। ਸਰਪੰਚ ਨੇ ਦੱਸਿਆ ਕਿ ਬੀਤੇ ਦਿਨ ਸੁਮਨ ਰਾਣੀ ਨੂੰ ਇਲਾਜ ਲਈ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਜਨਾਨੀ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ 7 ਮਹੀਨੇ ਦੀ ਗਰਭਵਤੀ ਸੀ ਤੇ ਉਸ ਦਾ 6 ਸਾਲਾ ਪੁੱਤਰ ਹਰਸ਼ਿਤ ਸੈਣੀ ਵੀ ਡੇਂਗੂ ਤੋਂ ਪੀੜਤ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਡੇਂਗੂ ਦੇ 33 ਮਰੀਜ਼ ਆਏ ਸਾਹਮਣੇ, ਹੁਣ ਤੱਕ ਕੁੱਲ 398 ਮਰੀਜ਼ਾਂ ਦੀ ਪੁਸ਼ਟੀ
ਸਰਪੰਚ ਨੇ ਦੱਸਿਆ ਕਿ ਉਸ ਦੇ ਪਿੰਡ ’ਚ ਸੈਂਕੜੇ ਦੇ ਕਰੀਬ ਡੇਂਗੂ ਤੋਂ ਪੀੜਤ ਮਰੀਜ਼ ਹਨ ਤੇ ਪਿੰਡ ਦਾ ਕੋਈ ਵੀ ਪਰਿਵਾਰ ਡੇਂਗੂ ਦੇ ਡੰਗ ਤੋਂ ਨਹੀਂ ਬਚਿਆ। ਇਸੇ ਦੌਰਾਨ ਨੇੜਲੇ ਪਿੰਡ ਮੋਟੇਮਾਜਰਾ ਦੇ ਵਸਨੀਕ ਧਰਮਿੰਦਰ ਸਿੰਘ ਦੀ ਵੀ ਡੇਂਗੂ ਕਾਰਨ ਮੌਤ ਹੋ ਗਈ ਹੈ। ਉਹ ਪਿਛਲੇ 3-4 ਦਿਨਾਂ ਤੋਂ ਬੁਖਾਰ ਤੋਂ ਪੀੜਤ ਸੀ, ਜਿਸ ਦਾ ਇਲਾਜ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ’ਚ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਮੇਲਾ ਦੇਖਣ ਗਏ 7 ਸਾਲਾ ਬੱਚੇ ਦੀ ਜ਼ਿੱਦ ਬਣੀ ਕਾਲ, ਝੂਲੇ ਤੋਂ ਡਿੱਗਣ ਨਾਲ ਮੌਤ
ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਨੌਜਵਾਨ ਧਰਮਿੰਦਰ ਸਿੰਘ ਦੇ ਪਲੇਟਲੈੱਟਸ ਕਾਫੀ ਘੱਟ ਗਏ ਸਨ। ਮ੍ਰਿਤਕ ਨੌਜਵਾਨ 2 ਬੱਚਿਆਂ ਦਾ ਪਿਓ ਸੀ। ਪਿੰਡ ਮੋਟੇ ਮਾਜਰਾ ਦੇ ਸਰਪੰਚ ਫਕੀਰ ਸਿੰਘ ਨੇ ਧਰਮਿੰਦਰ ਸਿੰਘ ਦੀ ਡੇਂਗੂ ਨਾਲ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੇਲਾ ਦੇਖਣ ਗਏ 7 ਸਾਲਾ ਬੱਚੇ ਦੀ ਜ਼ਿੱਦ ਬਣੀ ਕਾਲ, ਝੂਲੇ ਤੋਂ ਡਿੱਗਣ ਨਾਲ ਮੌਤ
NEXT STORY