ਨਾਭਾ (ਪੁਰੀ /ਭੂਪਾ) : ਵਿਧਾਨ ਸਭਾ ਹਲਕਾ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਧਾਨ ਸਭਾ ’ਚ ਬੋਲਦਿਆ ਰਾਜਸਥਾਨ ਤੋਂ ਇੰਡਸਟਰੀ ਦਾ ਹੱਬ ਕਹੇ ਜਾਂਦੇ ਮੰਡੀ ਗੋਬਿੰਦਗੜ ਸ਼ਹਿਰ ਤੱਕ ਵਾਇਆ ਨਾਭਾ ਇੱਕ ਫੋਰ ਲੇਨ ਬਾਈਪਾਸ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ । ਵਿਧਾਇਕ ਦੇਵ ਮਾਨ ਨੇ ਕਿਹਾ ਕਿ ਨਾਭਾ ਸ਼ਹਿਰ ਲਈ ਬਾਈ ਪਾਸ ਦੀ ਮੰਗ ਹੁਣ ਤੱਕ ਨਾਭੇ ਦੇ ਕਿਸੇ ਵੀ ਐੱਮ. ਐੱਲ. ਏ. ਨੇ ਕਦੇ ਨਹੀਂ ਉਠਾਈ ਸਗੋਂ ਅਕਾਲੀਆਂ ਅਤੇ ਕਾਂਗਰਸੀਆਂ ਨੇ ਸਿਰਫ਼ ਤੇ ਸਿਰਫ਼ ਆਪਣੀਆਂ ਜੇਬਾ ਭਰਨ ਵੱਲ ਹੀ ਧਿਆਨ ਦਿੱਤਾ ਹੈ । ਉਨ੍ਹਾਂ ਵਿਧਾਨ ਸਭਾ ’ਚ ਬੋਲਦਿਆ ਕਿਹਾ ਕਿ ਮੰਡੀ ਗੋਬਿੰਦਗੜ ਪੰਜਾਬ ਦਾ ਸਭ ਤੋਂ ਵੱਡਾ ਇੰਡਸਟਰੀ ਹੱਬ ਹੈ, ਜਿਥੇ ਰਾਜਸਥਾਨ ਦੇ ਰਸਤੇ ਤੋਂ ਵਾਇਆ ਨਾਭਾ ਵੱਡੀ ਗਿਣਤੀ ਵਿੱਚ ਟਰੱਕ ਸਮੱਗਰੀ ਲੈ ਕੇ ਜਾਂਦੇ ਹਨ। ਅਜਿਹੇ ’ਚ ਸਿੰਗਲ ਲੇਨ ਹੋਣ ਕਰਕੇ ਨਾ ਸਿਰਫ਼ ਹਾਦਸੇ ਹੁੰਦੇ ਹਨ ਸਗੋਂ ਆਮ ਲੋਕਾਂ ਨੂੰ ਭਾਰੀ ਟ੍ਰੈਫਿਕ ਕਰਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਵਿਧਾਇਕ ਦੇਵਮਾਨ ਨੇ ਕਿਹਾ ਕਿ ਜੇਕਰ ਰਾਜਸਥਾਨ ਤੋਂ ਮੰਡੀ ਗੋਬਿੰਦਗੜ ਤੱਕ ਵਾਇਆ ਨਾਭਾ ਫੋਰ ਲੇਨ ਬਣ ਜਾਂਦੀ ਹੈ ਤਾਂ ਲੋਕਾਂ ਨੂੰ ਜਿਥੇ ਇਸਦਾ ਫਾਇਦਾ ਹੋਵੇਗਾ, ਉਥੇ ਨਾਲ ਹੀ ਟ੍ਰੈਫਿਕ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ।
ਇਹ ਵੀ ਪੜ੍ਹੋ : ਭਦੌੜ ’ਚ ਕਰੋੜਾਂ ਦੀ ਲਾਗਤ ਬਣਨ ਜਾ ਰਿਹਾ ਪਨਸੀਡ ਦਾ ਵੱਡਾ ਪ੍ਰਾਜੈਕਟ : ਵਿਧਾਇਕ ਉੱਗੋਕੇ
ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਮਿਲੀ ਧਮਕੀ ਦੇ ਸਵਾਲ ’ਤੇ ਬੋਲਦਿਆਂ ਵਿਧਾਇਕ ਦੇਵ ਮਾਨ ਨੇ ਆਖਿਆ ਕਿ ਜੇਕਰ ਚੰਗੇ ਕੰਮ ਕਰੋਗੇ ਤਾਂ ਕੋਈ ਕੁਝ ਨਹੀਂ ਆਖੇਗਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਿਧਾਨ ਸਭਾ ਹਲਕੇ ’ਚ ਸਾਈਕਲ ’ਤੇ ਕਈ ਵਾਰ ਇਕੱਲੇ ਹੀ ਨਿਕਲ ਜਾਂਦਾ ਹਾਂ , ਮੈਨੂੰ ਤਾਂ ਕਦੇ ਕਿਸੇ ਨੇ ਕੁਝ ਨਹੀਂ ਆਖਿਆ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਦੂਜੇ ਬਜਟ ਨੂੰ ਆਮ ਲੋਕਾਂ ਦਾ ਬਜਟ ਦੱਸਦਿਆ ਵਿਧਾਇਕ ਦੇਵਮਾਨ ਨੇ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੇਸ਼ ਕੀਤੇ ਗਏ ਬਜਟ ’ਚ ਸਿੱਖਿਆ , ਸਿਹਤ ਅਤੇ ਖੇਤੀ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ ਜੋ ਕਿ ਪੰਜਾਬ ਵਾਸੀਆਂ ਦੇ ਫਾਇਦੇ ਵਾਸਤੇ ਹੈ।
ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ ’ਤੇ ਵੱਡੀ ਕਾਰਵਾਈ : ਰੂਪਨਗਰ ਜ਼ਿਲ੍ਹੇ ’ਚ 4 ਪੋਕਲੇਨ ਮਸ਼ੀਨਾਂ ਤੇ ਟਿੱਪਰ ਜ਼ਬਤ ਕੀਤੇ : ਮੀਤ ਹੇਅਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਟੈੱਟ ਪੇਪਰ ਮਾਮਲੇ ’ਚ CM ਮਾਨ ਦੇ ਹੁਕਮਾਂ ਤੋਂ ਬਾਅਦ ਵੱਡੀ ਕਾਰਵਾਈ
NEXT STORY