ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਆਈਸੋਲੇਸ਼ਨ ਵਾਰਡ ਵਿਚ ਇਕ ਕੋਰੋਨਾ ਵਾਇਰਸ ਦੇ ਮਰੀਜ਼ ਦੇ ਜ਼ਮੀਨ ’ਤੇ ਹੇਠਾਂ ਪਏ ਹੋਣ ਦੀ ਵੀਡੀਓ ਵਾਇਰਲ ਹੋਣ ’ਤੇ ਸਿਹਤ ਵਿਭਾਗ ਤੇ ਉਗਲੀਆਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਇੰਨਾ ਹੀ ਨਹੀਂ ਵਾਇਰਲ ਵੀਡੀਓ ਵਿਚ ਇਕ ਲਾਸ਼ ਬੈੱਡ ’ਤੇ ਪਈ ਦੇਖੀ ਜਾ ਰਹੀ ਹੈ। ਜੋ ਕਿ ਮਰੀਜ਼ ਜ਼ਮੀਨ ਤੇ ਪਿਆ ਹੈ। ਉਸਦੇ ਨਾਲ ਹੀ ਆਕਸੀਜਨ ਸਿਲੰਡਰ ਵੀ ਥੱਲੇ ਡਿੱਗਿਆ ਪਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਡੈੱਡ ਬਾਡੀ ਤਾਂ ਬੈੱਡ ਤੇ ਪਈ ਹੈ। ਜਦੋਂਕਿ ਮਰੀਜ਼ ਜਮੀਨ ’ਤੇ ਹੇਠਾਂ ਪਿਆ ਹੈ। ਕੀ ਆਈਸੋਲੇਸ਼ਨ ਵਾਰਡ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਕੋਈ ਵੀ ਕਰਮਚਾਰੀ ਤਾਇਨਾਤ ਨਹੀਂ ਹੁੰਦਾ।
ਇਹ ਵੀ ਪੜ੍ਹੋ:  ਈਦ ਦੇ ਪਵਿੱਤਰ ਤਿਉਹਾਰ ਮੌਕੇ ਕੈਪਟਨ ਦਾ ਵੱਡਾ ਐਲਾਨ, ਮਾਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਜ਼ਿਲ੍ਹਾ
ਇੰਨਾ ਹੀ ਨਹੀਂ ਜਿਸ ਦਿਨ ਇਹ ਵੀਡੀਓ ਵਾਇਰਲ ਹੋਈ। ਉਸੇ ਦਿਨ ਆਈਸੋਲੇਸ਼ਨ ਵਾਰਡ ਦੀ ਬਿਜਲੀ ਵੀ ਗੁੱਲ ਹੋ ਗਈ ਸੀ। ਜਦੋਂਕਿ ਉਥੇ ਕਈ ਮਰੀਜ਼ ਆਪਣਾ ਇਲਾਜ ਕਰਵਾ ਰਹੇ ਸਨ। ਸਿਹਤ ਵਿਭਾਗ ਨੇ ਉਥੇ ਲਾਈਟ ਚਲੇ ਜਾਣ ਤੇ ਕੋਈ ਢੁੱਕਵਾਂ ਪ੍ਰਬੰਧ ਕਿਉਂ ਨਹੀਂ ਕੀਤਾ, ਇਹ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਜਦੋਂਕਿ ਪੰਜਾਬ ਸਰਕਾਰ ਵਲੋਂ ਆਈਸੋਲੇਸ਼ਨ ਵਾਰਡਾਂ ਵਿਚ ਵਧੀਆ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਆਈਸੋਲੇਸ਼ਨ ਵਾਰਡ ਦੀਆਂ ਇਹ ਤਸਵੀਰਾਂ ਸਾਹਮਣੇ ਆਉਣ ਤੇ ਇਨ੍ਹਾਂ ਦਾਅਵਿਆਂ ਦੀ ਵੀ ਫੂਕ ਨਿਕਲ ਗਈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਡਾਕਟਰਾਂ ਦਾ ਕਮਾਲ, ਲਾਇਆ ਹਵਾ 'ਚੋਂ ਮੈਡੀਕਲ ਆਕਸੀਜਨ ਤਿਆਰ ਕਰਨ ਵਾਲਾ ਪਲਾਂਟ

ਜਦੋਂ ਇਸ ਸਬੰਧੀ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਵਿਚ ਆਇਆ ਹੈ। ਇਸ ਸਬੰਧ ਵਿਚ ਜਾਂਚ ਕਰਨ ਲਈ ਮੈਂ ਐੱਸ.ਐੱਮ.ਓ. ਡਾ. ਜੋਤੀ ਕੌਸ਼ਲ ਦੀ ਡਿਊਟੀ ਲਗਾਈ ਹੈ। ਉਨ੍ਹਾਂ ਦੀ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 
ਇਹ ਵੀ ਪੜ੍ਹੋ:  ਬਠਿੰਡਾ ਜ਼ਿਲ੍ਹੇ ’ਚ ਦਿਨੋਂ-ਦਿਨ ਭਿਆਨਕ ਰੂਪ ਧਾਰ ਰਿਹੈ ਕੋਰੋਨਾ, 12 ਮੌਤਾਂ ਸਣੇ ਵੱਡੀ ਗਿਣਤੀ ’ਚ ਮਾਮਲੇ ਆਏ ਸਾਹਮਣੇ
ਜਦੋਂ ਇਸ ਸਬੰਧੀ ਐੱਸ.ਐੱਮ.ਓ. ਡਾ. ਜੋਤੀ ਕੌਸ਼ਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਿਹੜਾ ਮਰੀਜ਼ ਜ਼ਮੀਨ ਤੇ ਪਿਆ ਸੀ। ਉਸਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਉਹ ਵਾਰ-ਵਾਰ ਬੈੱਡ ਤੋਂ ਥੱਲੇ ਡਿੱਗ ਰਿਹਾ ਸੀ। ਇਸੇ ਕਾਰਨ ਉਸਦੇ ਪਰਿਵਾਰਕ ਮੈਂਬਰ ਨੇ ਵੀ ਕਿਹਾ ਸੀ ਕਿ ਉਹ ਵਾਰ-ਵਾਰ ਥੱਲੇ ਡਿੱਗ ਰਿਹਾ ਹੈ। ਇਸ ਕਰਕੇ ਤੁਸੀਂ ਉਸਨੂੰ ਥੱਲੇ ਹੀ ਲਿਟਾ ਦਿਖਾਓ। ਰਹੀ ਗੱਲ ਬਿਜਲੀ ਗੁੱਲ ਹੋਣ ਦੀ, ਉਸ ਦਿਨ ਬਹੁਤ ਜਿਆਦਾ ਝੱਖੜ ਅਤੇ ਮੀਂਹ ਆ ਗਿਆ ਸੀ। ਜਿਸ ਕਾਰਨ ਬਿਜਲੀ ਸਪਲਾਈ ਵਿਚ ਖ਼ਰਾਬੀ ਆ ਗਈ ਸੀ।
ਇਹ ਵੀ ਪੜ੍ਹੋ: ਕੈਨੇਡਾ ਭੇਜੀ ਪਤਨੀ ਦੀ ਬੇਵਫ਼ਾਈ ਨੇ ਤੋੜਿਆ ਪਤੀ ਦਾ ਦਿਲ, ਖ਼ੁਦਕੁਸ਼ੀ ਨੋਟ ਲਿਖ ਚੁੱਕਿਆ ਖ਼ੌਫਨਾਕ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 
ਪੰਜਾਬ ਲਈ ਰਾਹਤ ਦੀ ਖ਼ਬਰ: ਕੋਰੋਨਾ ਦੀ ਦੂਜੀ ਲਹਿਰ 'ਚ 24 ਘੰਟਿਆਂ ਦੌਰਾਨ 8 ਹਜ਼ਾਰ ਤੋਂ ਵੱਧ ਮਰੀਜ਼ ਹੋਏ ਸਿਹਤਯਾਬ
NEXT STORY