ਚੰਡੀਗੜ੍ਹ : ਪੰਜਾਬ 'ਚ ਖੌਫ ਦਾ ਦੂਜਾ ਨਾਂ ਬਣ ਚੁੱਕੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆਂ ਦੇ ਐਨਕਾਊਂਟਰ ਤੋਂ ਬਾਅਦ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਵਲੋਂ ਇੱਥੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਡੀ. ਜੀ. ਪੀ. ਨੇ ਦੱਸਿਆ ਕਿ ਉਨ੍ਹਾਂ ਨੇ ਗੈਂਗਸਟਰਾਂ ਨੂੰ ਫੜ੍ਹਨ ਲਈ 24 ਜਨਵਰੀ ਤੋਂ ਹੀ ਇਕ ਆਪਰੇਸ਼ਨ ਚਲਾਇਆ ਹੋਇਆ ਸੀ, ਜਿਸ ਦੌਰਾਨ 5 ਜ਼ਿਲਿਆਂ 'ਚ ਵੱਖੋ-ਵੱਖ ਟੀਮਾਂ ਭੇਜੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੂੰ ਖਾਸ ਸੂਚਨਾ ਮਿਲ ਰਹੀ ਸੀ ਕਿ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦੀ ਅਬੋਹਰ 'ਚ ਰਾਤ ਦੇ ਸਮੇਂ ਹੀ ਜ਼ਿਆਦਾ ਮੂਵਮੈਂਟ ਹੁੰਦੀ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਖਾਸ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਗੈਂਗਸਟਰਾਂ ਨੂੰ ਘੇਰਾ ਪਾ ਲਿਆ ਸੀ, ਜਿਸ ਦੌਰਾਨ ਇਹ ਐਨਕਾਊਂਟਰ ਹੋਇਆ।
ਕੰਧ ਟੱਪਦਿਆਂ ਵਿੱਕੀ ਗੌਂਡਰ ਹੋਇਆ ਢੇਰ
ਪ੍ਰੈਸ ਕਾਨਫਰੰਸ ਦੌਰਾਨ ਏ. ਆਈ. ਜੀ. ਗੁਰਮੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਹਿੰਦੂਮਲਕੋਟ ਇਲਾਕੇ ਵਿਚ ਪੈਂਦੀ ਢਾਣੀ ਲਖਵਿੰਦਰ ਸਿੰਘ ਦੇ 2 ਘਰਾਂ 'ਚ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦੇ ਲੁਕੇ ਹੋਣ ਦੀ ਸੂਹ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੇ 5 ਟੀਮਾਂ ਬਣਾ ਕੇ ਦੋਹਾਂ ਘਰਾਂ ਨੂੰ ਪੂਰੀ ਤਰ੍ਹਾਂ ਘੇਰ ਲਿਆ। ਜਦੋਂ ਪੁਲਸ ਨੇ ਫਾਇਰ ਕੀਤੀ ਤਾਂ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆਂ ਇਕਦਮ ਬਾਹਰ ਨਿਕਲੇ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਪ੍ਰੇਮਾ ਲਾਹੌਰੀਆਂ ਨੇ ਕੰਧ ਟੱਪੀ ਪਰ ਇਸ ਦੌਰਾਨ ਉਸ ਦੇ ਗੋਲੀਆਂ ਵੱਜ ਗਈਆਂ ਅਤੇ ਉਹ ਕੰਧ ਦੇ ਦੂਜੇ ਪਾਸੇ ਡਿਗ ਗਿਆ। ਫਿਰ ਵਿੱਕੀ ਗੌਂਡਰ ਵੀ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਪੁਲਸ ਦੀਆਂ ਗੋਲੀਆਂ ਤੋਂ ਬਚ ਨਹੀਂ ਸਕਿਆ ਅਤੇ ਉੱਥੇ ਹੀ ਢੇਰ ਹੋ ਗਿਆ। ਉਨ੍ਹਾਂ ਦਾ ਤੀਜਾ ਸਾਥੀ ਉਨ੍ਹਾਂ ਨੂੰ ਕਵਰਿੰਗ ਫਾਇਰ ਦੇ ਰਿਹਾ ਸੀ ਪਰ ਪੁਲਸ ਦੀਆਂ ਗੋਲੀਆਂ ਦੌਰਾਨ ਉਹ ਵੀ ਜ਼ਖਮੀ ਹੋ ਗਿਆ। ਏ. ਆਈ. ਜੀ. ਗੁਰਮੀਤ ਨੇ ਦੱਸਿਆ ਕਿ ਕਵਰਿੰਗ ਫਾਇਰ ਦੇਣ ਵਾਲਾ ਵਿਅਕਤੀ ਅਚਾਨਕ ਬਾਹਰ ਨਿਕਲਿਆ, ਜਿਸ ਕਾਰਨ ਉਨ੍ਹਾਂ ਦੇ 2 ਪੁਲਸ ਜਵਾਨ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਅਤੇ ਉਹ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਰਾਜਸਥਾਨ ਪੁਲਸ ਨੂੰ ਸੂਚਨਾ ਦਿੱਤੀ ਗਈ। ਗੈਂਗਸਟਰਾਂ 'ਤੇ ਨੱਥ ਪਾਉਣ ਵਾਲੇ ਡੀ. ਜੀ. ਪੀ. ਨੇ ਕਿਹਾ ਕਿ ਗੈਂਗਸਟਰਾਂ 'ਤੇ ਨੱਥ ਪਾਉਣ ਲਈ ਪੁਲਸ ਵਲੋਂ ਲਗਾਤਾਰ ਆਪਰੇਸ਼ਨ ਚਲਾਏ ਜਾ ਰਹੇ ਹਨ।
ਰਾਜਸਥਾਨ ਪੁਲਸ ਦੀ ਜਾਣਕਾਰੀ ਤੋਂ ਬਿਨਾਂ ਹੀ ਪੰਜਾਬ ਪੁਲਸ ਨੇ ਕੀਤਾ ਗੌਂਡਰ ਦਾ ਐਨਕਾਊਂਟਰ
NEXT STORY