ਸਿਰਸਾ — ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਰਾਮ ਰਹੀਮ ਦੇ ਡੇਰੇ 'ਤੇ ਪੁਲਸ ਦਾ ਸ਼ਿਕੰਜਾ ਕਸਦਾ ਹੀ ਜਾ ਰਿਹਾ ਹੈ। ਪੁਲਸ ਨੇ ਡੇਰਾ ਸੱਚਾ ਸੌਦਾ ਦੇ ਆਈ.ਟੀ. ਵਿੰਗ ਦੇ ਹੈੱਡ ਵਿਨੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਫਰੀਦਾਬਾਦ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰੇ ਦੇ ਹੈੱਡ 'ਤੇ ਸਿਰਸਾ ਦੇ ਮਿਲਕ ਪਲਾਂਟ ਅਤੇ ਸ਼ਾਹਪੁਰ ਬੇਗੂ ਦੇ ਬਿਜਲੀਘਰ 'ਚ ਅੱਗ ਲਗਾਉਣ, ਸਰਕਾਰੀ ਕੰਮਕਾਜ 'ਚ ਰੁਕਾਵਟ ਅਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੈ।
ਪੁਲਸ ਨੇ ਵਿਨੀਤ ਤੋਂ ਡੇਰੇ ਸੰਬੰਧੀ ਕਈ ਜਾਣਕਾਰੀਆਂ ਨੂੰ ਹਾਲਸ ਕੀਤੀਆਂ ਹਨ। ਡੇਰੇ ਦੇ ਖੇਤ 'ਚ ਬਣੇ ਟਾਇਲਟ 'ਚੋਂ ਹਾਰਡ ਡਿਸਕ ਵੀ ਬਰਾਮਦ ਕੀਤੀ ਹੈ। ਇਸ ਬਾਰੇ ਵਿਨੀਤ ਦਾ ਕਹਿਣਾ ਹੈ ਕਿ 900 ਏਕੜ 'ਚ ਫੈਲੇ ਡੇਰਾ ਕੰਪਲੈਕਸ 'ਚ ਲੱਗੇ 5000 ਸੀਸੀਟੀਵੀ ਦਾ ਰਿਕਾਰਡ ਹਾਰਡ ਡਿਸਕ 'ਚ ਹੈ। ਇਸ 'ਚ ਸਭ ਤੋਂ ਜ਼ਿਆਦਾ ਕੈਮਰੇ ਬਾਬਾ ਦੇ 91 ਏਕੜ 'ਚ ਬਣੇ ਮਹਿਲ,ਹੋਟਲ,ਰਿਜ਼ਾਰਟ, ਸਤਸੰਗ ਭਵਨ ਦੇ ਹਨ। ਇਨ੍ਹਾਂ ਕੈਮਰਿਆਂ 'ਚ ਬਾਬਾ ਦੇ ਜੇਲ ਜਾਣ ਤੋਂ ਪਹਿਲਾਂ ਤੱਕ ਦੀ ਰਿਕਾਰਡਿੰਗ ਹੈ। ਉਸ ਤੋਂ ਬਾਅਦ ਰਿਕਾਰਡਿੰਗ ਬੰਦ ਕਰ ਦਿੱਤੀ ਗਈ ਸੀ ਅਤੇ ਰਿਕਾਰਡ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਪੁਲਸ ਇਸ ਹਾਰਡਡਿਸਕ ਤੋਂ ਸੀਸੀਟੀਵੀ ਦੀ ਰਿਕਾਰਡਿੰਗ ਦੇਖ ਕੇ ਕਈ ਜਾਣਕਾਰੀਆਂ ਪ੍ਰਾਪਤ ਕਰ ਸਕੇਗੀ। ਹੁਣ ਤੱਕ ਵੱਖ-ਵੱਖ ਥਾਣਿਆਂ 'ਚ ਰਾਮ ਰਹੀਮ ਦੇ ਖਿਲਾਫ 15 ਐਫ.ਆਈ.ਆਰ. ਦਰਜ ਹੋ ਚੁੱਕੀਆਂ ਹਨ ਅਤੇ 49 ਲੋਕ ਗ੍ਰਿਫਤਾਰ ਹੋ ਚੁੱਕੇ ਹਨ।
ਹਨੀਪ੍ਰੀਤ ਦੇ ਵੀ ਰਾਜਸਥਾਨ 'ਚ ਹੋਣ ਦੇ ਵੀ ਕਿਆਸ ਲਗਾਏ ਜਾ ਰਹੇ ਹਨ। ਖੁਫਿਆ ਏਜੰਸੀਆਂ ਦੇ ਮੁਤਾਬਕ ਰਾਜਸਥਾਨ ਰਾਮ ਰਹੀਮ ਦੀ ਜਨਮ ਭੂਮੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਖਾਸ ਵਿਅਕਤੀ ਦੇ ਨਾਲ ਲੁਕੀ ਹੋਈ ਹੈ। ਜ਼ਿਕਰਯੋਗ ਹੈ ਕਿ ਹਨੀਪ੍ਰੀਤ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਹੋ ਚੁੱਕਾ ਹੈ। ਹਰਿਆਣਾ ਪੁਲਸ ਉਸਨੂੰ ਦੇਸ਼ਧ੍ਰੋਹ ਦੇ ਦੋਸ਼ 'ਚ ਭਾਲ ਕਰ ਰਹੀ ਹੈ।
ਪਿਤਾ ਦੀ ਪਿਸਤੌਲ ਫੜ ਕੇ ਲੈ ਰਿਹਾ ਸੀ 'ਸੈਲਫੀ', ਅਚਾਨਕ ਚੱਲੀ ਗੋਲੀ ਨੇ ਪਾ ਦਿੱਤੀਆਂ ਪਰਿਵਾਰ 'ਚ ਭਾਜੜਾਂ
NEXT STORY