ਪਠਾਨਕੋਟ (ਸ਼ਾਰਦਾ) - ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ ’ਤੇ ਪੈਂਦੇ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਜੰਗਲਾਂ ’ਚ ਟਰੱਕ ਚਾਲਕ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਹੋਰ ਸਾਥੀਆਂ ਅਤੇ ਮਾਮਲੇ ਦੀ ਜਾਂਚ ਕਰ ਰਹੇ ਧਾਰਕਲਾਂ ਪੁਲਸ ਦੇ ਅਫ਼ਸਰ ਲੇਖਰਾਜ ਨੇ ਦੱਸਿਆ ਕਿ ਮ੍ਰਿਤਕ ਰਾਕੇਸ਼ ਕੁਮਾਰ (25) ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਟਿਕਰੀ ਨੈਨੀਖੱਡ (ਹਿਮਾਚਲ ਪ੍ਰਦੇਸ਼) ਦਾ ਰਹਿਣ ਵਾਲਾ ਸੀ।
ਪੜ੍ਹੋ ਇਹ ਵੀ ਖਬਰ - Big Breaking : ਪਾਕਿਸਤਾਨ ਤੋਂ ਆਏ 303 ਸਿੱਖ ਸ਼ਰਧਾਲੂਆਂ ’ਚੋਂ 100 ਕੋਰੋਨਾ ਪਾਜ਼ੇਟਿਵ (ਵੀਡੀਓ)
ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਨੇ ਮੰਗਲਵਾਰ ਨੂੰ ਹਰਿਆਲ ਚੱਕੀ ਸਥਿਤ ਕ੍ਰੈਸ਼ਰਾਂ ਤੋਂ ਰੇਤ ਭਰ ਕੇ ਨੈਨੀਖੱਡ ਵੱਲ ਜਾਣਾ ਸੀ ਪਰ ਉਹ ਉਕਤ ਸਥਾਨ (ਨੈਨੀਖੱਡ) ’ਤੇ ਨਹੀਂ ਪੁੱਜਿਆ, ਜਿਸ ਦੇ ਟਰੱਕ ਮਾਲਕ ਨੇ ਉਸਦੀ ਤਲਾਸ਼ ਸ਼ੁਰੂ ਕੀਤੀ।ਉਸਦੇ ਫੋਨ ਦੀ ਲੋਕੇਸ਼ਨ ਕੱਢਵਾਈ ਤਾਂ ਉਹ ਧਾਰਕਲਾਂ ਦੇ ਪਿੰਡ ਢਾਂਗੂ ਸਰਾਂ ਅਤੇ ਸੁਕਰੇਤ ਦੇ ਨਜ਼ਦੀਕ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਟਰੱਕ ਚਾਲਕਾਂ ਤੋਂ ਪਤਾ ਲੱਗਾ ਕਿ ਪਿੰਡ ਢਾਂਗੂ ਸਰਾਂ ਦੇ ਨਜ਼ਦੀਕ ਫਰਸ਼ੀ ਖੱਡ ਦੀ ਚੜ੍ਹਾਈ ’ਚ ਰਾਕੇਸ਼ ਕੁਮਾਰ ਦਾ ਟਿੱਪਰ ਮੰਗਲਵਾਰ ਦੁਪਹਿਰ ਤੋਂ ਸੜਕ ਕਿਨਾਰੇ ਖੜ੍ਹਾ ਹੈ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਇਸ ਗੱਲ ਦਾ ਪਤਾ ਲੱਗਣ ’ਤੇ ਜਦੋਂ ਉਹ ਉਕਤ ਸਥਾਨ ’ਤੇ ਪੁੱਜੇ ਤਾਂ ਸੜਕ ਤੋਂ ਲਗਭਗ 500 ਮੀਟਰ ਦੀ ਦੂਰੀ ’ਤੇ ਜੰਗਲ ’ਚ ਗੱਡੀ ਦੇ ਡੈਸ਼-ਬੋਰਡ ਦੇ ਕੱਪੜੇ ਦਾ ਫਾਹਾ ਬਣਾ ਕੇ ਰਾਕੇਸ਼ ਕੁਮਾਰ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਹੋਈ ਮਿਲੀ। ਲੋਕਾਂ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਪੜ੍ਹੋ ਇਹ ਵੀ ਖਬਰ - ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ STF ਦੀ ਰੇਡ, ਹੈਰੋਇਨ ਦੀ ਵੱਡੀ ਖੇਪ ਬਰਾਮਦ (ਵੀਡੀਓ)
ਪੁੱਤ ਦੇ ਸਵਾਲ ਨੂੰ ਚੁਣੌਤੀ ਮੰਨਦਿਆਂ ਪਿਓ ਨੇ ਬਣਾ ਦਿੱਤੀ ਲੱਕੜ ਦੀ ਕਾਰ
NEXT STORY