ਫਿਲੌਰ (ਭਾਖੜੀ)-ਫਿਰੌਤੀ ਨਾ ਮਿਲਣ ਕਾਰਨ ਨਕੋਦਰ ਦੇ ਕੱਪੜਾ ਵਪਾਰੀ ਅਤੇ ਉਸ ਦੇ ਗੰਨਮੈਨ ਦੀ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ’ਚ ਪੰਜਾਬ ਸਰਕਾਰ ਦੀ ਕਾਫ਼ੀ ਆਲੋਚਨਾ ਹੋਈ ਸੀ। ਇਹ ਮਾਮਲਾ ਪੁਲਸ ਲਈ ਚੁਣੌਤੀ ਬਣ ਗਿਆ ਸੀ। ਫਿਲੌਰ ਪੁਲਸ ਦੇ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਸਖ਼ਤ ਮਿਹਨਤ ਕਰਕੇ ਬੀਤੇ ਦਿਨੀਂ 3 ਸੁਪਾਰੀ ਕਿਲਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਕੀ ਬਚੇ ਉਨ੍ਹਾਂ ਦੇ 2 ਸਾਥੀ ਸਤਪਾਲ ਸਾਜਨ ਅਤੇ ਠਾਕੁਰ ਜੋ ਫਰਾਰ ਚੱਲ ਰਹੇ ਸਨ, ਨੂੰ ਵੀ ਬੁੱਧਵਾਰ ਕਾਬੂ ਕਰ ਲਿਆ ਹੈ। ਜਿਸ ਨੂੰ ਲੈ ਕੇ ਅੱਜ ਚੰਡੀਗੜ੍ਹ ’ਚ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ. ਜੀ. ਪੀ. ਗੌਰਵ ਯਾਦਵ ਨੇ ਜਲੰਧਰ ਦਿਹਾਤੀ ਪੁਲਸ ਦੀ ਪਿੱਠ ਥਾਪੜੀ ਹੈ।
ਆਈ. ਜੀ. ਜ਼ੋਨਲ, ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਮੇਤ 6 ਨੂੰ ਡੀ. ਜੀ. ਪੀ. ਨੇ ਡਿਸਕ ਮੈਡਲ ਨਾਲ ਕੀਤਾ ਸਨਮਾਨਤ
ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਗੈਂਗਸਟਰਾਂ ਨੂੰ ਸਖਤੀ ਨਾਲ ਨੱਥ ਪਾਉਣ ’ਤੇ ਆਈ. ਜੀ. ਜ਼ੋਨਲ ਜਲੰਧਰ ਰੇਂਜ ਗੁਰਸ਼ਰਨ ਸਿੰਘ ਸੰਧੂ, ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਵਰਣਦੀਪ ਸਿੰਘ, ਐੱਸ. ਪੀ. ਡੀ. ਜਲੰਧਰ ਸਰਬਜੀਤ ਬਾਹੀਆ, ਥਾਣਾ ਮੁਖੀ ਫਿਲੌਰ ਇੰਸਪੈਕਟਰ ਸੁਰਿੰਦਰ ਕੁਮਾਰ, ਸੀ. ਆਈ. ਏ. ਇੰਚਾਰਜ ਇੰਸ. ਸੁਖਜੀਤ ਸਿੰਘ, ਸਿਪਾਹੀ ਮਨਦੀਪ ਸਿੰਘ, ਸਿਪਾਹੀ ਪਰਮਜੀਤ ਸਿੰਘ, ਸਿਪਾਹੀ ਸੰਦੀਪ ਸਿੰਘ, ਸਿਪਾਹੀ ਅੰਮ੍ਰਿਤਪਾਲ ਸਿੰਘ ਨੂੰ ਡੀ. ਜੀ. ਪੀ. ਡਿਸਕ ਮੈਡਲ ਨਾਲ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਵਾਇਆ ਇਕ ਹੋਰ ਟੋਲ ਪਲਾਜ਼ਾ, ਮਿਲੇਗੀ ਲੋਕਾਂ ਨੂੰ ਵੱਡੀ ਰਾਹਤ
ਗੈਂਗਸਟਰਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੇ 2 ਸਿਪਾਹੀਆਂ ਨੂੰ ਬਣਾਇਆ ਥਾਣੇਦਾਰ
ਚੰਡੀਗੜ੍ਹ ’ਚ ਆਪਣੇ ਦਫ਼ਤਰ ਵਿਚ ਡੀ. ਜੀ. ਪੀ. ਗੌਰਵ ਯਾਦਵ ਨੇ ਜਲੰਧਰ ਦਿਹਾਤੀ ਪੁਲਸ ਖ਼ਾਸ ਤੌਰ ’ਤੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਦੀ ਪਿੱਠ ਥਾਪੜਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਬਣਾਈ ਗਈ ਜਲੰਧਰ ਦਿਹਾਤੀ ਪੁਲਸ ਦੀ ਟੀਮ ਲਗਾਤਾਰ ਗੈਂਗਸਟਰਾਂ ਦਾ ਮੁਕਾਬਲਾ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਰਹੀ ਹੈ। ਪਿਛਲੇ ਇਕ ਮਹੀਨੇ ’ਚ ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਟੀਮ ’ਚ ਤਾਇਨਾਤ ਸੀ. ਟੂ. ਪਾਸ 2 ਸਿਪਾਹੀ ਮਨਦੀਪ ਸਿੰਘ ਅਤੇ ਪਰਮਜੀਤ ਸਿੰਘ ਨੇ ਜਿਸ ਤਰ੍ਹਾਂ ਗੈਂਗਸਟਰਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ, ਉਹ ਸ਼ਲਾਘਾਯੋਗ ਹੈ।
ਯਾਦ ਰਹੇ ਕਿ ਮੋਗਾ ’ਚ ਇੰਟਰਨੈਸ਼ਨਲ ਨਸ਼ਾ ਸਮੱਗਲਰ ਗਗਨਦੀਪ ਨੂੰ ਗ੍ਰਿਫਤਾਰ ਕਰਦੇ ਸਮੇਂ ਉਸ ਨੇ ਪੁਲਸ ਪਾਰਟੀ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਅਤੇ ਜਿਸ ਦਾ ਮੁਕਾਬਲਾ ਕਰਦੇ ਸਮੇਂ ਸਿਪਾਹੀ ਮਨਦੀਪ ਸਿੰਘ ਨੇ ਜ਼ਖਮੀ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਸੀ ਅਤੇ ਦੂਜੇ ਸਿਪਾਹੀ ਪਰਮਜੀਤ ਸਿੰਘ ਨੇ ਵੀ ਬਹਾਦਰੀ ਨਾਲ ਗੈਂਗਸਟਰਾਂ ਦਾ ਮੁਕਾਬਲਾ ਕੀਤਾ ਸੀ। ਦੋਵਾਂ ਨੂੰ ਡੀ. ਜੀ. ਪੀ. ਗੌਰਵ ਯਾਦਵ ਨੇ ਤਰੱਕੀ ਦਿੰਦੇ ਹੋਏ ਉਨ੍ਹਾਂ ਦੇ ਮੋਢਿਆਂ ’ਤੇ ਸਟਾਰ ਲਗਾ ਕੇ ਥਾਣੇਦਾਰ ਬਣਾ ਦਿੱਤਾ। ਯਾਦਵ ਨੇ ਕਿਹਾ ਕਿ ਵਿਭਾਗ ’ਚ ਚੰਗਾ ਕੰਮ ਕਰਨ ਵਾਲੇ ਪੁਲਸ ਮੁਲਾਜ਼ਮ ਦਾ ਇਸੇ ਤਰ੍ਹਾਂ ਖ਼ਾਸ ਤੌਰ ’ਤੇ ਸਨਮਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਜਲੰਧਰ ਸਣੇ 7 ਜ਼ਿਲ੍ਹਿਆਂ 'ਚ 2 ਦਿਨ ਲੱਗਣਗੇ ਮੇਲੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੰਜਾਬ ਭਾਜਪਾ ਦੀ ਚੋਣ ਕਮੇਟੀ 'ਚ ਕੈਪਟਨ-ਜਾਖੜ ਸਣੇ ਇਨ੍ਹਾਂ ਆਗੂਆਂ ਨੂੰ ਮਿਲੀ ਵਿਸ਼ੇਸ਼ ਥਾਂ
NEXT STORY