ਜਲੰਧਰ, (ਪ੍ਰੀਤ)- ਥਾਈਲੈਂਡ ਤੋਂ ਪਰਤ ਕੇ ਹੈਰੋਇਨ ਸਮੱਗਲਿੰਗ ਦਾ ਧੰਦਾ ਕਰ ਰਹੇ ਨੌਜਵਾਨ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਕੋਲੋਂ ਪੁਲਸ ਨੇ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਸ. ਹਰਿੰਦਰ ਸਿੰਘ ਗਿੱਲ ਨੇ ਪੁਲਸ ਟੀਮ ਦੇ ਨਾਲ ਨਾਕਾਬੰਦੀ ਦੌਰਾਨ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਹਰਚਰਨ ਸਿੰਘ ਵਾਸੀ ਗੁਰੂ ਕੀ ਵਡਾਲੀ, ਛੇਹਰਟਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਕੇ 35 ਗ੍ਰਾਮ ਹੈਰੋਇਨ ਤੇ ਉਸ ਦੇ ਸਾਥੀ ਮਨਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪੱਧਰੀ ਥਾਣਾ ਲੋਪੋਕੇ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਕੇ 35 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਮਨੀ ਥਾਈਲੈਂਡ ਗਿਆ ਹੋਇਆ ਸੀ ਤੇ 20 ਦਿਨ ਪਹਿਲਾਂ ਹੀ ਥਾਈਲੈਂਡ ਤੋਂ ਵਾਪਸ ਆ ਕੇ ਹੈਰੋਇਨ ਸਮੱਗਲਿੰਗ ਕਰਨ ਲੱਗਾ ਸੀ। ਦੋਵਾਂ ਦੇ ਖਿਲਾਫ ਥਾਣਾ ਕਰਤਾਰਪੁਰ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਫਿਲਮੀ ਸਟਾਈਲ 'ਚ ਗੈਂਗਸਟਰ ਦੀਪਾ ਦੀ ਹੱਤਿਆ ਕਰਨ ਵਾਲਾ ਰਾਜਾ ਤੇ ਸਾਥੀ ਗ੍ਰਿਫਤਾਰ
NEXT STORY