ਜਲੰਧਰ— ਸੈਲਫੀ ਦਾ ਕ੍ਰੇਜ਼ ਲੋਕਾਂ ਦੇ ਸਿਰ 'ਤੇ ਕੁਝ ਇਸ ਤਰ੍ਹਾਂ ਚੜ੍ਹਿਆ ਹੋਇਆ ਹੈ ਕਿ ਸੈਲਫੀ ਦੀ ਖਾਤਿਰ ਉਹ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰ ਰਹੇ ਹਨ। ਸੈਲਫੀ ਦੇ ਚੱਕਰ ਲੋਕ ਆਪਣੀ ਜਾਨ ਤੋਂ ਹੱਥ ਧੋਹ ਬੈਠਦੇ ਹਨ। ਅਜਿਹਾ ਹੀ ਕੁਝ ਮਾਮਲਾ ਜਲੰਧਰ ਦੇ ਗੁੱਜਾਪੀਰ ਰੋਡ 'ਤੇ ਸਥਿਤ ਨਿਊ ਗੋਬਿੰਦ ਨਗਰ 'ਚ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਨੌਜਵਾਨ ਪਿਤਾ ਦੀ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਸੈਲਫੀ ਲੈ ਰਿਹਾ ਸੀ ਕਿ ਅਚਾਨਕ ਉਸ ਕੋਲੋਂ ਗੋਲੀ ਚੱਲ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਪਿੱਠ 'ਚ ਫਸੀ ਗੋਲੀ ਕੱਢ ਦਿੱਤੀ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਸ ਨੂੰ ਮੰਗਲਵਾਰ ਦੀ ਸ਼ਾਮ ਲੜਕੇ ਨੇ ਆਪਣੇ ਬਿਆਨ 'ਚ ਦੱਸਿਆ ਕਿ 10 ਸਤੰਬਰ ਦੀ ਰਾਤ ਜਦੋਂ ਘਰ 'ਚ ਕੋਈ ਨਹੀਂ ਸੀ ਤਾਂ ਉਸ ਨੇ ਪਿਤਾ ਦੀ 32 ਬੋਰ ਰਿਵਾਲਵਰ ਨਾਲ ਸੈਲਫੀ ਖਿੱਚ ਕੇ ਫੇਸਬੁੱਕ 'ਤੇ ਅਪਲੋਡ ਕਰਨੀ ਚਾਹੀ। ਉਹ ਅਲਮਾਰੀ 'ਚ ਰੱਖੀ ਪਿਸਤੌਲ ਕੱਢ ਕੇ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਆਪਣੇ ਫੋਨ ਨਾਲ ਸੈਲਫੀ ਖਿੱਚਣ ਲੱਗਾ। ਉਸ ਨੂੰ ਨਹੀਂ ਪਤਾ ਸੀ ਕਿ ਪਿਸਤੌਲ ਗੋਲੀਆਂ ਨਾਲ ਭਰੀ ਹੈ। ਅਚਾਨਕ ਟ੍ਰਿਗਰ ਦੱਬਣ ਦੇ ਨਾਲ ਗੋਲੀ ਚੱਲ ਗਈ, ਜੋ ਉਸ ਦੀ ਪਿੱਠ 'ਚ ਲੱਗ ਗਈ। ਇਸ ਤੋਂ ਬਾਅਦ ਕੀ ਹੋਇਆ, ਉਸ ਨੂੰ ਕੁਝ ਵੀ ਯਾਦ ਨਹੀਂ ਹੈ। ਉਥੇ ਹੀ ਡਾਕਟਰਾਂ ਵੱਲੋਂ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਿਖਲਾਈ ਲੈਣ ਵਾਲੇ 80 ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ
NEXT STORY