ਲੁਧਿਆਣਾ (ਨਰਿੰਦਰ) : ਏ. ਡੀ. ਸੀ. ਲੁਧਿਆਣਾ ਸ਼ੇਨਾ ਅਗਰਵਾਲ 'ਤੇ ਮਹਿਲਾ ਮੁਲਾਜ਼ਮ ਜਸਵਿੰਦਰ ਕੌਰ ਨੂੰ ਕਮਰੇ 'ਚ ਬੰਦ ਕਰਨ ਦੇ ਮਾਮਲੇ 'ਚ ਪੀੜਤਾ ਨੇ ਕਰਮਚਾਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਨਾਲ ਮੁਲਾਕਾਤ ਕੀਤੀ, ਹਾਲਾਂਕਿ ਡਿਪਟੀ ਕਮਿਸ਼ਨਰ ਵਲੋਂ ਉਨ੍ਹਾਂ ਨੂੰ ਮੁਲਾਕਾਤ ਲਈ ਕਰੀਬ 15 ਮਿੰਟਾਂ ਤੱਕ ਇੰਤਜ਼ਾਰ ਕਰਾਇਆ ਗਿਆ। ਮੀਟਿੰਗ ਨੂੰ ਲੈ ਕੇ ਪੀੜਤਾ ਅਤੇ ਕਰਮਚਾਰੀ ਨੇਤਾਵਾਂ ਨੇ ਕਿਹਾ ਕਿ ਡੀ. ਸੀ. ਨੂੰ ਉਨ੍ਹਾਂ ਨੇ ਪੀੜਤਾ ਦੇ ਬਿਆਨ ਸੌਂਪ ਦਿੱਤੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸੀ. ਸੀ. ਟੀ. ਵੀ. ਅਤੇ ਹੋਰ ਸਬੂਤ ਦੇਣ ਲਈ ਕਿਹਾ ਹੈ। ਹਾਲਾਂਕਿ ਜੇਕਰ ਮਾਮਲੇ 'ਚ ਕੋਈ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਅਤੇ ਲੁਧਿਆਣਾ ਸਮੇਤ ਪੂਰੇ ਪੰਜਾਬ 'ਚ ਰੋਸ ਜ਼ਾਹਰ ਕਰਨਗੇ। ਡੀ. ਸੀ. ਦਾ ਕਹਿਣਾ ਸੀ ਕਿ ਦੋਹਾਂ ਪੱਖਾਂ ਨੂੰ ਸਬੂਤ ਦੇਣ ਲਈ ਕਿਹਾ ਗਿਆ ਹੈ ਅਤੇ ਜੇਕਰ ਲੋੜ ਪਈ ਤਾਂ ਕਿਸੇ ਹੋਰ ਅਧਿਕਾਰੀ ਨੂੰ ਮਾਮਲੇ ਦੀ ਜਾਂਚ 'ਚ ਸ਼ਾਮਲ ਕੀਤਾ ਜਾਵੇਗਾ।
ਵਿਜੀਲੈਂਸ ਵਿਭਾਗ ਦੀ ਨਜ਼ਰ ਹੁਣ ਸੂਬੇ 'ਚ ਫੈਲੇ ਭ੍ਰਿਸ਼ਟਾਚਾਰ 'ਤੇ
NEXT STORY