ਸਿਰਸਾ/ਚੰਡੀਗੜ੍ਹ— ਸਿਰਸਾ 'ਚ ਸਥਿਤ ਡੇਰਾ ਸੱਚਾ ਸੌਦਾ ਹੈੱਡਕੁਆਰਟਰ 'ਚ ਸਰਚ ਆਪਰੇਸ਼ਨ ਲਈ ਪੰਜਾਬ ਹਰਿਆਣਾ ਹਾਈਕੋਰਟ ਨੇ ਮਨਜ਼ੂਰੀ ਦੇ ਦਿੱਤੀ ਹੈ। ਹਾਈਕੋਰਟ ਦੀ ਨਿਗਰਾਨੀ 'ਚ ਡੇਰੇ ਦੀ ਜਾਂਚ ਕੀਤੀ ਜਾਵੇਗੀ। ਹਾਈਕੋਰਟ ਨੇ ਡੇਰੇ ਦੀ ਜਾਂਚ ਲਈ ਏ. ਕੇ. ਪਵਾਰ ਨੂੰ ਨਿਯੁਕਤ ਨੂੰ ਕੀਤਾ ਹੈ। ਉਥੇ ਹੀ ਹਾਈਕੋਰਟ ਨੇ ਡੇਰੇ ਦੀ ਜਾਂਚ ਵੀਡੀਓਗ੍ਰਾਫੀ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਡੇਰੇ ਨੂੰ ਲੈ ਕੇ ਆਏ ਦਿਨ ਨਵੇਂ-ਨਵੇਂ ਖੁਲਾਸੇ ਹੋ ਰਹੇ ਸਨ ਪਰ ਸਰਕਾਰ ਡੇਰੇ ਦੇ ਸਰਚ ਆਪਰੇਸ਼ਨ ਲਈ ਹਾਈਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਸੀ ਹੁਣ ਡੇਰੇ ਦੇ ਸਰਚ ਆਪਰੇਸ਼ਨ ਨਾਲ ਰਾਮ ਰਹੀਮ ਦੇ ਕਈ ਰਾਜ਼ ਖੁੱਲ੍ਹ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸ ਸਮੇਂ ਸਿਰਸਾ 'ਚ ਪੁਲਸ, ਪੈਰਾ ਮਿਲਟਰੀ ਫੋਰਸ ਅਤੇ ਆਰਮੀ ਦੀਆਂ 25 ਕੰਪਨੀਆਂ ਤਾਇਨਾਤ ਹਨ। ਇਨ੍ਹਾਂ 'ਚ ਆਰਮੀ ਦੀਆਂ 2 ਕੰਪਨੀਆਂ ਸ਼ਾਮਲ ਹਨ। ਹਾਲਾਂਕਿ 10 ਕੰਪਨੀਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਖੰਡ ਪੱਧਰ 'ਤੇ ਭੇਜ ਦਿੱਤਾ ਗਿਆ ਸੀ, ਉਥੇ ਹੁਣ ਇਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਫਿਲਹਾਲ ਡੇਰਾ ਖੇਤਰ ਅਤੇ ਸ਼ਹਿਰ ਦੀ ਸੁਰੱਖਿਆ ਲਈ 3000 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਬੰਬ ਰੋਕੂ ਦਸਤੇ ਦੇ 12 ਜਵਾਨਾਂ ਤੋਂ ਇਲਾਵਾ 1000 ਜਵਾਨ ਤਾਇਨਾਤ ਹਨ। ਇਸ ਤੋਂ ਇਲਾਵਾ ਪੁਲਸ ਨੇ 15 ਲੋਹਰਾਂ ਨੂੰ ਵੀ ਹਾਇਰ ਕੀਤਾ ਹੈ ਜੋ ਤਾਲੇ ਤੋੜਨ ਦੀ ਲੋੜ 'ਚ ਹਰ ਸਮੇਂ ਤਿਆਰ ਰਹਿਣਗੇ। ਸਿਰਸਾ ਦੇ ਡੀ.ਸੀ. ਪ੍ਰਭਜੋਤ ਸਿੰਘ ਅਤੇ ਹਿਸਾਰ ਰੇਂਜ ਦੇ ਹਰਿਆਣਾ ਪੁਲਸ ਆਈ. ਜੀ. ਅਮਿਤਾਭ ਢਿੱਲੋਂ ਤੋਂ ਇਲਾਵਾ ਕਈ ਵੱਡੇ ਅਧਿਕਾਰੀ ਹਾਲਾਤ 'ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।
ਬਲੈਰੋ ਗੱਡੀ 'ਚ 1 ਕਿਲੋ ਅਫੀਮ ਤੇ 92 ਹਜ਼ਾਰ ਨਕਦੀ ਸਣੇ ਇਕ ਔਰਤ ਸਮੇਤ ਦੋ ਵਿਅਕਤੀ ਕਾਬੂ
NEXT STORY