ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਜ. ਬ.)- ਚੀਨ ’ਚ ਹੋ ਰਹੀਆਂ ਏਸ਼ੀਆਈ ਖੇਡਾਂ ਲਈ ਬੀਤੇ ਦਿਨੀ ਭਾਰਤ ਦੀ ਖੇਡ ਸੰਸਥਾ ਸਪੋਰਟਸ ਐਥਾਰਟੀਜ਼ ਆਫ਼ ਇੰਡੀਆਂ ਵੱਲੋਂ ਖਿਡਾਰੀਆਂ ਦੀ ਚੋਣ ਕੀਤੀ ਗਈ, ਜਿਸ ’ਚ ਬਾਸਕਟਬਾਲ ਟੀਮ ਲਈ ਚੁਣੇ ਗਏ ਚੋਣਵੇ ਖਿਡਾਰੀਆਂ ’ਚ ਪੰਜਾਬ ਦੇ ਖਿਡਾਰੀ ਪ੍ਰਿੰਸਪਾਲ ਸਿੰਘ ਦਾ ਨਾਮ ਵੀ ਸ਼ਾਮਲ ਹੈ। 6 ਫੁੱਟ 10 ਇੰਚ ਹਾਈਟ ਵਾਲਾ ਨੌਜਵਾਨ ਪ੍ਰਿੰਸਪਾਲ ਸਿੰਘ ਸਰਹੱਦੀ ਪਿੰਡ ਕਾਦੀਆਂ ਗੁੱਜਰਾਂ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਤੇ ਜੋ ਇਕ ਸਥਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪ੍ਰਿੰਸਪਾਲ ਇਸ ਤੋਂ ਪਹਿਲਾ ਵੀ ਵੱਖ-ਵੱਖ ਦੇਸ਼ਾਂ ’ਚ ਹੋਈਆਂ ਖੇਡਾਂ ਦੌਰਾਨ ਭਾਗ ਲੈ ਕੇ ਜਿੱਤ ਪ੍ਰਾਪਤ ਕਰ ਚੁੱਕਾ ਹੈ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਪਰਿਵਾਰ ਦਾ ਬੁੱਝਿਆ ਇਕਲੌਤਾ ਚਿਰਾਗ
ਪ੍ਰਿੰਸਪਾਲ ਦੇ ਪਿਤਾ ਗੁਰਮੇਜ ਸਿੰਘ ਕਾਦੀਆ ਗੁੱਜਰਾਂ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਇਸ ਤੋਂ ਪਹਿਲਾ ਐੱਨ. ਬੀ. ਏ. ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਵਾਲਾ ਪ੍ਰਿੰਸਪਾਲ ਸਿੰਘ ਪਹਿਲਾ ਭਾਰਤੀ ਖਿਡਾਰੀ ਹੈ, ਜਿਸ ਦੀ ਟੀਮ ਨੇ ਅਗਸਤ 2021 ’ਚ ਯੂ. ਐੱਸ. ਏ. ’ਚ ਹੋਈਆਂ ਬਾਸਕਟਵਾਲ ਖੇਡਾਂ ਦੌਰਾਨ ਐੱਨ. ਬੀ. ਏ. ਖਿਤਾਬ ਜਿੱਤ ਕੇ ਪੰਜਾਬ ਹੀ ਨਹੀਂ ਸਗੋਂ ਭਾਰਤ ਦਾ ਨਾਮ ਵੀ ਰੌਸ਼ਨ ਕੀਤਾ ਸੀ। 23 ਸਾਲ ਦੀ ਉਮਰ ’ਚ ਵੱਡੀਆਂ ਪੁਲਾਘਾਂ ਪੁੱਟਣ ਵਾਲੇ ਨੌਜਵਾਨ ਪ੍ਰਿੰਸਪਾਲ ਸਿੰਘ 2022 ’ਚ ਐੱਨ. ਬੀ. ਏ. ਜੀ ਲੀਗ ਵੱਲੋਂ ਦੂਸਰੀ ਵਾਰ ਚੁਣੇ ਗਏ ਸਨ।
ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਨਿਯੁਕਤੀ ਪੱਤਰ ਵੇਖ ਨੌਜਵਾਨ ਨੂੰ ਚੜ੍ਹਿਆ ਚਾਅ, ਸੱਚਾਈ ਸਾਹਮਣੇ ਆਉਣ 'ਤੇ ਉੱਡੇ ਹੋਸ਼
ਪ੍ਰਿੰਸਪਾਲ ਸਿੰਘ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਸਮਰਲੀਗ ਯੂ. ਐੱਸ. ਏ. ਵੱਲੋਂ ਆਪਣੇ ਚੋਟੀ ਦੇ ਖਿਡਾਰੀਆਂ ਵਜੋਂ ਚੁਣਿਆ ਗਿਆ ਸੀ, ਜੋ ਇਕਲੋਤੇ ਭਾਰਤੀ ਖਿਡਾਰੀ ਸਨ। ਪ੍ਰਿੰਸਪਾਲ ਐੱਨ. ਬੀ. ਏ. ਚੈਪੀਅਨਸ਼ਿਪ ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ। ਪ੍ਰਿੰਸਪਾਲ ਦੇ ਪਿਤਾ ਗੁਰਮੇਜ ਸਿੰਘ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਪ੍ਰਿੰਸਪਾਲ ਹੁਣ ਚੀਨ ’ਚ ਹੋ ਰਹੀਆਂ ਏਸ਼ੀਆਈ ਖੇਡਾਂ ’ਚ ਵੀ ਵੱਡੀ ਜਿੱਤ ਪ੍ਰਾਪਤ ਕਰ ਕੇ ਦੁਨੀਆਂ ’ਚ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕਰੇਗਾ।
ਇਹ ਵੀ ਪੜ੍ਹੋ- ਖੇਡ ਮੈਦਾਨ 'ਚ ਗਿਆ ਸੀ ਨੌਜਵਾਨ, ਸੋਸ਼ਲ ਮੀਡੀਆ 'ਤੇ ਵਾਪਰੀ ਅਣਹੋਣੀ ਦੀ ਖ਼ਬਰ ਵੇਖ ਘਰ ਵਿਛ ਗਏ ਸੱਥਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੇਨਾਂ ਦੀ ਆਵਾਜਾਈ ਸ਼ੁਰੂ, ਯਾਤਰੀਆਂ ਅਤੇ ਵਪਾਰੀਆਂ ਨੂੰ ਮਿਲੀ ਰਾਹਤ
NEXT STORY