ਸਿਰਸਾ — ਰਾਮ ਰਹੀਮ ਦੇ ਹਰ ਰਾਜ਼ਦਾਰ ਅਤੇ ਉਸਦਾ ਸਾਥ ਦੇਣ ਵਾਲਿਆਂ 'ਤੇ ਪੁਲਸ ਸ਼ਿਕੰਜਾ ਕੱਸਦੀ ਜਾ ਰਹੀ ਹੈ। ਹੁਣ ਪੁਲਸ ਦੀ ਨਜ਼ਰ ਵਿਪਾਸਨਾ ਇੰਸਾ 'ਤੇ ਹੈ। ਵਿਪਾਸਨਾ ਇੰਸਾ ਉਹ ਹੈ ਜੋ ਹਨੀਪ੍ਰੀਤ ਤੋਂ ਪਹਿਲਾਂ ਰਾਮ ਰਹੀਮ ਦੇ ਸਭ ਤੋਂ ਕੋਲ ਸੀ। ਹਨੀਪ੍ਰੀਤ ਦੇ ਆਉਣ ਤੋਂ ਬਾਅਦ ਵਿਪਾਸਨਾ ਨੂੰ ਡੇਰੇ ਦੇ ਦੂਸਰੇ ਕੰਮ ਸੌਂਪ ਦਿੱਤੇ ਗਏ। ਪੁਲਸ ਨੇ ਵਿਪਾਸਨਾ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਕਿ ਉਹ ਆਪਣੇ ਬਿਆਨ ਦਰਜ ਕਰਵਾਏ। ਇਸ ਦੇ ਨਾਲ ਹੀ ਡੀ.ਜੀ.ਪੀ. ਸੰਧੂ ਨੇ ਵੀ ਕਿਹਾ ਹੈ ਕਿ ਅੱਜ ਵਿਪਾਸਨਾ ਸਿਰਸਾ 'ਚ ਐਸ.ਆੀ.ਟੀ. ਦੇ ਸਾਹਮਣੇ ਪੇਸ਼ ਹੋਵੇਗੀ ਅਤੇ ਉਸ ਨਾਲ ਪੁੱਛਗਿੱਛ ਕਰੇਗੀ। ਵਿਪਾਸਨਾ ਦੇ ਅੰਡਰਗਰਾਉਂਡ 'ਤੇ ਡੀਜੀਪੀ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਉਸਨੇ ਐਸਪੀ ਸਿਰਸਾ ਨੂੰ ਖੁਦ ਫੋਨ ਕਰਕੇ ਕਿਹਾ ਹੈ ਕਿ ਉਹ ਖੁਦ ਪੇਸ਼ ਹੋਵੇਗੀ।
ਵਿਪਾਸਨਾ ਰਾਮ ਰਹੀਮ ਦੇ ਡੇਰੇ ਨੂੰ ਸੰਭਾਲ ਰਹੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਸ ਨਾਲ ਸੰਪਰਕ ਨਹੀਂ ਹੋ ਰਿਹਾ। ਉਸਦਾ ਫੋਨ ਵੀ ਬੰਦ ਆ ਰਿਹਾ ਹੈ। ਪੁਲਸ ਵਿਪਾਸਨਾ ਨੂੰ ਪੁੱਛਗਿੱਛ ਲਈ ਨੋਟਿਸ ਵੀ ਭੇਜਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਵਿਪਾਸਨਾ ਨੇ ਲੁੱਕਣ-ਮੀਟੀ ਖੇਡਣੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਡੇਰੇ ਦੇ ਅਜੇ ਅਜਿਹੇ ਕਈ ਰਾਜ਼ ਹਨ ਜੋ ਕਿ ਵਿਪਾਸਨਾ ਦੱਸ ਸਕਦੀ ਹੈ ਅਤੇ ਜਿਨ੍ਹਾਂ ਰਾਜ਼ਾਂ ਬਾਰੇ ਕਿਸੇ ਨੂੰ ਨਹੀਂ ਪਤਾ। ਇਨ੍ਹਾਂ ਰਾਜ਼ਾਂ ਤੋਂ ਪਰਦਾ ਚੁੱਕਣ ਤੋਂ ਪਹਿਲਾਂ ਹੀ ਵਿਪਾਸਨਾ ਨਾਲ ਪੁੱਛਗਿੱਛ ਬਹੁਤ ਜ਼ਰੂਰੀ ਹੈ।
ਹਨੀਪ੍ਰੀਤ ਅਤੇ ਵਿਪਾਸਨਾ ਡੇਰੇ ਨਾਲ ਸਬੰਧਤ ਕਈ ਰਾਜ਼ ਜਾਣਦੀ ਹੈ। ਜਾਂਚ ਏਜੰਸੀਆਂ ਦਾ ਉਸ 'ਤੇ ਸ਼ੱਕ ਨਾ ਜਾਏ, ਇਸਲਈ ਵਿਪਾਸਨਾ ਨੇ ਮੀਡੀਆ 'ਚ ਹਨੀਪ੍ਰੀਤ ਨੂੰ ਆਤਮ ਸਮਰਪਨ ਕਰਨ ਦੀ ਸਲਾਹ ਦਿੱਤੀ। ਡੇਰਾ ਸਮਰਥਕ ਰੋਹਤਕ ਨਿਵਾਸੀ ਸੰਜੇ ਚਾਵਲਾ ਦੇ ਖੁਲਾਸੇ ਨੇ ਵਿਪਾਸਨਾ ਦੇ ਝੂਠ ਤੋਂ ਪਰਦਾ ਚੁੱਕ ਦਿੱਤਾ। ਸੰਜੇ ਨੇ ਖੁਲਾਸਾ ਕੀਤਾ ਕਿ ਡੇਰਾ ਚੇਅਰਪਰਸਨ ਵਿਪਾਸਨਾ ਇੰਸਾ ਨੇ ਹੀ ਸੁਨਾਰੀਆ ਜੇਲ ਤੋਂ ਹਨੀਪ੍ਰੀਤ ਨੂੰ ਲਿਆਉਣ ਲਈ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ 25 ਅਗਸਤ ਦੀ ਰਾਤ ਨੂੰ ਵਿਪਾਸਨਾ ਨੇ 3 ਲੋਕਾਂ ਨੂੰ ਇਨੋਵਾ ਗੱਡੀ ਦੇ ਕੇ ਭੇਜਿਆ। ਵਿਪਾਸਨਾ ਨਾਲ ਫੋਨ 'ਤੇ ਗੱਲਬਾਤ ਕਰਨ ਤੋਂ ਬਾਅਦ ਹੀ ਹਨੀਪ੍ਰੀਤ ਉਨ੍ਹਾਂ ਲੋਕਾਂ ਨਾਲ ਜਾਣ ਲਈ ਤਿਆਰ ਹੋਈ। ਇਨੋਵਾ ਗੱਡੀ ਦੇ ਚਾਲਕ ਪ੍ਰਦੀਪ ਨੇ ਸੰਜੇ ਚਾਵਲਾ ਨੂੰ ਕਿਹਾ ਕਿ ਹਨੀਪ੍ਰੀਤ ਨੂੰ ਲੈ ਕੇ ਹਿਸਾਰ ਵੱਲ ਜਾ ਰਹੇ ਹਨ। ਇਸ ਖੁਲਾਸੇ ਤੋਂ ਬਾਅਦ ਹੀ ਜਾਂਚ ਏਜੰਸੀ ਦੇ ਘੇਰੇ 'ਚ ਆਉਣ ਦੇ ਡਰ ਤੋਂ ਵਿਪਾਸਨਾ ਡੇਰਾ ਛੱਡ ਕੇ ਲਾਪਤਾ ਹੋ ਗਈ। ਪੁਲਸ ਵਿਪਾਸਨਾ ਦੇ ਮੋਬਾਈਲ ਦੀ ਕਾਲ ਡਿਟੇਲ ਖੰਗਾਲ ਰਹੀ ਹੈ। ਉਸ ਤੋਂ ਬਾਅਦ ਬਹੁਤ ਹੀ ਨੇੜੇ ਦੇ ਲੋਕਾਂ ਦੀ ਵੀ ਜਾਣਕਾਰੀ ਲਈ ਜਾ ਰਹੀ ਹੈ।
'ਨਿਗਮ ਚੋਣਾਂ 'ਚ ਕਾਂਗਰਸ ਨੂੰ ਹੋਇਆ ਨੁਕਸਾਨ ਤਾਂ ਸਿੱਧੂ ਹੋਣਗੇ ਜ਼ਿੰਮੇਵਾਰ'
NEXT STORY