ਜਲੰਧਰ, (ਖੁਰਾਣਾ)— ਅੱਜਕਲ ਬਰਸਾਤ ਦਾ ਸੀਜ਼ਨ ਰਿਹਾ ਹੈ ਤੇ ਇਸ ਸੀਜ਼ਨ ਵਿਚ ਡੇਂਗੂ, ਮਲੇਰੀਆ, ਡਾਇਰੀਆ ਜਿਹੀਆਂ ਬੀਮਾਰੀਆਂ ਤੇਜ਼ੀ ਨਾਲ ਵਧਦੀਆਂ ਹਨ। ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਪਿਛਲੇ ਕੁਝ ਦਿਨਾਂ ਤੋਂ ਥਾਂ-ਥਾਂ ਜਾ ਕੇ ਉਨ੍ਹਾਂ ਲੋਕਾਂ ਦੇ ਚਲਾਨ ਕੱਟ ਰਹੀਆਂ ਹਨ, ਜਿਨ੍ਹਾਂ ਦੇ ਕੂਲਰਾਂ ਤੇ ਗਮਲਿਆਂ ਆਦਿ ਵਿਚ ਮੱਛਰਾਂ ਦਾ ਲਾਰਵਾ ਪਾਇਆ ਜਾਂਦਾ ਹੈ ਪਰ ਇਨ੍ਹਾਂ ਟੀਮਾਂ ਨੂੰ ਸ਼ਾਇਦ ਉਸ ਥਾਂ ਦੀ ਜਾਣਕਾਰੀ ਨਹੀਂ, ਜਿੱਥੇ ਲੱਖਾਂ ਦੀ ਗਿਣਤੀ ਵਿਚ ਮੱਛਰਾਂ ਦਾ ਲਾਰਵਾ ਪਨਪ ਰਿਹਾ ਹੈ।
ਇਹ ਥਾਂ ਹੈ ਮੁੱਖ ਬੱਸ ਸਟੈਂਡ ਦੇ ਠੀਕ ਸਾਹਮਣੇ ਪੰਜਾਬ ਰੋਡਵੇਜ਼ ਵਰਕਸ਼ਾਪ ਜਿਸ ਦੇ ਨਾਲ ਹੀ ਕਮਰਸ਼ੀਅਲ ਮਾਰਕੀਟ, ਡਰਾਈਵਿੰਗ ਟਰੈਕ ਅਤੇ ਹੋਰ ਜੀ.ਐੱਸ. ਟੀ. ਜਿਹੀਆਂ ਮਹੱਤਵਪੂਰਨ ਸੰਸਥਾਵਾਂ ਹਨ। ਵਰਕਸ਼ਾਪ ਦੇ ਅੰਦਰ ਸਰਕਾਰੀ ਬੱਸਾਂ ਆਦਿ ਨੂੰ ਧੋਇਆ ਆਦਿ ਵੀ ਜਾਂਦਾ ਹੈ ਪਰ ਪੂਰੇ ਕੰਪਲੈਕਸ ਵਿਚ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਾ ਹੋਣ ਕਾਰਨ ਉਥੇ ਵੱਡੇ ਜਿਹਾ ਛੱਪੜ ਬਣ ਗਿਆ ਹੈ ਜੋ ਮੱਛਰਾਂ ਦਾ ਜਨਮ ਸਥਾਨ ਸਾਬਿਤ ਹੋ ਰਿਹਾ ਹੈ। ਇਥੇ ਥਾਂ-ਥਾਂ ਕੂੜੇ ਦੇ ਮਲਬੇ ਦੇ ਢੇਰ ਤੇ ਚਿੱਕੜ ਵੇਖਿਆ ਜਾ ਰਿਹਾ ਹੈ। ਸਿਹਤ ਵਿਭਾਗ ਨੇ ਨਿਗਮ ਦੀਆਂ ਟੀਮਾਂ ਨੂੰ ਅਜਿਹੀਆਂ ਥਾਵਾਂ ’ਤੇ ਜਾ ਕੇ ਵੀ ਸੁੱਧ ਲੈਣੀ ਚਾਹੀਦੀ ਹੈ ਤਾਂ ਜੋ ਸਰਕਾਰੀ ਵਿਭਾਗ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ। ਇਸ ਸਥਿਤੀ ਕਾਰਨ ਆਲੇ-ਦੁਆਲੇ ਦੇ ਇਲਾਕਾ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਹੈ।
ਆਪਣੀ ਹੋਂਦ ਬਚਾਉਣ ਲਈ ਖਹਿਰਾ ਕਰ ਰਿਹੈ ਮੌਕਾਪ੍ਰਸਤ ਰਾਜਨੀਤੀ : ਅਕਾਲੀ ਦਲ
NEXT STORY